Guru Nanak Dev Ji: ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਲੰਗਰ ਦੀ ਸ਼ੁਰੂਆਤ, ਜਾਣੋ ਇਸ ਦੀ ਮਹੱਤਤਾ ਅਤੇ ਇਤਿਹਾਸ
ਲੰਗਰ ਦਾ ਅਰਥ ਹੈ ਉਹ ਥਾਂ ਜਿੱਥੇ ਸਾਰੇ ਪੰਗਤ ਵਿੱਚ ਬੈਠ ਕੇ ਲੰਗਰ ਛਕਦੇ ਹਨ। ਜਦੋਂ ਤੁਸੀਂ ਆਪਣੇ ਸਮਾਜਿਕ ਰੁਤਬੇ ਅਤੇ ਧਾਰਮਿਕ ਚੀਜ਼ਾਂ ਨੂੰ ਭੁੱਲ ਕੇ ਜਦੋਂ ਇਕੱਠੇ ਹੋ ਕੇ ਭੋਜਨ ਕਰਦੇ ਹੋ ਤਾਂ ਇਸ ਨੂੰ ਲੰਗਰ ਕਿਹਾ ਜਾਂਦਾ ਹੈ।
Download ABP Live App and Watch All Latest Videos
View In Appਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੰਗਰ ਦੀ ਸ਼ੁਰੂਆਤ ਕੀਤੀ ਸੀ। 15ਵੀਂ ਸਦੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ ਅਤੇ ਅੰਧ-ਵਿਸ਼ਵਾਸ ਨੂੰ ਖਤਮ ਕਰਨ ਲਈ ਲੰਗਰ ਸ਼ੁਰੂ ਕੀਤਾ ਸੀ।
ਲੰਗਰ ਦੌਰਾਨ ਸਾਰੇ ਸ਼ਰਧਾਲੂ ਜ਼ਮੀਨ 'ਤੇ ਇਕੱਠੇ ਬੈਠ ਕੇ ਲੰਗਰ ਛਕਦੇ ਹਨ। ਗੁਰੂ ਨਾਨਕ ਦੇਵ ਜੀ ਨੇ ਖੁਦ ਇਸ ਦੀ ਸ਼ੁਰੂਆਤ ਕੀਤੀ ਅਤੇ ਸੰਗਤ ਨਾਲ ਬੈਠ ਕੇ ਲੰਗਰ ਛਕਿਆ।
ਮਾਨਤਾਵਾਂ ਦੇ ਅਨੁਸਾਰ, ਗੁਰੂ ਨਾਨਕ ਦੇਵ ਜੀ ਨੂੰ ਇੱਕ ਵਾਰ ਉਨ੍ਹਾਂ ਦੇ ਪਿਤਾ ਨੇ ਵਪਾਰ ਲਈ ਪੈਸੇ ਦਿੱਤੇ ਸਨ, ਪਰ ਉਨ੍ਹਾਂ ਨੇ ਵਪਾਰ ਕਰਨ ਦੀ ਬਜਾਏ, ਭੁੱਖੇ ਸਾਧੂਆਂ ਅਤੇ ਸੰਤਾਂ ਨੂੰ ਭੋਜਨ ਦਿੱਤਾ ਅਤੇ ਉਨ੍ਹਾਂ ਨੂੰ ਕੰਬਲ ਵੀ ਦਿੱਤੇ ਸਨ।
ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ ਲੰਗਰ ਦੀ ਪਰੰਪਰਾ ਅੱਜ ਵੀ ਜਾਰੀ ਹੈ। ਅੱਜ ਵੀ ਲੋਕ ਗੁਰਦੁਆਰਿਆਂ ਵਿੱਚ ਜਾ ਕੇ ਲੰਗਰ ਛਕਦੇ ਹਨ।