Char Dham Yatra: ਚਾਰਧਾਮ ਯਾਤਰਾ ਲਈ ਕਰਵਾਉਣੀ ਰਜਿਸਟਰੇਸ਼ਨ? ਤਾਂ ਕਪਾਟ ਖੁਲ੍ਹਣ ਤੋਂ ਪਹਿਲਾਂ ਜਾਣ ਲਓ ਸੌਖਾ ਤਰੀਕਾ
ਚਾਰ ਧਾਮ ਯਾਤਰਾ ਲਈ ਰਜਿਸਟ੍ਰੇਸ਼ਨ 15 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ, ਜਿਸ ਤੋਂ ਬਾਅਦ ਹੁਣ ਤੱਕ ਲੱਖਾਂ ਲੋਕ ਇਸ ਕੰਮ ਨੂੰ ਪੂਰਾ ਕਰ ਚੁੱਕੇ ਹਨ।
Download ABP Live App and Watch All Latest Videos
View In Appਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਦੇ ਕਪਾਟ 10 ਮਈ ਨੂੰ ਖੁੱਲ੍ਹਣਗੇ, ਜਦਕਿ ਬਦਰੀਨਾਥ ਧਾਮ ਦੇ ਕਪਾਟ12 ਮਈ ਨੂੰ ਖੁੱਲ੍ਹਣਗੇ।
ਜੇਕਰ ਤੁਸੀਂ ਚਾਰ ਧਾਮ ਯਾਤਰਾ ਲਈ ਰਜਿਸਟਰ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਉੱਤਰਾਖੰਡ ਸਰਕਾਰ ਦੀ ਵੈੱਬਸਾਈਟ registrationandtouristcare.uk.gov.in 'ਤੇ ਜਾਣਾ ਹੋਵੇਗਾ।
ਇਸ ਤੋਂ ਬਾਅਦ ਤੁਹਾਨੂੰ ਆਪਣਾ ਮੋਬਾਈਲ ਨੰਬਰ ਅਤੇ ਸਾਰੀ ਜਾਣਕਾਰੀ ਦੇ ਨਾਲ ਰਜਿਸਟਰ ਕਰਨਾ ਹੋਵੇਗਾ। ਰਜਿਸਟਰ ਕਰਨ ਤੋਂ ਬਾਅਦ, ਤੁਹਾਨੂੰ ਆਪਣੇ ਆਪ ਨੂੰ ਰਜਿਸਟਰ ਕਰਾਉਣ ਲਈ ਅਗਲੀ ਪ੍ਰਕਿਰਿਆ ਦੀ ਪਾਲਣਾ ਕਰਨੀ ਪਵੇਗੀ।
ਜੇਕਰ ਤੁਸੀਂ ਵੈੱਬਸਾਈਟ 'ਤੇ ਨਹੀਂ ਜਾਣਾ ਚਾਹੁੰਦੇ ਹੋ, ਤਾਂ ਤੁਸੀਂ WhatsApp ਨੰਬਰ 8394833833 ਰਾਹੀਂ ਵੀ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ।
ਹੁਣ, ਕਿਉਂਕਿ ਜਿਵੇਂ ਹੀ ਰਜਿਸਟ੍ਰੇਸ਼ਨ ਖੁੱਲ੍ਹੀ, ਲੱਖਾਂ ਲੋਕਾਂ ਨੇ ਚਾਰਧਾਮ ਯਾਤਰਾ ਲਈ ਆਪਣੇ ਨਾਮ ਦੇ ਦਿੱਤੇ ਹਨ, ਅਜਿਹੀ ਸਥਿਤੀ ਵਿੱਚ ਤੁਹਾਨੂੰ ਵੀ ਕਪਾਟ ਖੁੱਲਣ ਤੋਂ ਪਹਿਲਾਂ ਆਪਣੀ ਰਜਿਸਟ੍ਰੇਸ਼ਨ ਕਰਵਾ ਲੈਣੀ ਚਾਹੀਦੀ ਹੈ।