Baisakhi 2024: ਕਿਉਂ ਮਨਾਈ ਜਾਂਦੀ ਵਿਸਾਖੀ, ਜਾਣੋ ਇਤਿਹਾਸ
ਸਿੱਖ ਧਰਮ ਵਿੱਚ ਹਰ ਸਾਲ 13 ਜਾਂ 14 ਤਰੀਕ ਨੂੰ ਵਿਸਾਖੀ ਮਨਾਈ ਜਾਂਦੀ ਹੈ।
Download ABP Live App and Watch All Latest Videos
View In Appਸਾਲ 2024 ਵਿੱਚ ਵਿਸਾਖੀ 13 ਅਪਰੈਲ ਸ਼ਨੀਵਾਰ ਨੂੰ ਪੈ ਰਹੀ ਹੈ। ਇਸ ਦਿਨ ਸਿੱਖ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋ ਕੇ ਸਰਬਤ ਦੇ ਭਲੇ ਲਈ ਅਰਦਾਸ ਕਰਦੇ ਹਨ।
ਹਰਿਆਣਾ, ਪੰਜਾਬ ਵਿੱਚ ਵਿਸਾਖੀ ਦੇ ਤਿਉਹਾਰ ਦਾ ਬਹੁਤ ਮਹੱਤਵ ਹੈ, ਉੱਥੇ ਹੀ ਇਸ ਦਿਨ ਸਿੱਖਾਂ ਦੇ ਨਵੇਂ ਸਾਲ ਦੀ ਸ਼ੁਰੂਆਤ ਹੋ ਜਾਂਦੀ ਹੈ।
ਇਹ ਤਿਉਹਾਰ ਸਿੱਖਾਂ ਲਈ ਹੋਰ ਵੀ ਖਾਸ ਇਸ ਕਰਕੇ ਹੈ ਕਿਉਂਕਿ ਇਸ ਦਿਨ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ 1699 ਦੀ ਵਿਸਾਖੀ ਵਾਲੇ ਖਾਲਸਾ ਪੰਥ ਸਾਜਿਆ ਸੀ ਤੇ ਪੰਜ ਪਿਆਰਿਆਂ ਨੂੰ ਇੱਕ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਜਾਤ-ਪਾਤ ਦੇ ਭੇਦਭਾਵ ਖ਼ਤਮ ਕੀਤਾ ਸੀ।
ਉੱਥੇ ਹੀ ਇਸ ਦਿਨ ਦਾ ਇੱਕ ਹੋਰ ਮਹੱਤਵ ਇਹ ਹੈ ਕਿ ਇਸ ਦਿਨ ਤੱਕ ਕਣਕ ਦੀ ਫਸਲ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਹੈ ਅਤੇ ਉਸ ਦੀ ਵਾਢੀ ਵੀ ਸ਼ੁਰੂ ਹੋ ਜਾਂਦੀ ਹੈ ਅਤੇ ਇਸ ਖੁਸ਼ੀ ਵਿੱਚ ਲੋਕ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਅਤੇ ਵਾਢੀ ਸ਼ੁਰੂ ਕਰ ਲੈਂਦੇ ਹਨ।