Year Ender 2023: ਇਨ੍ਹਾਂ ਭਾਰਤੀ ਬੱਲੇਬਾਜ਼ਾਂ ਦੇ ਨਾਂਅ ਰਿਹਾ ਸਾਲ 2023, ਜਾਣੋ TOP 'ਤੇ ਕੌਣ ?

Indian Batters in 2023: ਸਾਲ 2023 ਚ ਟੀਮ ਇੰਡੀਆ ਲਈ ਇਕ-ਦੋ ਬੱਲੇਬਾਜ਼ ਨਹੀਂ ਸਗੋਂ 5 ਬੱਲੇਬਾਜ਼ਾਂ ਨੇ ਹਜ਼ਾਰਾਂ ਦੌੜਾਂ ਦਾ ਅੰਕੜਾ ਛੂਹਿਆ ਸੀ। ਸ਼ੁਭਮਨ ਗਿੱਲ ਨੇ ਇਸ ਸਾਲ ਦੋ ਹਜ਼ਾਰ ਦੌੜਾਂ ਬਣਾਈਆਂ।

Indian batters with most Runs 2023

1/6
ਸ਼ੁਭਮਨ ਗਿੱਲ ਇਸ ਸਾਲ ਟੀਮ ਇੰਡੀਆ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ।
2/6
ਉਨ੍ਹਾਂ ਨੇ ਇਸ ਸਾਲ ਭਾਰਤ ਲਈ 47 ਅੰਤਰਰਾਸ਼ਟਰੀ ਮੈਚ ਖੇਡੇ ਅਤੇ 2126 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦੀ ਬੱਲੇਬਾਜ਼ੀ ਔਸਤ 48.31 ਰਹੀ।
3/6
ਵਿਰਾਟ ਕੋਹਲੀ ਸਾਲ 2023 ਵਿੱਚ ਟੀਮ ਇੰਡੀਆ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਹਨ। ਇਸ ਸਾਲ ਕੋਹਲੀ ਨੇ 34 ਮੈਚਾਂ 'ਚ 66.68 ਦੀ ਸ਼ਾਨਦਾਰ ਬੱਲੇਬਾਜ਼ੀ ਔਸਤ ਨਾਲ 1934 ਦੌੜਾਂ ਬਣਾਈਆਂ।
4/6
ਇੱਥੇ ਰੋਹਿਤ ਸ਼ਰਮਾ ਤੀਜੇ ਸਥਾਨ 'ਤੇ ਹਨ। ਉਸ ਨੇ ਇਸ ਸਾਲ ਭਾਰਤੀ ਟੀਮ ਲਈ 34 ਮੈਚ ਖੇਡੇ ਅਤੇ 51.28 ਦੀ ਬੱਲੇਬਾਜ਼ੀ ਔਸਤ ਨਾਲ ਕੁੱਲ 1795 ਦੌੜਾਂ ਬਣਾਈਆਂ।
5/6
ਇਸ ਸੂਚੀ ਵਿੱਚ ਸੂਰਿਆਕੁਮਾਰ ਯਾਦਵ ਵੀ ਸ਼ਾਮਲ ਹੈ। ਸੂਰਿਆ ਨੇ ਸਾਲ 2023 ਵਿੱਚ ਭਾਰਤ ਲਈ 40 ਮੈਚਾਂ ਵਿੱਚ 33.23 ਦੀ ਔਸਤ ਨਾਲ 1130 ਦੌੜਾਂ ਬਣਾਈਆਂ।
6/6
ਕੇਐੱਲ ਰਾਹੁਲ ਇੱਥੇ ਪੰਜਵੇਂ ਸਥਾਨ 'ਤੇ ਹਨ। ਉਸਨੇ ਭਾਰਤ ਲਈ 29 ਅੰਤਰਰਾਸ਼ਟਰੀ ਮੈਚਾਂ ਵਿੱਚ 57.78 ਦੀ ਬੱਲੇਬਾਜ਼ੀ ਔਸਤ ਨਾਲ 1098 ਦੌੜਾਂ ਬਣਾਈਆਂ ਹਨ।
Sponsored Links by Taboola