Dhanteras 2023: ਧਨਤੇਰਸ ’ਤੇ ਇਨ੍ਹਾਂ ਚੀਜ਼ਾਂ ਦਾ ਨਜ਼ਰ ਆਉਣ ਮੰਨਿਆ ਜਾਂਦਾ ਸ਼ੁੱਭ, ਮਾਤਾ ਲਕਸ਼ਮੀ ਦੀ ਹੁੰਦੀ ਕਿਰਪਾ
ਸਿੱਕਾ - ਧਨਤੇਰਸ 'ਤੇ ਰਾਹ ਵਿੱਚ ਚੱਲਦਿਆਂ ਹੋਇਆਂ ਜੇਕਰ ਤੁਹਾਨੂੰ ਕੋਈ ਸਿੱਕਾ ਨਜ਼ਰ ਆਉਂਦਾ ਹੈ ਤਾਂ ਇਸ ਨੂੰ ਆਰਥਿਕ ਲਾਭ ਦਾ ਸੰਕੇਤ ਮੰਨਿਆ ਜਾਂਦਾ ਹੈ, ਇਸ ਨੂੰ ਅਲਮਾਰੀ ਵਿੱਚ ਸੰਭਾਲ ਕੇ ਰੱਖਣਾ ਚਾਹੀਦਾ ਹੈ। ਇਸ ਨਾਲ ਕਦੇ ਵੀ ਗਰੀਬੀ ਨਹੀਂ ਆਵੇਗੀ।
Download ABP Live App and Watch All Latest Videos
View In Appਕੌਡੀ - ਕੌਡੀ ਮਾਂ ਲਕਸ਼ਮੀ ਦਾ ਰੂਪ ਹੁੰਦੀ ਹੈ। ਧਨਤੇਰਸ ਦੇ ਦਿਨ ਅਚਾਨਕ ਕੌਡੀਆਂ ਦਾ ਮਿਲਣਾ ਮਾਤਾ ਲਕਸ਼ਮੀ ਦੀ ਪ੍ਰਸੰਨਤਾ ਦਰਸਾਉਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਤੁਹਾਡੀ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਜਲਦੀ ਹੀ ਦੂਰ ਹੋ ਜਾਣਗੀਆਂ।
ਖੁਸਰੇ - ਖੁਸਰਿਆਂ ਦਾ ਆਸ਼ੀਰਵਾਦ ਬਹੁਤ ਫਲਦਾਇਕ ਮੰਨਿਆ ਜਾਂਦਾ ਹੈ। ਜੇਕਰ ਧਨਤੇਰਸ ਦੇ ਦਿਨ ਤੁਹਾਨੂੰ ਖੁਸਰੇ ਨਜ਼ਰ ਆਉਣ ਤਾਂ ਉਨ੍ਹਾਂ ਨੂੰ ਕੁਝ ਦਾਨ ਕੀਤਿਆਂ ਬਿਨਾਂ ਜਾਣ ਨਾ ਦਿਓ। ਹੋ ਸਕੇ ਤਾਂ ਇਸ ਦਿਨ ਕਿਸੇ ਖੁਸਰੇ ਤੋਂ ਸਿੱਕਾ ਮੰਗੋ। ਕਿਹਾ ਜਾਂਦਾ ਹੈ ਕਿ ਇਸ ਨਾਲ ਘਰ ਵਿੱਚ ਲਕਸ਼ਮੀ ਦਾ ਵਾਸਾ ਹੁੰਦਾ ਹੈ।
ਬਿੱਲੀ- ਚਿੱਟੀ ਬਿੱਲੀ ਨੂੰ ਸ਼ੁਭ ਮੰਨਿਆ ਜਾਂਦਾ ਹੈ। ਧਨਤੇਰਸ 'ਤੇ ਜੇਕਰ ਤੁਹਾਨੂੰ ਚਿੱਟੀ ਬਿੱਲੀ ਨਜ਼ਰ ਆ ਜਾਵੇ ਤਾਂ ਕਿਸਮਤ ‘ਚ ਵਾਧਾ ਹੁੰਦਾ ਹੈ ਅਤੇ ਕੰਮ ਬਿਨਾਂ ਰੁਕਾਵਟ ਤੋਂ ਦੂਰ ਹੁੰਦੇ ਹਨ।
ਕਿਰਲੀ - ਧਨਤੇਰਸ 'ਤੇ ਜੇਕਰ ਕਿਰਲੀ ਨਜ਼ਰ ਆਵੇ ਤਾਂ ਇਸ ਨੂੰ ਧਨ 'ਚ ਵਾਧੇ ਦਾ ਸੰਕੇਤ ਮੰਨਿਆ ਜਾਂਦਾ ਹੈ। ਇਸ ਨਾਲ ਕੁਬੇਰ ਦੇ ਨਾਲ-ਨਾਲ ਮਾਂ ਲਕਸ਼ਮੀ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ।