ਦੁਨੀਆ ਦੇ ਸਭ ਤੋਂ ਜ਼ਹਿਰੀਲੇ 10 ਸੱਪ, ਡੰਗ ਮਾਰਦਿਆਂ ਹੀ ਮੌਤ ਪੱਕੀ
ਇਨਲੈਂਡ ਤਾਇਪਨ (Inland Taipan): ਇਸ ਦੇ ਇੱਕ ਫੁੰਕਾਰੇ ਵਿੱਚ ਹੀ 100 ਮਿਲੀਗ੍ਰਾਮ ਤੱਕ ਦਾ ਜ਼ਹਿਰ ਹੁੰਦਾ ਹੈ, ਜੋ 100 ਵਿਅਕਤੀਆਂ ਨੂੰ ਮੌਤ ਦੀ ਨੀਂਦਰ ਸੁਆ ਸਕਦਾ ਹੈ। ਇਨ੍ਹਾਂ ਦਾ ਜ਼ਹਿਰ ਰੈਟਲ ਸਨੇਕ ਦੇ ਮੁਕਾਬਲੇ 10 ਗੁਣਾ ਤੇ ਕੋਬਰਾ ਦੇ ਮੁਕਾਬਲੇ 50 ਗੁਣਾ ਵੱਧ ਖ਼ਤਰਨਾਕ ਹੁੰਦਾ ਹੈ। ਇਹ ਸੱਪ ਆਬਾਦੀ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ।
Download ABP Live App and Watch All Latest Videos
View In Appਸਮੁੰਦਰੀ ਸੱਪ (Belcher’s Sea Snake ): ਇਹ ਸੱਪ ਦੱਖਣ-ਪੂਰਬੀ ਏਸ਼ੀਆ ਤੇ ਉੱਤਰੀ ਆਸਟ੍ਰੇਲੀਆ ’ਚ ਪਾਏ ਜਾਂਦੇ ਹਨ। ਇਹ ਦੁਨੀਆ ਦਾ ਸਭ ਤੋਂ ਵੱਧ ਜ਼ਹਿਰੀਲਾ ਸੱਪ ਹੈ। ਇਸ ਦੇ ਜ਼ਹਿਰ ਦੀਆਂ ਕੁਝ ਮਿਲੀਗ੍ਰਾਮ ਬੂੰਦਾਂ ਹੀ 1,000 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਸਕਦੀਆਂ ਹਨ। ਇਹ ਸੱਪ ਸਮੁੰਦਰ ’ਚ ਪਾਏ ਜਾਂਦੇ ਹਨ ਤੇ ਜ਼ਿਆਦਾਤਰ ਮਛੇਰੇ ਹੀ ਮੱਛੀਆਂ ਫੜਦੇ ਸਮੇਂ ਇਨ੍ਹਾਂ ਦੇ ਸ਼ਿਕਾਰ ਹੁੰਦੇ ਹਨ।
ਫ਼ਿਲੀਪੀਨੀ ਕੋਬਰਾ (Philippine Cobra) ਇਹ ਸੱਪ ਦੂਰੋਂ ਹੀ ਆਪਣੇ ਸ਼ਿਕਾਰ ’ਤੇ ਜ਼ਹਿਰ ਥੁੱਕਦਾ ਹੈ। ਇਹ 3 ਮੀਟਰ ਦੀ ਦੂਰੀ ਤੱਕ ਵੀ ਸ਼ਿਕਾਰ ਉੱਤੇ ਜ਼ਹਿਰ ਥੁੱਕ ਸਕਦਾ ਹੈ। ਇੱਕੋ ਵਾਰੀ ਵਿੱਚ ਇਹ ਵੱਡੀ ਮਾਤਰਾ ’ਚ ਜ਼ਹਿਰ ਥੁੱਕਦਾ ਹੈ। ਇਸ ਦਾ ਜ਼ਹਿਰ ਸਿੱਧਾ ਸਾਹ ਤੇ ਦਿਲ ਉੱਤੇ ਅਸਰ ਕਰਦਾ ਹੈ।
ਈਸਟਰਨ ਬ੍ਰਾਊਨ ਸਨੇਕ (Eastern Brown Snake) ਆਸਟ੍ਰੇਲੀਆ ’ਚ ਪਾਏ ਜਾਣ ਵਾਲੇ ਸੱਪ ਦੇ ਜ਼ਹਿਰ ਦਾ 14,000ਵਾਂ ਹਿੱਸਾ ਵੀ ਕਿਸੇ ਇਨਸਾਨ ਨੁੰ ਖ਼ਤਮ ਕਰਨ ਲਈ ਕਾਫ਼ੀ ਹੈ। ਇਹ ਆਸਟ੍ਰੇਲੀਆ ’ਚ ਇਨਸਾਨੀ ਇਲਾਕਿਆਂ ਕੋਲ ਜ਼ਿਆਦਾ ਪਾਇਆ ਜਾਂਦਾ ਹੈ। ਇਸ ਸੱਪ ਦਾ ਇੱਕ ਨਿੱਕਾ ਜਿਹਾ ਬੱਚਾ ਵੀ ਮਨੁੱਖ ਨੂੰ ਮੌਤ ਦੇ ਸਕਦਾ ਹੈ। ਇਸ ਦੀ ਚਾਲ ਬਹੁਤ ਤੇਜ਼ ਹੁੰਦੀ ਹੈ। ਇਹ ਇਨਸਾਨ ਦਾ ਪਿੱਛਾ ਕਰ ਕੇ ਡੰਗ ਮਾਰਦੇ ਹਨ।
ਰੈਟਲ ਸਨੇਕ (Rattle Snake) ਇਹ ਉੱਤਰੀ ਅਮਰੀਕਾ ਦਾ ਸਭ ਤੋਂ ਜ਼ਹਿਰੀਲਾ ਸੱਪ ਹੈ। ਇਸ ਦੀ ਪੂਛ ਦੇ ਆਖ਼ਰੀ ਸਿਰੇ ਉੱਤੇ ਬਣੇ ਛੱਲਿਆਂ ਤੋਂ ਇਸ ਦੀ ਸ਼ਨਾਖ਼ਤ ਹੁੰਦੀ ਹੈ। ਇਹ ਜਦੋਂ ਆਪਣੀ ਪੂਛ ਹਿਲਾਉਂਦਾ ਹੈ, ਤਾਂ ਇਹ ਛੱਲੇ ਬੱਚੇ ਦੇ ਛੁਣਛੁਣੇ ਵਰਗੀ ਆਵਾਜ਼ ਕਰਦੇ ਹਨ, ਇਸੇ ਲਈ ਇਸ ਦਾ ਨਾਂਅ ਰੈਟਲ ਸਨੇਕ ਪਿਆ ਹੈ। ਇਹ ਸੱਪ ਆਪਣੀ ਕੁੱਲ ਲੰਬਾਈ ਦੇ 2/3 ਹਿੱਸੇ ਤੱਕ ਵਾਰ ਕਰ ਸਕਦਾ ਹੈ। ਇਸ ਨੂੰ ਗੁੱਸਾ ਬਹੁਤ ਆਉਂਦਾ ਹੈ।
ਡੈੱਥ ਐਡਰ (Death Adder) ਇਹ ਸੱਪ ਆਸਟ੍ਰੇਲੀਆ ਤੇ ਨਿਊ ਗਿੰਨੀ ਵਿੱਚ ਪਾਇਆ ਜਾਂਦਾ ਹੈ। ਇਹ ਸੱਪ ਘਾਤ ਲਾ ਕੇ ਦੂਜੇ ਸੱਪਾਂ ਦਾ ਸ਼ਿਕਾਰ ਕਰਦੇ ਹਨ। ਇਸ ਦਾ ਜ਼ਹਿਰ ਨਿਊਰੋਟੌਕਸਿਨ ਹੁੰਦਾ ਹੈ। ਇਹ ਇੱਕ ਵਾਰੀ ’ਚ 100 ਮਿਲੀਗ੍ਰਾਮ ਤੱਕ ਜ਼ਹਿਰ ਸ਼ਿਕਾਰ ਦੇ ਸਰੀਰ ਵਿੱਚ ਛੱਡ ਸਕਦਾ ਹੈ। ਇਸ ਦੇ ਜ਼ਹਿਰ ਦਾ ਸਰੀਰ ਉੱਤੇ ਅਸਰ ਹੌਲੀ-ਹੌਲੀ ਹੁੰਦਾ ਹੈ।
ਸਾਅ ਸਕੇਲਡ ਵਾਈਪਰ (Saw Scaled Viper) ਸਾਅ ਸਕੇਲਡ ਵਾਈਪਰ ਤੇ ਚੇਨ ਵਾਈਪਰ ਭਾਰਤ, ਚੀਨ ਤੇ ਦੱਖਣ-ਪੂਰਬੀ ਏਸ਼ੀਆ ’ਚ ਪਾਏ ਜਾਂਦੇ ਹਨ। ਭਾਰਤ ’ਚ ਸੱਪਾਂ ਦੇ ਡੰਗਣ ਨਾਲ ਹੋਣ ਵਾਲੀਆਂ ਸਭ ਤੋਂ ਵੱਧ ਮੌਤਾਂ ਲਈ ਇਹੋ ਸੱਪ ਜ਼ਿੰਮੇਵਾਰ ਹਨ। ਇਹ ਸੱਪ ਜ਼ਿਆਦਾਤਰ ਮੀਂਹ ਤੋਂ ਬਾਅਦ ਸ਼ਿਕਾਰ ਦੀ ਭਾਲ ਵਿੱਚ ਨਿੱਕਲਦੇ ਹਨ। ਇਹ ਇਨਸਾਨਾਂ ਨੂੰ ਖ਼ਾਸ ਤੌਰ ਉੱਤੇ ਆਪਣੇ ਸ਼ਿਕਾਰ ਬਣਾਉਂਦੇ ਹਨ।
ਟਾਈਗਰ ਸਨੇਕ (Tiger Snake) ਆਸਟ੍ਰੇਲੀਆ ਦੇ ਇਸ ਸੱਪ ਵਿੱਚ ਤਾਕਤਵਰ ਨਿਊਰੋ ਟੌਕਸਿਕ ਜ਼ਹਿਰ ਹੁੰਦਾ ਹੈ। ਇਸ ਦੇ ਡੰਗਣ ਦੇ 30 ਮਿੰਟਾਂ ਤੋਂ ਲੈ ਕੇ 24 ਘੰਟਿਆਂ ਅੰਦਰ ਇਨਸਾਨ ਦੀ ਮੌਤ ਹੋ ਜਾਂਦੀ ਹੈ।
ਬਲੈਕ ਮਾਂਬਾ (Black Mamba) ਅਫ਼ਰੀਕਾ ਦਾ ਇਹ ਸੱਪ ਧਰਤੀ ਉੱਤੇ ਸਭ ਤੋਂ ਤੇਜ਼ ਚੱਲਣ ਵਾਲਾ ਸੱਪ ਹੈ, ਜੋ 20 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਆਪਣੇ ਸ਼ਿਕਾਰ ਦਾ ਪਿੱਛਾ ਕਰ ਸਕਦਾ ਹੈ। ਖ਼ਤਰਾ ਮਹਿਸੂਸ ਹੋਣ ’ਤੇ ਇਹ ਲਗਾਤਾਰ 10-12 ਵਾਰ ਡੰਗਦਾ ਹੈ ਤੇ 400 ਮਿਲੀਗ੍ਰਾਮ ਤੱਕ ਜ਼ਹਿਰ ਇਨਸਾਨ ਦੇ ਸਰੀਰ ਵਿੱਚ ਛੱਡ ਸਕਦਾ ਹੈ। ਇਸ ਦਾ ਸਿਰਫ਼ 1 ਮਿਲੀਗ੍ਰਾਮ ਜ਼ਹਿਰ ਵੀ ਇਨਸਾਨ ਨੂੰ ਮਾਰਨ ਲਈ ਕਾਫ਼ੀ ਹੈ।
ਬਲੂ ਕ੍ਰੈਤ (Blue Krait) ਇਹ ਸੱਪ ਦੱਖਣ-ਪੂਰਬੀ ੲਸ਼ੀਆ ਤੇ ਇੰਡੋਨੇਸ਼ੀਆ ’ਚ ਪਾਏ ਜਾਂਦੇ ਹਨ। ਇਹ ਸੱਪ ਵੀ ਡੈੱਥ ਐਡਰ ਵਾਂਗ ਦੂਜੇ ਸੱਪਾਂ ਦਾ ਸ਼ਿਕਾਰ ਕਰ ਕੇ ਖਾਂਦਾ ਹੈ। ਇਹ ਸੱਪ ਜ਼ਿਆਦਾਤਰ ਰਾਤ ਸਮੇਂ ਸ਼ਿਕਾਰ ਲੱਭਦੇ ਹਨ। ਇਹ ਜਿੱਥੇ ਜ਼ਹਿਰੀਲੇ ਹੁੰਦੇ ਹਨ, ਉੱਥੇ ਇਹ ਕੁਝ ਡਰਪੋਕ ਵੀ ਹੁੰਦੇ ਹਨ।