IND vs ENG, World Cup 2023: ਧੋਨੀ ਨੇ ਭਾਰਤ-ਇੰਗਲੈਂਡ ਵਨਡੇ ਮੈਚਾਂ ਵਿੱਚ ਬਣਾਈਆਂ ਸਭ ਤੋਂ ਵੱਧ ਦੌੜਾਂ , ਟਾਪ-5 ਵਿੱਚ ਸਾਰੇ ਭਾਰਤੀ
ਭਾਰਤ-ਇੰਗਲੈਂਡ ਵਨਡੇ ਮੈਚਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਐਮਐਸ ਧੋਨੀ ਦੇ ਨਾਮ ਹੈ। ਧੋਨੀ ਨੇ ਇੰਗਲੈਂਡ ਖਿਲਾਫ 48 ਮੈਚਾਂ ਦੀਆਂ 44 ਪਾਰੀਆਂ 'ਚ ਕੁੱਲ 1546 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੀ ਬੱਲੇਬਾਜ਼ੀ ਔਸਤ 46.84 ਅਤੇ ਸਟ੍ਰਾਈਕ ਰੇਟ 87.94 ਰਿਹਾ।
Download ABP Live App and Watch All Latest Videos
View In Appਯੁਵਰਾਜ ਸਿੰਘ ਭਾਰਤ-ਇੰਗਲੈਂਡ ਵਨਡੇ ਮੈਚਾਂ ਵਿੱਚ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਯੂਵੀ ਨੇ ਇੰਗਲੈਂਡ ਖਿਲਾਫ 37 ਮੈਚਾਂ ਦੀਆਂ 36 ਪਾਰੀਆਂ 'ਚ 1523 ਦੌੜਾਂ ਬਣਾਈਆਂ ਹਨ। ਇੰਗਲੈਂਡ ਖਿਲਾਫ ਯੁਵਰਾਜ ਦੀ ਬੱਲੇਬਾਜ਼ੀ ਔਸਤ 50.76 ਅਤੇ ਸਟ੍ਰਾਈਕ ਰੇਟ 101.60 ਸੀ। ਉਸ ਨੇ ਇੰਗਲੈਂਡ ਖਿਲਾਫ ਵੀ 4 ਸੈਂਕੜੇ ਲਗਾਏ ਹਨ।
ਇਸ ਸੂਚੀ 'ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਤੀਜੇ ਨੰਬਰ 'ਤੇ ਹਨ। ਸਚਿਨ ਨੇ ਇੰਗਲੈਂਡ ਖਿਲਾਫ 37 ਮੈਚਾਂ ਦੀਆਂ 37 ਪਾਰੀਆਂ 'ਚ 44.09 ਦੀ ਔਸਤ ਅਤੇ 89.20 ਦੀ ਸਟ੍ਰਾਈਕ ਰੇਟ ਨਾਲ 1455 ਦੌੜਾਂ ਬਣਾਈਆਂ।
ਇੱਥੇ ਚੌਥਾ ਸਥਾਨ ਵਿਰਾਟ ਕੋਹਲੀ ਦਾ ਹੈ। ਹੁਣ ਤੱਕ ਕੋਹਲੀ ਨੇ ਇੰਗਲੈਂਡ ਖਿਲਾਫ 35 ਮੈਚਾਂ ਦੀਆਂ 35 ਪਾਰੀਆਂ 'ਚ 43.22 ਦੀ ਔਸਤ ਅਤੇ 88.68 ਦੇ ਸਟ੍ਰਾਈਕ ਰੇਟ ਨਾਲ 1340 ਦੌੜਾਂ ਬਣਾਈਆਂ ਹਨ।
ਸੁਰੇਸ਼ ਰੈਨਾ ਵੀ ਇੱਥੇ ਟਾਪ-5 ਵਿੱਚ ਸ਼ਾਮਲ ਹੈ। ਰੈਨਾ ਨੇ ਇੰਗਲੈਂਡ ਖਿਲਾਫ 37 ਮੈਚਾਂ ਦੀਆਂ 32 ਪਾਰੀਆਂ 'ਚ 41.62 ਦੀ ਔਸਤ ਅਤੇ 92.06 ਦੇ ਸਟ੍ਰਾਈਕ ਰੇਟ ਨਾਲ 1207 ਦੌੜਾਂ ਬਣਾਈਆਂ।