MC Stan- MS Dhoni: ਐਮਸੀ ਸਟੈਨ- ਐਮਐੱਸ ਧੋਨੀ ਅਗਲੇ ਪ੍ਰੋਜੈਕਟ ਲਈ ਹੋਏ ਇਕੱਠੇ, ਯੂਜਰ ਬੋਲੇ- 'ਕੀ ਮਜ਼ਬੂਰੀ ਸੀ ਧੋਨੀ ਸਰ'
MC Stan- MS Dhoni: BB 16 ਦੇ ਜੇਤੂ ਅਤੇ ਰੈਪਰ ਐਮਸੀ ਸਟੈਨ ਦੇ ਨਾਂਅ ਤੋਂ ਹਰ ਕੋਈ ਜਾਣੂ ਹੈ। ਉਸਨੇ ਆਪਣੇ ਰੈਪ ਦੇ ਅੰਦਾਜ਼ ਨਾਲ ਨਾ ਸਿਰਫ ਪੰਜਾਬੀ, ਹਿੰਦੀ ਬਲਕਿ ਵਿਦੇਸ਼ ਬੈਠੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੀ ਵੱਖਰੀ ਥਾਂ ਬਣਾਈ ਹੈ।
MC Stan MS Dhoni
1/6
ਦੁਨੀਆ ਭਰ ਵਿੱਚ ਉਸਦੇ ਚੌਹਣ ਵਾਲੇ ਪ੍ਰਸ਼ੰਸਕ ਮੌਜੂਦ ਹਨ। ਸੋਸ਼ਲ ਮੀਡੀਆ 'ਤੇ ਵੀ ਐਮਸੀ ਸਟੈਨ ਦੀ ਚੰਗੀ ਫੈਨ ਫਾਲੋਇੰਗ ਹੈ।
2/6
ਉਹ ਅਕਸਰ ਆਪਣੇ ਕੰਸਰਟ ਕਾਰਨ ਸੁਰਖੀਆਂ ਬਟੋਰਦਾ ਰਹਿੰਦਾ ਹੈ। ਇਸ ਵਿਚਾਲੇ ਉਸਦੀ ਇੱਕ ਤਸਵੀਰ ਇੰਟਰਨੈੱਟ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਸਭ ਦੇ ਹੋਸ਼ ਉੱਡਾ ਦਿੱਤੇ ਹਨ।
3/6
ਦਰਅਸਲ, ਇਸ ਤਸਵੀਰ ਵਿੱਚ ਐਮਸੀ ਸਟੈਨ ਕ੍ਰਿਕਟ ਦੇ ਮਹਾਨ ਖਿਡਾਰੀ ਮਹਿੰਦਰ ਸਿੰਘ ਧੋਨੀ ਨਾਲ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਵੇਖਣ ਤੋਂ ਬਾਅਦ ਪ੍ਰਸ਼ੰਸਕਾਂ ਵੱਲੋਂ ਵੀ ਲਗਾਤਾਰ ਕਮੈਂਟ ਕੀਤਾ ਜਾ ਰਿਹਾ ਹੈ।
4/6
ਦੱਸ ਦੇਈਏ ਕਿ ਐਮਸੀ ਸਟੈਨ ਨੇ ਇੰਸਟਾਗ੍ਰਾਮ 'ਤੇ ਕ੍ਰਿਕਟਰ ਐਮਐਸ ਧੋਨੀ ਨਾਲ ਕਈ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ ਨੂੰ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਲਿਖਿਆ, 'ਐੱਮਐੱਸ ਧੋਨੀ ਨਾਲ ਕੁਝ ਸ਼ੂਟ ਕੀਤਾ।' ਹੁਣ ਇਸ ਨੂੰ ਦੇਖ ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਇਹ ਦੋਵੇਂ ਇਕੱਠੇ ਕਿਸੇ ਪ੍ਰੋਜੈਕਟਵ ਵਿੱਚ ਵਿਖਾਈ ਦੇਣਗੇ। ਦੋਵੇਂ ਸੂਟ ਅਤੇ ਬੂਟਾਂ ਵਿੱਚ ਨਜ਼ਰ ਆ ਰਹੇ ਹਨ।
5/6
ਹਾਲਾਂਕਿ, ਐਮਸੀ ਸਟੈਨ ਨੇ ਹਾਲ ਹੀ ਵਿੱਚ ਸਲਮਾਨ ਖਾਨ ਦੇ ਪ੍ਰੋਡਕਸ਼ਨ ਹਾਊਸ ਵਿੱਚ ਬਣੀ ਫਿਲਮ 'ਫਰੇ' ਵਿੱਚ ਆਪਣੀ ਪਲੇਬੈਕ ਗਾਇਕੀ ਦੀ ਸ਼ੁਰੂਆਤ ਕੀਤੀ ਸੀ। ਇਸ ਨੂੰ ਪ੍ਰਮੋਟ ਕਰਨ ਲਈ ਉਹ 'ਬਿੱਗ ਬੌਸ 17' 'ਚ ਵੀ ਆਈ ਸੀ।
6/6
ਲੋਕਾਂ ਵੱਲੋਂ ਅਜੀਬ ਪ੍ਰਤੀਕਿਰਿਆਵਾਂ ਵੀ ਆਈਆਂ ਹਨ। ਇਕ ਯੂਜ਼ਰ ਨੇ ਲਿਖਿਆ, 'ਕੀ ਮਜ਼ਬੂਰੀ ਸੀ ਧੋਨੀ ਸਰ। ਇੱਕ ਨੇ ਲਿਖਿਆ, 'ਐੱਮਐੱਸ ਧੋਨੀ ਦੇ ਕਰੀਅਰ ਦਾ ਸਭ ਤੋਂ ਲੋਐਸਟ ਪੁਆਇੰਟ।' ਇਕ ਹੋਰ ਯੂਜ਼ਰ ਨੇ ਕਿਹਾ, 'ਮਾਹੀ ਭਾਈ ਤੋਂ ਇਹ ਉਮੀਦ ਨਹੀਂ ਸੀ'
Published at : 06 Jan 2024 12:19 PM (IST)