ਸ੍ਰੀ ਮੁਕਤਸਰ ਸਾਹਿਬ 'ਚ ਵੀ ਮਨਾਇਆ ਗਿਆ ਈਦ- ਅਲ- ਅਜ਼ਹਾ ਦਾ ਤਿਓਹਾਰ
ਬਕਰੀਦ ਦਾ ਤਿਓਹਾਰ
1/5
ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਕਰੀਦ ਦਾ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ ਸ਼ਰਧਾ ਅਤੇ ਸਦਭਾਵਨਾ ਨਾਲ ਮਨਾਇਆ ਜਾ ਰਿਹਾ ਹੈ ।
2/5
ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਵੱਡੀ ਗਿਣਤੀ 'ਚ ਇਕੱਠੇ ਹੋਏ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋ ਈਦ-ਉਲ-ਜੂਹਾ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ।
3/5
ਇਸ ਮੌਕੇ ਮੁਸਲਿਮ ਭਾਈਚਾਰੇ ਦੀ ਤਰਫੋਂ ਇਸਲਾਮੀਆ ਜਾਮਾ ਮਸਜਿਦ ਸ੍ਰੀ ਮੁਕਤਸਰ ਸਾਹਿਬ ਵਿਖੇ ਈਦ-ਉਲ-ਜੂਹਾ ਦੀ ਨਮਾਜ਼ ਪੜ੍ਹੀ ਗਈ।
4/5
ਅੱਲ੍ਹਾ ਤਾਲਾ ਤੋਂ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਦੁਆ ਮੰਗੀ ਗਈ।
5/5
ਇਸ ਮੌਕੇ 'ਤੇ ਇਮਾਮ ਨੇ ਦੱਸਿਆ ਕਿ ਇਹ ਦਿਨ ਕਿਉਂ ਮਨਾਇਆ ਜਾਂਦਾ ਹੈ ਕਿਉਂਕਿ ਅੱਲ੍ਹਾ ਤਾਲਾ ਨੂੰ ਖੁਸ਼ ਕਰਨ ਲਈ ਇਬਰਾਹਿਮ ਅਲੀ ਸਲਾਮ ਵੱਲੋਂ ਚਲਾਈ ਗਈ ਕੁਰਬਾਨੀ ਦੀ ਰਸਮ ਨੂੰ ਅੱਗੇ ਤੋਰਦਿਆਂ ਦੁਨੀਆ ਵਿਚ ਈਦ-ਉਲ-ਜ਼ੁਹਾ ਦੀ ਨਮਾਜ਼ ਅਦਾ ਕੀਤੀ ਜਾਂਦੀ ਹੈ ਅਤੇ ਕੁਰਬਾਨੀਆਂ ਕੀਤੀਆਂ ਜਾਂਦੀਆਂ ਹਨ।
Published at : 10 Jul 2022 03:19 PM (IST)