ਅਮਰੀਕਾ ਨੇ ਵਧਾਈ ਵੀਜ਼ਾ ਫੀਸ, ਪ੍ਰਵਾਸੀਆਂ ਨੂੰ ਵੱਡਾ ਝਟਕਾ
ਅਮਰੀਕਾ ਨੇ ਪ੍ਰਵਾਸੀਆਂ ਲਈ ਨਵੇਂ ਨਿਯਮ ਲਾਗੂ ਕਰਦਿਆਂ ਵੀਜ਼ਾ ਫੀਸ ਵਧਾ ਦਿੱਤੀ ਹੈ। ਇਸ ਕਾਰਨ ਵਿਦਿਆਰਥੀਆਂ, ਸੈਲਾਨੀਆਂ, ਕਾਰੋਬਾਰੀ ਯਾਤਰੀਆਂ ਅਤੇ ਕੰਪਨੀਆਂ ਵਿੱਚ ਕੰਮ ਕਰ ਰਹੇ ਲੋਕਾਂ ਨੂੰ ਵੱਡਾ ਝਟਕਾ ਲੱਗਿਆ ਹੈ।

( Image Source : Freepik )
1/5
ਇਸ ਕਾਰਨ ਵਿਦਿਆਰਥੀਆਂ, ਸੈਲਾਨੀਆਂ, ਕਾਰੋਬਾਰੀ ਯਾਤਰੀਆਂ ਅਤੇ ਕੰਪਨੀਆਂ ਵਿੱਚ ਕੰਮ ਕਰ ਰਹੇ ਲੋਕਾਂ ਨੂੰ ਵੱਡਾ ਝਟਕਾ ਲੱਗਿਆ ਹੈ। ਇਹ ਕਦਮ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਦੇ ਇਰਾਦੇ ਨਾਲ ਚੁੱਕਿਆ ਗਿਆ ਹੈ।
2/5
ਦਰਅਸਲ US ‘ਵੀਜ਼ਾ ਫ਼ੀਸ’ ਦੁੱਗਣੀ ਕਰਨ ਦੀ ਤਿਆਰੀ ਵਿੱਚ ਹੈ। ਇਸ ਕਾਰਨ ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਭਾਰਤੀ ਵਿਦਿਆਰਥੀਆਂ, ਸੈਲਾਨੀਆਂ, ਕਾਰੋਬਾਰੀ ਯਾਤਰੀਆਂ ਤੇ ਤਕਨੀਕੀ ਕੰਪਨੀਆਂ ਵਿੱਚ ਕੰਮ ਕਰਨ ਵਾਲਿਆਂ ਨੂੰ ਛੇਤੀ ਹੀ ਮੌਜੂਦਾ ਵੀਜ਼ਾ ਫ਼ੀਸ ਤੋਂ ਦੁੱਗਣੀ ਤੋਂ ਵੱਧ ਰਕਮ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਅਮਰੀਕਾ ਦੇ ਇਸ ਕਦਮ ਨੂੰ ਵੀ ਇੰਮੀਗ੍ਰੇਸ਼ਨ ਨਿਯਮਾਂ ਦੀ ਸਖਤੀ ਵਜੋਂ ਵੇਖਿਆ ਜਾ ਰਿਹਾ ਹੈ।
3/5
ਦੱਸ ਦਈਏ ਕਿ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ 4 ਜੁਲਾਈ ਨੂੰ ‘ਵਨ ਬਿੱਗ ਬਿਊਟੀਫੁੱਲ ਬਿੱਲ’ ’ਤੇ ਦਸਤਖ਼ਤ ਕੀਤੇ ਜਾਣ ਮਗਰੋਂ ਇਹ ਬਿੱਲ ਹੁਣ ਕਾਨੂੰਨ ਬਣ ਗਿਆ ਹੈ। ਇਮੀਗ੍ਰੇਸ਼ਨ ਸੇਵਾ ਸਲਾਹਕਾਰਾਂ ਮੁਤਾਬਕ ‘ਵੀਜ਼ਾ ਫ਼ੀਸ’ ਦਾ ਇਸ ਨਵੇਂ ਕਾਨੂੰਨ ਵਿੱਚ ਜ਼ਿਕਰ ਹੈ।
4/5
ਟਰੰਪ ਨੇ ਟੈਕਸ ਛੋਟ ਤੇ ਖਰਚ ਵਿੱਚ ਕਟੌਤੀ ਲਈ ਇਹ ਬਿੱਲ ਲਿਆਂਦਾ ਹੈ। ਟਰੰਪ ਦੇ ਸਹੀ ਪਾਉਣ ਤੋਂ ਪਹਿਲਾਂ ਹੀ ਇਮੀਗ੍ਰੇਸ਼ਨ ਖੇਤਰ ’ਤੇ ਨਜ਼ਰ ਰੱਖਣ ਵਾਲੀਆਂ ਤੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਵਿਦੇਸ਼ ਭੇਜਣ ਵਾਲੀਆਂ ਕੰਪਨੀਆਂ ਦੀ ਇਸ ਬਿੱਲ ’ਤੇ ਤਿੱਖੀ ਨਜ਼ਰ ਸੀ।
5/5
ਹਾਲਾਂਕਿ, ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ ਤੇ ਨਾ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਕਿੰਨੀ ਰਕਮ ਲਈ ਜਾਵੇਗੀ। ਹੈਦਰਾਬਾਦ ਓਵਰਸੀਜ਼ ਕੰਸਲਟੈਂਟਜ਼ ਦੇ ਸੰਜੀਵ ਰਾਏ ਨੇ ਕਿਹਾ, ‘‘ਵਾਧੂ ਵੀਜ਼ਾ ਏਕੀਕ੍ਰਿਤ ਫ਼ੀਸ ਨਾਲ ਬੀ1/ਬੀ2 ਵੀਜ਼ਾ ਲਈ ਅਰਜ਼ੀ ਦੇਣ ਵਾਲੇ ਭਾਰਤੀਆਂ ਨੂੰ ਨਵੀਂ ਫ਼ੀਸ ਤਹਿਤ ਲਗਪਗ 37,500 ਰੁਪਏ ਦੀ ਅਦਾਇਗੀ ਕਰਨੀ ਹੋਵੇਗੀ, ਜੋ ਇਸ ਸਮੇਂ ਲਗਪਗ 16000 ਰੁਪਏ ਹੈ।’’
Published at : 13 Jul 2025 03:17 PM (IST)