Ram Mandir Inauguration: ਰਾਮ ਮੰਦਿਰ 'ਚ ਕਿਵੇਂ ਕਰ ਸਕਦੇ ਐਂਟਰੀ, ਇਨ੍ਹਾਂ ਚੀਜ਼ਾਂ ਨੂੰ ਲਿਜਾਣ 'ਤੇ ਹੋਵੇਗੀ ਪਾਬੰਦੀ, ਇਹ ਹੋਵੇਗਾ ਡ੍ਰੈਸ ਕੋਡ
Ramlala Pran Pratistha: ਐਂਟਰੀ ਕਰਨ ਵੇਲੇ ਤੁਹਾਨੂੰ ਆਪਣੇ ਇਲੈਕਟ੍ਰਾਨਿਕ ਯੰਤਰ ਅੰਦਰ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮਹਿਮਾਨਾਂ ਨੂੰ 22 ਜਨਵਰੀ ਨੂੰ ਸਵੇਰੇ 11 ਵਜੇ ਤੋਂ ਪਹਿਲਾਂ ਐਂਟਰੀ ਮਿਲੇਗੀ।
Ram Mandir Inauguration
1/5
ਅਯੁੱਧਿਆ 'ਚ 22 ਜਨਵਰੀ ਨੂੰ ਭਗਵਾਨ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਠਾ ਹੋਵੇਗੀ। ਪ੍ਰਾਣ ਪ੍ਰਤੀਸ਼ਠਾ ਤੋਂ ਬਾਅਦ ਆਮ ਲੋਕ ਵੀ ਇੱਥੇ ਦਰਸ਼ਨ ਕਰ ਸਕਣਗੇ। ਰਾਮ ਮੰਦਰ 'ਚ ਪ੍ਰਵੇਸ਼ ਨੂੰ ਲੈ ਕੇ ਕੁਝ ਨਿਯਮ ਬਣਾਏ ਗਏ ਹਨ, ਜਿਨ੍ਹਾਂ ਦਾ ਤੁਹਾਨੂੰ ਖਾਸ ਧਿਆਨ ਰੱਖਣਾ ਹੋਵੇਗਾ।
2/5
ਰਾਮ ਮੰਦਿਰ 'ਚ ਐਂਟਰੀ ਕਰਨ ਵੇਲੇ ਤੁਹਾਨੂੰ ਆਪਣੇ ਇਲੈਕਟ੍ਰਾਨਿਕ ਯੰਤਰ ਅੰਦਰ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਨ੍ਹਾਂ ਗੈਜੇਟਸ ਵਿੱਚ ਮੋਬਾਈਲ, ਈਅਰ ਫ਼ੋਨ, ਰਿਮੋਟ ਦੀਆਂ ਚਾਬੀਆਂ ਅਤੇ ਹੋਰ ਚੀਜ਼ਾਂ ਸ਼ਾਮਲ ਹਨ। ਇਸ ਤੋਂ ਇਲਾਵਾ ਤੁਸੀਂ ਪਰਸ ਜਾਂ ਕੋਈ ਹੋਰ ਬੈਗ ਅੰਦਰ ਨਹੀਂ ਲੈ ਜਾ ਸਕੋਗੇ।
3/5

4/5
ਡਰੈੱਸ ਕੋਡ ਦੀ ਗੱਲ ਕਰੀਏ ਤਾਂ ਰਾਮ ਮੰਦਰ ਟਰੱਸਟ ਵੱਲੋਂ ਕੋਈ ਡਰੈੱਸ ਕੋਡ ਲਾਗੂ ਨਹੀਂ ਕੀਤਾ ਗਿਆ ਹੈ, ਹਾਲਾਂਕਿ, ਤੁਸੀਂ ਭਾਰਤੀ ਪਰੰਪਰਾ ਅਨੁਸਾਰ ਕੱਪੜੇ ਪਾ ਕੇ ਰਾਮ ਮੰਦਰ ਦੇ ਉਦਘਾਟਨ ਵਿੱਚ ਸ਼ਾਮਲ ਹੋ ਸਕਦੇ ਹੋ।
5/5
ਰਾਮ ਲੱਲਾ ਦੇ ਪ੍ਰਾਣ ਪ੍ਰਤੀਸ਼ਠਾ ਸਮਾਗਮ ਵਿੱਚ ਪੁਰਸ਼ ਧੋਤੀ, ਗਮਛਾ, ਕੁੜਤਾ-ਪਜਾਮਾ ਅਤੇ ਔਰਤਾਂ ਸਲਵਾਰ ਸੂਟ ਜਾਂ ਸਾੜ੍ਹੀ ਪਾ ਕੇ ਜਾ ਸਕਦੀਆਂ ਹਨ।
Published at : 21 Jan 2024 03:55 PM (IST)