Janmashtami 2024: ਜਨਮ ਅਸ਼ਟਮੀ 'ਤੇ ਖਰੀਦੋ ਆਹ ਚੀਜ਼ਾਂ, ਘਰ 'ਚ ਆਵੇਗੀ ਖੁਸ਼ਹਾਲੀ ਅਤੇ ਬਰਕਤ
ਜਨਮ ਅਸ਼ਟਮੀ ਵਾਲੇ ਦਿਨ ਅਸ਼ਟਧਾਤੂ ਤੋਂ ਬਣੀ ਸ਼੍ਰੀ ਕ੍ਰਿਸ਼ਨ ਦੀ ਮੂਰਤੀ ਲਿਆਉਣੀ ਚਾਹੀਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਵਿੱਚ ਕਾਨ੍ਹਾ ਜੀ ਮੌਜੂਦ ਹੁੰਦੇ ਹਨ। ਉਹਨਾਂ ਦੇ ਘਰ ਆਉਣ ਨਾਲ ਹਰ ਦੁੱਖ ਦੂਰ ਹੋ ਜਾਂਦਾ ਹੈ। ਪਰਿਵਾਰ ਵਿੱਚ ਖੁਸ਼ਹਾਲੀ ਆਉਂਦੀ ਹੈ।
Download ABP Live App and Watch All Latest Videos
View In Appਜੇਕਰ ਬਾਲ ਗੋਪਾਲ ਦੀ ਮੂਰਤੀ ਘਰ ਵਿੱਚ ਹੈ ਤਾਂ ਜਨਮ ਅਸ਼ਟਮੀ ਵਾਲੇ ਦਿਨ ਗਾਂ ਅਤੇ ਵੱਛੇ ਦੀ ਮੂਰਤੀ ਲੈ ਕੇ ਆਓ। ਕਾਨ੍ਹਾ ਗਊਆਂ ਦੇ ਬਹੁਤ ਸ਼ੌਕੀਨ ਸਨ, ਉਹ ਹਮੇਸ਼ਾ ਉਨ੍ਹਾਂ ਦੀ ਸੇਵਾ ਵਿਚ ਲੱਗੇ ਰਹਿੰਦੇ ਸੀ। ਘਰ ਵਿੱਚ ਗਾਂ ਅਤੇ ਵੱਛੇ ਦੀ ਮੂਰਤੀ ਰੱਖਣ ਨਾਲ ਵਾਸਤੂ ਦੋਸ਼ ਖਤਮ ਹੁੰਦੇ ਹਨ ਅਤੇ ਬੱਚਿਆਂ ਨੂੰ ਖੁਸ਼ਹਾਲੀ ਮਿਲਦੀ ਹੈ।
ਜਨਮ ਅਸ਼ਟਮੀ 'ਤੇ, ਵੈਜਯੰਤੀ ਦੀ ਮਾਲਾ ਲਿਆਓ ਅਤੇ ਕਾਨ੍ਹਾ ਨੂੰ ਚੜ੍ਹਾਓ। ਇਸ ਵਿੱਚ ਮਾਂ ਲਕਸ਼ਮੀ ਦਾ ਵਾਸ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਪੈਸੇ ਦੀ ਸਮੱਸਿਆ ਹੋ ਰਹੀ ਹੈ, ਉਨ੍ਹਾਂ ਨੂੰ ਘਰ 'ਚ ਵੈਜਯੰਤੀ ਮਾਲਾ ਜ਼ਰੂਰ ਲਿਆਉਣੀ ਚਾਹੀਦੀ ਹੈ।
ਜਨਮ ਅਸ਼ਟਮੀ 'ਤੇ ਘਰ 'ਚ ਬੰਸਰੀ ਅਤੇ ਮੋਰ ਦੇ ਖੰਭ ਲਿਆਓ। ਘਰ 'ਚ ਮੋਰ ਦੇ ਖੰਭ ਰੱਖਣ ਨਾਲ ਕਾਲਸਰਪ ਦੋਸ਼ ਦਾ ਡਰ ਨਹੀਂ ਰਹਿੰਦਾ, ਜਦਕਿ ਬੰਸਰੀ ਰੱਖਣ ਨਾਲ ਨਕਾਰਾਤਮਕ ਊਰਜਾ ਦਾ ਨਾਸ਼ ਹੁੰਦਾ ਹੈ। ਪਰਿਵਾਰ ਵਿੱਚ ਮਿਠਾਸ ਬਣੀ ਰਹਿੰਦੀ ਹੈ।
ਦਕਸ਼ੀਣਾਵਰਤੀ ਸ਼ੰਖ ਸ਼੍ਰੀ ਹਰੀ ਨੂੰ ਬਹੁਤ ਪਿਆਰਾ ਹੈ। ਸ਼੍ਰੀ ਕ੍ਰਿਸ਼ਨ ਵੀ ਭਗਵਾਨ ਵਿਸ਼ਨੂੰ ਦਾ ਹੀ ਰੂਪ ਹਨ। ਜਨਮਾਸ਼ਟਮੀ 'ਤੇ, ਦਕਸ਼ੀਣਾਵਰਤੀ ਸ਼ੰਖ ਖਰੀਦੋ ਅਤੇ ਫਿਰ ਇਸ ਵਿੱਚ ਪਾਣੀ ਅਤੇ ਦੁੱਧ ਪਾਓ ਅਤੇ ਕਾਨ੍ਹਾ ਜੀ ਨੂੰ ਅਭਿਸ਼ੇਕ ਕਰੋ। ਮੰਨਿਆ ਜਾਂਦਾ ਹੈ ਕਿ ਇਸ ਨਾਲ ਵਿਆਹੁਤਾ ਜੀਵਨ ਵਿੱਚ ਖੁਸ਼ਹਾਲੀ ਆਉਂਦੀ ਹੈ।
ਜਨਮ ਅਸ਼ਟਮੀ 'ਤੇ ਕਾਨ੍ਹਾ ਜੀ ਦੀ ਪੂਜਾ ਕਰਨ ਦਾ ਸ਼ੁਭ ਸਮਾਂ 26 ਅਗਸਤ ਨੂੰ ਸਵੇਰੇ 12.06 ਤੋਂ 12.51 ਤੱਕ ਹੈ।