ਸ਼੍ਰੀ ਅਕਾਲ ਤਖਤ ਨੇੜੇ ਖੁਦਾਈ ਵੇਲੇ ਮਿਲੀ ਪੁਰਾਤਣ ਇਮਾਰਤ, ਸ਼੍ਰੋਮਣੀ ਕਮੇਟੀ ਢਹਿ-ਢੇਰੀ ਕਰਨ ਲਈ ਕਾਹਲੀ
ਸ਼੍ਰੀ ਅਕਾਲ ਤਖਤ ਦੇ ਸਕੱਤਰੇਤ ਨੇੜੇ ਖੁਦਾਈ ਦੌਰਾਨ ਪੁਰਾਤਨ ਇਮਾਰਤ ਦਾ ਢਾਂਚਾ ਮਿਲਿਆ ਹੈ। ਸ਼੍ਰੋਮਣੀ ਕਮੇਟੀ ਨੇ ਇਸ ਦੀ ਮਹਾਨਤਾ ਨੂੰ ਸਮਝੇ ਬਗੈਰ ਹੀ ਢਾਹੁਣਾ ਸ਼ੁਰੂ ਕਰ ਦਿੱਤਾ।
Download ABP Live App and Watch All Latest Videos
View In Appਇਸ ਨੂੰ ਲੈ ਕੇ ਵੀਰਵਾਰ ਨੂੰ ਸਿੱਖ ਸਦਭਾਵਨਾ ਦਲ ਦੇ ਕਾਰਕੁਨਾਂ ਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਿਚਾਲੇ ਖਿੱਚ-ਧੂਹ ਵੀ ਹੋਈ ਜਿਸ ਮਗਰੋਂ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੰਮ ਰੁਕਵਾ ਦਿੱਤਾ।
ਦਰਅਸਲ ਸ੍ਰੀ ਅਕਾਲ ਤਖਤ ਨੇੜੇ ਸ਼੍ਰੋਮਣੀ ਕਮੇਟੀ ਵੱਲੋਂ ਗਲਿਆਰੇ ਵਾਲੀ ਥਾਂ ਵਿੱਚ ਸੰਗਤ ਦੀ ਸਹੂਲਤ ਵਾਸਤੇ ਇੱਕ ਜੋੜਾ ਘਰ ਤੇ ਦੋ ਪਹੀਆ ਵਾਹਨ ਸਟੈਂਡ ਬਣਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਨੇ ਇਸ ਦੀ ਕਾਰਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੂੰ ਸੌਂਪੀ ਹੈ।
ਇੱਥੇ ਖੁਦਾਈ ਦੌਰਾਨ 8 ਤੋਂ 10 ਫੁੱਟ ਹੇਠਾਂ ਸੁਰੰਗਨੁਮਾ ਇਮਾਰਤੀ ਢਾਂਚੇ ਮਿਲੇ ਹਨ। ਇਹ ਤਿੰਨ ਇਮਾਰਤੀ ਢਾਂਚੇ ਪੁਰਾਤਨ ਨਾਨਕਸ਼ਾਹੀ ਇੱਟਾਂ ਦੇ ਬਣੇ ਹੋਏ ਹਨ। ਇਨ੍ਹਾਂ ਅੰਦਰ ਪਾਣੀ ਇਕੱਠਾ ਸੀ। ਇਮਾਰਤ ਦਾ ਕੁਝ ਹਿੱਸਾ ਖੁਦਾਈ ਕਰਨ ਵਾਲਿਆਂ ਨੇ ਮਿੱਟੀ ਨਾਲ ਪੂਰ ਦਿੱਤਾ ਤੇ ਕੁਝ ਹਿੱਸਾ ਢਹਿ-ਢੇਰੀ ਕਰ ਦਿੱਤਾ।
ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਨ੍ ਕਿਹਾ ਹੈ ਕਿ ਜੇਕਰ ਇਹ ਗੁਰੂ ਕਾਲ ਵੇਲੇ ਦੀ ਕੋਈ ਇਮਾਰਤ ਹੈ ਤਾਂ ਇਸ ਨੂੰ ਸਿੱਖ ਧਰੋਹਰ ਵਜੋਂ ਬਚਾਉਣ ਦੀ ਲੋੜ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਹੀ ਕਾਰਸੇਵਾ ਦੇ ਨਾਂ ਹੇਠ ਕਈ ਇਤਿਹਾਸਕ ਨਿਸ਼ਾਨੀਆਂ ਖਤਮ ਕੀਤੀਆਂ ਜਾ ਚੁੱਕੀਆਂ ਹਨ।
image 6ਉਨ੍ਹਾਂ ਕਿਹਾ ਕਿ ਭਾਰਤੀ ਪੁਰਾਤੱਤਵ ਵਿਭਾਗ ਪਤਾ ਲਗਾਵੇ ਕਿ ਇਹ ਇਮਾਰਤ ਕਿੰਨੀ ਪੁਰਾਤਨ ਹੈ ਅਤੇ ਇਸ ਦਾ ਪਿਛੋਕੜ ਕੀ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਇਹ ਇਤਿਹਾਸਕ ਇਮਾਰਤ ਨਹੀਂ ਹੈ ਪਰ ਇਸ ਦੇ ਬਾਵਜੂਦ ਇਸ ਨੂੰ ਢਾਹੁਣ ਦੀ ਥਾਂ ਬੰਦ ਕਰ ਦਿੱਤਾ ਹੈ।