Amarnath Yatra 2023: ਪਵਿੱਤਰ ਅਮਰਨਾਥ ਗੁਫਾ ਤੋਂ ਸ਼ਿਵਲਿੰਗ ਦੀਆਂ ਤਸਵੀਰਾਂ ਜਾਰੀ, 1 ਜੁਲਾਈ ਤੋਂ ਸ਼ੁਰੂ ਹੋਵੇਗੀ ਯਾਤਰਾ

Amarnath Yatra: ਅਮਰਨਾਥ ਯਾਤਰਾ ਸ਼ੁਰੂ ਹੋਣ ਚ ਅਜੇ ਇਕ ਮਹੀਨਾ ਬਾਕੀ ਹੈ ਪਰ ਯਾਤਰਾ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਅਜਿਹੇ ਚ ਪਵਿੱਤਰ ਅਮਰਨਾਥ ਗੁਫਾ ਚੋਂ ਸ਼ਿਵਲਿੰਗ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

Amarnath Yatra

1/7
ਇਨ੍ਹਾਂ ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਗੁਫਾ 'ਤੇ ਕੁਦਰਤੀ ਹਿਮਲਿੰਗ ਪੂਰੇ ਆਕਾਰ 'ਚ ਬਣੀ ਹੋਈ ਹੈ।
2/7
ਜਾਰੀ ਕੀਤੀਆਂ ਗਈਆਂ ਤਸਵੀਰਾਂ 'ਚ ਪਵਿੱਤਰ ਸ਼ਿਵਲਿੰਗ ਦੇ ਨਾਲ-ਨਾਲ ਮਾਂ ਪਾਰਵਤੀ ਅਤੇ ਗਣੇਸ਼ ਦਾ ਪ੍ਰਤੀਕ ਮੰਨੀ ਜਾਂਦੀ ਹਿਮਸਤਿੰਬ ਨੂੰ ਵੀ ਪੂਰੇ ਆਕਾਰ 'ਚ ਦੇਖਿਆ ਜਾ ਸਕਦਾ ਹੈ।
3/7
ਅਮਰਨਾਥ ਯਾਤਰਾ ਨੂੰ ਅਧਿਕਾਰਤ ਤੌਰ 'ਤੇ ਸ਼ੁਰੂ ਹੋਣ 'ਚ ਇਕ ਮਹੀਨਾ ਬਾਕੀ ਹੈ ਅਤੇ ਅਧਿਕਾਰੀ ਅਤੇ ਸੁਰੱਖਿਆ ਬਲ ਦੇ ਜਵਾਨ ਗੁਫਾ 'ਚ ਪਹੁੰਚ ਗਏ ਹਨ।
4/7
ਯਾਤਰਾ ਦੇ ਰੂਟ ਨੂੰ ਤਿਆਰ ਕਰਨ ਦਾ ਕੰਮ ਵੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਸ਼ਰਾਈਨ ਬੋਰਡ ਅਤੇ ਸੁਰੱਖਿਆ ਬਲ ਦੇ ਅਧਿਕਾਰੀ ਪ੍ਰਬੰਧਾਂ ਲਈ ਗੁਫਾ ਪਹੁੰਚ ਗਏ ਹਨ।
5/7
ਯਾਤਰਾ ਦੇ ਰਸਤੇ 'ਚ ਪਈ ਬਰਫ ਨੂੰ ਸਾਫ ਕਰਨ ਦਾ ਕੰਮ ਵੀ ਲਗਭਗ ਪੂਰਾ ਹੋ ਚੁੱਕਿਆ ਹੈ। ਬਰਫ਼ ਨੂੰ ਕੱਟ ਕੇ ਟ੍ਰੈਕ ਨੂੰ ਯਾਤਰੀਆਂ ਲਈ ਢੁਕਵਾਂ ਬਣਾਇਆ ਜਾ ਰਿਹਾ ਹੈ। ਫੌਜ ਦਾ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਇੱਥੋਂ ਦੇ ਦੋਵਾਂ ਰੂਟਾਂ (ਬਾਲਟਾਲ ਅਤੇ ਚੰਦਨਵਾੜੀ) 'ਤੇ ਕੰਮ ਕਰ ਰਿਹਾ ਹੈ।
6/7
ਪਿਛਲੀ ਵਾਰ ਨਾਲੋਂ ਇਸ ਵਾਰ ਟ੍ਰੈਕ 'ਤੇ ਕਈ ਗੁਣਾ ਜ਼ਿਆਦਾ ਬਰਫ਼ਬਾਰੀ ਹੋਈ ਹੈ ਅਤੇ ਅਜੇ ਵੀ ਪੂਰੇ ਰੂਟ 'ਤੇ ਦਸ ਤੋਂ ਵੀਹ ਫੁੱਟ ਬਰਫ਼ ਜਮ੍ਹਾਂ ਹੈ। ਇਸ ਸਾਲ ਅਮਰਨਾਥ ਯਾਤਰਾ 1 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ਅਤੇ ਰੱਖੜੀ ਵਾਲੇ ਦਿਨ 29 ਅਗਸਤ ਨੂੰ ਸਮਾਪਤ ਹੋਵੇਗੀ।
7/7
ਸਰਕਾਰ ਨੇ 10 ਅਪ੍ਰੈਲ ਨੂੰ ਅਮਰਨਾਥ ਯਾਤਰਾ ਦਾ ਸ਼ਡਿਊਲ ਜਾਰੀ ਕੀਤਾ ਸੀ। ਇਹ ਯਾਤਰਾ 62 ਦਿਨਾਂ ਤੱਕ ਚੱਲੇਗੀ। ਯਾਤਰਾ ਲਈ ਰਜਿਸਟ੍ਰੇਸ਼ਨ 17 ਅਪ੍ਰੈਲ ਤੋਂ ਔਫਲਾਈਨ ਅਤੇ ਔਨਲਾਈਨ ਮੋਡ ਰਾਹੀਂ ਸ਼ੁਰੂ ਹੋ ਗਈ ਹੈ।
Sponsored Links by Taboola