ਟੀਮ ਇੰਡੀਆ ਦੀ ਕਪਤਾਨੀ ਕਰਨ ਵਾਲੇ ਇਸ ਦਿੱਗਜ ਖਿਡਾਰੀ ਦੇ ਘਰ ਗੂੰਜੀ ਕਿਲਕਾਰੀ... ਦੁਸਹਿਰੇ ਵਾਲੇ ਦਿਨ ਮਿਲੀ ਖੁਸ਼ਖਬਰੀ
Ajinkya Rahane became Father for Second Time: ਭਾਰਤੀ ਬੱਲੇਬਾਜ਼ ਅਜਿੰਕਿਆ ਰਹਾਣੇ ਦੂਜੀ ਵਾਰ ਪਿਤਾ ਬਣ ਗਏ ਹਨ। ਉਨ੍ਹਾਂ ਦੀ 3 ਸਾਲ ਦੀ ਬੇਟੀ ਆਰੀਆ ਨੂੰ ਵਿਜੇਦਸ਼ਮੀ 'ਤੇ ਛੋਟਾ ਭਰਾ ਮਿਲਿਆ ਹੈ। ਅਜਿੰਕਯ ਰਹਾਣੇ ਦੇ ਘਰ ਦੁਸਹਿਰੇ ਵਾਲੇ ਦਿਨ ਖੁਸ਼ਖਬਰੀ ਆਈ ਹੈ। ਮਹਾਨ ਭਾਰਤੀ ਕ੍ਰਿਕਟਰ ਦੂਜੀ ਵਾਰ ਪਿਤਾ ਬਣੇ ਹਨ। ਰਹਾਣੇ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਇਹ ਖੁਸ਼ਖਬਰੀ ਦਿੱਤੀ ਹੈ। ਰਹਾਣੇ ਨੇ ਦੱਸਿਆ ਕਿ ਪਤਨੀ ਰਾਧਿਕਾ ਨੇ ਸਿਹਤਮੰਦ ਬੇਟੇ ਨੂੰ ਜਨਮ ਦਿੱਤਾ ਹੈ। ਮਾਂ ਅਤੇ ਬੱਚਾ ਦੋਵੇਂ ਪੂਰੀ ਤਰ੍ਹਾਂ ਤੰਦਰੁਸਤ ਹਨ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।
Download ABP Live App and Watch All Latest Videos
View In Appਭਾਰਤੀ ਬੱਲੇਬਾਜ਼ ਅਜਿੰਕਿਆ ਰਹਾਣੇ ਦੂਜੀ ਵਾਰ ਪਿਤਾ ਬਣ ਗਏ ਹਨ। ਉਨ੍ਹਾਂ ਦੀ ਤਿੰਨ ਸਾਲ ਦੀ ਬੇਟੀ ਆਰੀਆ ਨੂੰ ਵਿਜੇਦਸ਼ਮੀ 'ਤੇ ਛੋਟਾ ਭਰਾ ਮਿਲਿਆ ਹੈ। ਅਜਿੰਕਯ ਰਹਾਣੇ ਦੇ ਘਰ ਦੁਸਹਿਰੇ ਵਾਲੇ ਦਿਨ ਖੁਸ਼ਖਬਰੀ ਆਈ ਹੈ।
ਭਾਰਤੀ ਕ੍ਰਿਕਟਰ ਦੂਜੀ ਵਾਰ ਪਿਤਾ ਬਣੇ ਹਨ। ਰਹਾਣੇ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਇਹ ਖੁਸ਼ਖਬਰੀ ਦਿੱਤੀ ਹੈ।
ਰਹਾਣੇ ਨੇ ਦੱਸਿਆ ਕਿ ਪਤਨੀ ਰਾਧਿਕਾ ਨੇ ਸਿਹਤਮੰਦ ਬੇਟੇ ਨੂੰ ਜਨਮ ਦਿੱਤਾ ਹੈ। ਮਾਂ ਅਤੇ ਬੱਚਾ ਦੋਵੇਂ ਪੂਰੀ ਤਰ੍ਹਾਂ ਤੰਦਰੁਸਤ ਹਨ।
ਰਹਾਣੇ ਦੇ ਘਰ ਖੁਸ਼ਖਬਰੀ ਆਉਣ ਤੋਂ ਬਾਅਦ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਵਧਾਈਆਂ ਦੇ ਰਹੇ ਹਨ।
ਬੇਟੇ ਦੇ ਜਨਮ 'ਤੇ ਰਹਾਣੇ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਲਈ ਇਕ ਖਾਸ ਚਿੱਠੀ ਵੀ ਸ਼ੇਅਰ ਕੀਤੀ ਹੈ।
ਰਹਾਣੇ ਦੀ ਆਈਪੀਐਲ ਟੀਮ ਨੂੰ ਵਧਾਈ ਦਿੰਦੇ ਹੋਏ ਕੇਕੇਆਰ ਨੇ ਇੱਥੋਂ ਤੱਕ ਕਿਹਾ ਕਿ ਇਸ ਨਵਜੰਮੇ ਬੱਚੇ ਦੇ ਆਕਾਰ ਦੀ ਇੱਕ ਛੋਟੀ ਜਰਸੀ ਤਿਆਰ ਕੀਤੀ ਜਾ ਰਹੀ ਹੈ, ਜਿਸ 'ਤੇ ਰਹਾਣੇ ਲਿਖਿਆ ਹੋਵੇਗਾ।
ਮੁੰਬਈ ਦੇ ਕ੍ਰਿਕਟਰ ਅਜਿੰਕਿਆ ਰਹਾਣੇ ਕਿਸੇ ਸਮੇਂ ਤਿੰਨੋਂ ਫਾਰਮੈਟਾਂ ਦੇ ਅਹਿਮ ਖਿਡਾਰੀ ਸਨ ਪਰ ਇਨ੍ਹੀਂ ਦਿਨੀਂ ਉਹ ਟੀਮ ਤੋਂ ਬਾਹਰ ਚੱਲ ਰਹੇ ਹਨ।
ਰਹਾਣੇ ਨੇ ਆਈਪੀਐੱਲ 'ਚ ਰਾਜਸਥਾਨ ਰਾਇਲਜ਼ ਦੀ ਕਪਤਾਨੀ ਕੀਤੀ ਸੀ ਪਰ ਟੀ-20 ਅਤੇ ਵਨਡੇ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੇ ਅਜਿੰਕਿਆ ਹੁਣ ਟੈਸਟ ਟੀਮ 'ਚ ਵੀ ਵਾਪਸੀ ਦੇ ਮੌਕੇ ਲੱਭ ਰਹੇ ਹਨ।