15 ਸਾਲ ਦੀ ਉਮਰ 'ਚ ਕੌਮਨਵੈਲਥ ਗੇਮਸ 'ਚ ਜਿੱਤਿਆ ਗੋਲਡ, ਹੁਣ CBSE ਬੋਰਡ 'ਚ ਵੀ ਕੀਤਾ ਕਮਾਲ

1/5
ਨਵੀਂ ਦਿੱਲੀ: ਕੌਮਨਵੈਲਥ ਖੇਡਾਂ ਵਿੱਚ 15 ਸਾਲ ਦੀ ਉਮਰ ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲੇ ਭਾਰਤੀ ਨਿਸ਼ਾਨੇਬਾਜ਼ ਅਨੀਸ਼ ਭੰਵਾਲ ਨੇ 12ਵੀਂ ਕਲਾਸ ਦੀ ਸੀਬੀਐਸਈ ਬੋਰਡ ਪ੍ਰੀਖਿਆ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅਨੀਸ਼ ਕੌਮਨਵੈਲਥ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲਾ ਸਭ ਤੋਂ ਘੱਟ ਉਮਰ ਦਾ ਭਾਰਤੀ ਖਿਡਾਰੀ ਹੈ। ਉਸਨੇ ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
2/5
ਅਨੀਸ਼ ਤੋਂ, ਹੁਣ ਹਰ ਕੋਈ ਅਗਲੇ ਸਾਲ ਹੋਣ ਵਾਲੇ ਟੋਕਿਓ ਓਲੰਪਿਕ ਦੀ ਉਡੀਕ ਕਰ ਰਿਹਾ ਹੈ। ਹਾਲਾਂਕਿ, ਉਹ ਅਜੇ ਓਲੰਪਿਕ ਲਈ ਕੁਆਲੀਫਾਈ ਨਹੀਂ ਕਰ ਸਕਿਆ ਹੈ। ਪਰ ਉਹ ਓਲੰਪਿਕ ਕੋਟਾ ਪ੍ਰਾਪਤ ਕਰ ਸਕਦਾ ਹੈ।
3/5
ਅਨੀਸ਼ ਨੇ ਆਈਐਸਐਸਐਫ ਜੂਨੀਅਰ ਵਰਲਡ ਕੱਪ ਵਿੱਚ ਵੀ ਸੋਨ ਤਗਮਾ ਹਾਸਲ ਕੀਤਾ ਹੈ। ਉਸਨੇ ਇਹ ਖਿਤਾਬ 2018 ਵਿੱਚ ਹਾਸਲ ਕੀਤਾ ਸੀ
4/5
ਇਸ ਜਸ਼ਨ ਦੀ ਤਸਵੀਰ ਉਨ੍ਹਾਂ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਹੋਏ ਕਿਹਾ ਕਿ ਇੱਕ ਖਿਡਾਰੀ ਹੋਣ ਦੇ ਨਾਤੇ ਅਕੈਡਮੀ 'ਚ ਚੰਗਾ ਪ੍ਰਦਰਸ਼ਨ ਕਰਨ ਵੀ ਜ਼ਰੂਰੀ ਹੈ।ਉਸਨੇ ਆਪਣੇ ਅਧਿਆਪਕਾਂ ਅਤੇ ਸਕੂਲ ਦਾ ਧੰਨਵਾਦ ਵੀ ਕੀਤਾ।
5/5
13 ਜੁਲਾਈ ਨੂੰ ਸੀਬੀਐਸਈ ਦੀ 12ਵੀਂ ਕਲਾਸ ਦਾ ਨਤੀਜਾ ਐਲਾਨ ਹੋਇਆ ਸੀ।ਜਿਸ ਵਿੱਚ ਅਨੀਸ਼ ਨੇ 90 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਸਨ।ਉਸਨੇ ਫਾਈਨ ਆਰਟਸ ਵਿੱਚ 100 ਨੰਬਰ ਪ੍ਰਾਪਤ ਕੀਤੇ। ਜਿਸ ਤੋਂ ਬਾਅਦ ਉਸ ਨੇ ਇਸ ਸਫਲਤਾ ਨੂੰ ਪਰਿਵਾਰ ਨਾਲ ਮਨਾਇਆ।
Sponsored Links by Taboola