Govardhan Puja 2023: ਕਿਵੇਂ ਕਰੀਏ ਗੋਵਰਧਨ ਪੂਜਾ, ਜਾਣੋ ਸਹੀ ਸਮਾਂ ਤੇ ਮਹੱਤਵ
Govardhan Puja 2023: ਗੋਵਰਧਨ ਜਾਂ ਅੰਨਕੂਟ ਦਾ ਤਿਉਹਾਰ ਭਗਵਾਨ ਕ੍ਰਿਸ਼ਨ ਨੂੰ ਸਮਰਪਿਤ ਹੈ। ਇਸ ਦਿਨ ਸ਼ਰਧਾਲੂ ਭਗਵਾਨ ਸ਼੍ਰੀ ਕ੍ਰਿਸ਼ਨ ਲਈ ਭੋਗ ਪ੍ਰਸਾਦ ਤਿਆਰ ਕਰਦੇ ਹਨ ਅਤੇ ਸੱਚੀ ਸ਼ਰਧਾ ਨਾਲ ਭਗਵਾਨ ਕ੍ਰਿਸ਼ਨ ਦੀ ਪੂਜਾ ਕਰਦੇ ਹਨ।
Govardhan Puja 2023
1/4
ਸਾਲ 2023 'ਚ ਗੋਵਰਧਨ ਦਾ ਤਿਉਹਾਰ 14 ਨਵੰਬਰ ਨੂੰ ਮਨਾਇਆ ਜਾਵੇਗਾ। ਇਸ ਦਿਨ ਭਗਵਾਨ ਨੂੰ 56 ਚੀਜ਼ਾਂ ਚੜ੍ਹਾਈਆਂ ਜਾਂਦੀਆਂ ਹਨ। ਇਹ ਤਿਉਹਾਰ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਰੀਕ ਨੂੰ ਮਨਾਇਆ ਜਾਂਦਾ ਹੈ।
2/4
ਇਸ ਤਿਉਹਾਰ ਉੱਤਰ ਭਾਰਤ ਵਿੱਚ ਬਹੁਤ ਮਹੱਤਵ ਹੈ, ਇਹ ਤਿਉਹਾਰ ਹਰਿਆਣਾ, ਪੰਜਾਬ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਮਨਾਇਆ ਜਾਂਦਾ ਹੈ। ਗੋਵਰਧਨ ਪੂਜਾ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
3/4
ਇਸ ਦਿਨ ਗਾਂ ਦੇ ਗੋਹੇ ਤੋਂ ਟਿੱਲੇ ਬਣਾਏ ਜਾਂਦੇ ਹਨ ਅਤੇ ਫਿਰ ਇਨ੍ਹਾਂ ਪਹਾੜੀਆਂ ਨੂੰ ਫੁੱਲਾਂ ਨਾਲ ਸਜਾਇਆ ਜਾਂਦਾ ਹੈ ਅਤੇ ਕੁਮਕੁਮ ਅਤੇ ਅਕਸ਼ਤ ਨਾਲ ਪੂਜਾ ਕੀਤੀ ਜਾਂਦੀ ਹੈ।
4/4
ਉੱਥੇ ਹੀ ਕੁਝ ਲੋਕ ਗੋਵਰਧਨ ਦੇ ਇਸ ਸ਼ੁਭ ਦਿਨ 'ਤੇ ਆਪਣੇ ਬਲਦਾਂ ਅਤੇ ਗਾਵਾਂ ਨੂੰ ਸਜਾਉਂਦੇ ਹਨ ਅਤੇ ਉਨ੍ਹਾਂ ਦੀ ਪੂਜਾ ਕਰਦੇ ਹਨ।
Published at : 13 Nov 2023 06:39 PM (IST)