ਗੁਰਦੁਆਰਾ ਸਾਹਿਬ ਸਵਿਟਜਰਲੈਂਡ ਵਿਖੇ ਗੁਰੁ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਗਿਆ

ਲਾਂਗਨਥਾਲ- ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਉਤਸਵ ਸਵਿਸ ਦੇ ਪਹਿਲੇ ਬਣੇ ਗੁਰਦਵਾਰਾ ਸਾਹਿਬ ਲਾਂਗਨਥਾਲ ਸਵਿਟਜਰਲੈਂਡ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ।

ਗੁਰਦੁਆਰਾ ਸਾਹਿਬ ਸਵਿਟਜਰਲੈਂਡ ਵਿਖੇ ਗੁਰੁ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ

1/8
ਸਵੇਰੇ ਪਹਿਲਾਂ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਗੁਰੁ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਰੱਖੇ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ।
2/8
ਸਾਬਕਾ ਚੀਫ ਮਨਿਸਟਰ ਮਿਸਟਰ ਹੰਸ ਜੁਰਕ ਕਾਇਜਰ,ਸਰੀ ਲੰਕਾ ਮੂਲ ਦੀ ਸਵਿਸ ਜੰਮ ਪਲ ਡਾ.ਨਿਲਆਨੀ ਵਾਮਾਦੇਵਾ ,ਸਿੱਖ ਫੈਡਰੇਸ਼ਨ ਦੇ ਭਾ.ਦਬਿੰਦਰਜੀਤ ਸਿੰਘ ਜੀ ਦਾ ਧੰਨਵਾਦ ਵੀ ਕੀਤਾ
3/8
ਇਸ ਤੋਂ ਬਾਅਦ ਉਪਰੰਤ ਬੱਚਿਆਂ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ।ਗੁਰੁਘਰ ਦੇ ਵਜ਼ੀਰ ਭਾਈ ਰਿਸ਼ੀਪਾਲ ਸਿੰਘ ਜੀ ਦੇ ਜੱਥੇ ਨੇ ਜਿੱਥੇ ਰਸ ਭਿਨਾ ਸ਼ਬਦ ਕੀਰਤਨ ਸੰਗਤਾ ਨੂੰ ਸਰਵਣ ਕਰਵਾਇਆ।
4/8
ਵਿਕਰਮਜੀਤ ਸਿੰਘ ਹੋਰਾਂ ਵੀ ਗੁਰੁ ਨਾਨਕ ਪਾਤਸ਼ਾਹ ਸਾਹਿਬ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਆਪਣੇ ਵਿਚਾਰ ਸੰਗਤਾਂ ਨਾਲ ਸਾਝੇ ਕੀਤੇ
5/8
ਸਮਾਗਮ ਉਪਰੰਤ ਗੁਰੁ ਸਾਹਿਬ ਦੇ ਬਖਸ਼ੇ ਪਾਵਨ ਪਵਿੱਤਰ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸਾਰੀ ਸੇਵਾ ਸੰਗਤ ਦੀ ਨਿਗਰਾਨੀ ਹੇਠ ਸਾਰੇ ਬੱਚਿਆਂ ਨੇ ਸਰਦੀ ਅਤੇ ਮੀਂਹ ਵਿੱਚ ਬੜੇ ਉਤਸਾਹ ਨਾਲ ਸਿੱਖ ਰਹਿਤ ਮਰਿਯਾਦਾ ਅਨੁਸਾਰ ਨਿਭਾਈ।
6/8
ਇੱਥੇ ਇਹ ਵਰਨਣਯੋਗ ਹੈ ਕਿ 2006 ਤੋਂ ਜਦੋਂ ਦਾ ਗੁਰਦਾਵਾਰਾ ਸਾਹਿਬ ਬਣਿਆ ਹੈ, ਨਿਸ਼ਾਨ ਸਾਹਿਬ ਦੀ ਸੇਵਾ ਹਮੇਸ਼ਾਂ ਬੱਚੇ ਬੜੇ ਉਤਸਾਹ ਨਾਲ ਕਰਦੇ ਆ ਰਹੇ ਹਨ
7/8
ਗੁਰੁਘਰ ਦੇ ਵਜ਼ੀਰ ਭਾਈ ਰਿਸ਼ੀਪਾਲ ਸਿੰਘ ਜੀ ਦੇ ਜੱਥੇ ਨੇ ਜਿੱਥੇ ਰਸ ਭਿਨਾ ਸ਼ਬਦ ਕੀਰਤਨ ਸੰਗਤਾ ਨੂੰ ਸਰਵਣ ਕਰਵਾਇਆ।
8/8
ਸਵੇਰੇ ਤੋਂ ਹੀ ਸੰਗਤਾਂ ਨੇ ਸਮਾਗਮ ਵਿੱਚ ਹੁਮ ਹੁਮਾ ਕੇ ਹਾਜ਼ਰੀਆਂ ਲਵਾਉਣੀਆਂ ਸ਼ੁਰੂ ਕਰ ਦਿਤੀਆਂ ਹਨ।
Sponsored Links by Taboola