Guru Nanak Jayanti 2023: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਕਦੋਂ? ਜਾਣੋ ਤਰੀਕ ਅਤੇ ਇਸ ਨਾਲ ਜੁੜੀਆਂ ਖਾਸ ਗੱਲਾਂ
ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਸਾਲ 2023 ਵਿੱਚ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੋਮਵਾਰ 27 ਨਵੰਬਰ, 2023 ਨੂੰ ਮਨਾਇਆ ਜਾਵੇਗਾ।
Download ABP Live App and Watch All Latest Videos
View In Appਗੁਰੂ ਨਾਨਕ ਜਯੰਤੀ ਦੇ ਦਿਨ ਨੂੰ ਪ੍ਰਕਾਸ਼ ਪੂਰਬ ਵੀ ਕਿਹਾ ਜਾਂਦਾ ਹੈ। ਇਸ ਦਿਨ ਸਿੱਖ ਕੌਮ ਦੇ ਲੋਕ ਗੁਰਦੁਆਰਿਆਂ ਵਿੱਚ ਜਾਂਦੇ ਹਨ, ਸੇਵਾ ਕਰਦੇ ਹਨ ਅਤੇ ਲੰਗਰ ਛਕਦੇ ਹਨ।
ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਰੱਬ ਇੱਕ ਹੈ। ਏਕ ਓੰਕਾਰ ਸਿੱਖ ਧਰਮ ਦੇ ਮੂਲ ਫ਼ਲਸਫ਼ੇ ਦਾ ਪ੍ਰਤੀਕ ਹੈ, ਜਿਸ ਦਾ ਅਰਥ ਹੈ 'ਪਰਮ ਸ਼ਕਤੀ ਇੱਕ ਹੀ ਹੈ'।
ਗੁਰੂ ਨਾਨਕ ਦੇਵ ਜੀ ਨੇ ਸਿੱਖ ਕੌਮ ਦੀ ਨੀਂਹ ਰੱਖੀ ਸੀ। ਇਸੇ ਕਰਕੇ ਉਨ੍ਹਾਂ ਨੂੰ ਸਿੱਖਾਂ ਦਾ ਪਹਿਲਾ ਗੁਰੂ ਕਿਹਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦਾ ਅਸਲੀ ਨਾਮ ‘ਨਾਨਕ’ ਸੀ। ਉਨ੍ਹਾਂ ਦਾ ਉਪਨਾਮ ਬਾਬਾ ਨਾਨਕ ਸੀ। ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਉਨ੍ਹਾਂ ਨੂੰ ਨਾਨਕ, ਬਾਬਾ ਨਾਨਕ, ਨਾਨਕ ਦੇਵ ਜੀ ਕਹਿ ਕੇ ਸੰਬੋਧਨ ਕਰਦੇ ਸਨ।
ਇਸ ਲਈ ਹਰ ਸਾਲ ਕਾਰਤਿਕ ਪੂਰਨਿਮਾ ਵਾਲੇ ਦਿਨ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਜਾਂ ਗੁਰੂ ਨਾਨਕ ਜੈਅੰਤੀ ਮਨਾਈ ਜਾਂਦੀ ਹੈ।