ICC ਦੀ ਪਾਬੰਦੀ ਤੋਂ ਬਾਅਦ ਗੁੱਸੇ ;ਚ ਭੜਕੀ Danielle McGahey, ਟਰਾਂਸਜੈਂਡਰ ਕ੍ਰਿਕਟਰ ਨੇ ਇੰਝ ਜਤਾਈ ਨਰਾਜ਼ਗੀ
ਕੈਨੇਡਾ ਲਈ ਖੇਡਣ ਵਾਲੀ ਦੁਨੀਆ ਦੀ ਪਹਿਲੀ ਟਰਾਂਸਜੈਂਡਰ ਕ੍ਰਿਕਟਰ ਡੇਨੀਅਲ ਮੈਕਗੀ ਨੇ ਆਈਸੀਸੀ ਦੇ ਇਸ ਫੈਸਲੇ ਤੋਂ ਤੁਰੰਤ ਬਾਅਦ ਸੰਨਿਆਸ ਲੈਣ ਦਾ ਐਲਾਨ ਕੀਤਾ ਅਤੇ ਆਪਣੀ ਨਿਰਾਸ਼ਾ ਵੀ ਜ਼ਾਹਰ ਕੀਤੀ ਹੈ।
Download ABP Live App and Watch All Latest Videos
View In Appਉਨ੍ਹਾਂ ਨੇ ਆਪਣੇ ਸੰਨਿਆਸ ਦਾ ਐਲਾਨ ਕਰਦੇ ਹੋਏ ਕਿਹਾ, 'ਆਈਸੀਸੀ ਦੇ ਫੈਸਲੇ 'ਤੇ ਮੇਰੀ ਆਪਣੀ ਰਾਏ ਹੈ ਕਿ ਅੱਜ ਦੁਨੀਆ ਭਰ ਦੀਆਂ ਲੱਖਾਂ ਟਰਾਂਸ ਔਰਤਾਂ ਨੂੰ ਇੱਕ ਸੰਦੇਸ਼ ਭੇਜਿਆ ਗਿਆ, ਜਿਸ ਵਿੱਚ ਕਿਹਾ ਗਿਆ ਹੈ, ਸਾਡੇ ਕੋਲ ਕੋਈ ਅਧਿਕਾਰ ਨਹੀਂ ਹਨ। ਮੈਂ ਵਾਅਦਾ ਕਰਦਾ ਹਾਂ ਕਿ ਮੈਂ ਖੇਡਾਂ ਵਿੱਚ ਸਾਡੀ ਬਰਾਬਰੀ ਲਈ ਲੜਨਾ ਕਦੇ ਨਹੀਂ ਬੰਦ ਨਹੀਂ ਕਰਾਂਗੀ। ਸਾਨੂੰ ਉੱਚ ਪੱਧਰ 'ਤੇ ਕ੍ਰਿਕਟ ਖੇਡਣ ਦਾ ਅਧਿਕਾਰ ਹੈ। ਸਾਨੂੰ ਇਸ ਗੇਮ ਦੀ ਸੁਰੱਖਿਆ ਅਤੇ ਅਖੰਡਤਾ ਲਈ ਕੋਈ ਖਤਰਾ ਨਹੀਂ ਹੈ।
ਮੈਕਗੀ ਦਾ ਜਨਮ ਅਪ੍ਰੈਲ 1994 ਵਿੱਚ ਆਸਟਰੇਲੀਆ ਵਿੱਚ ਹੋਇਆ ਸੀ। ਆਪਣੀ ਜ਼ਿੰਦਗੀ ਦੇ 26 ਸਾਲ ਬਿਤਾਉਣ ਤੋਂ ਬਾਅਦ, ਉਨ੍ਹਾਂ ਨੇ ਫਰਵਰੀ 2020 ਵਿੱਚ ਕੈਨੇਡਾ ਜਾਣ ਦਾ ਫੈਸਲਾ ਕੀਤਾ। ਆਸਟਰੇਲੀਆਈ ਖਿਡਾਰੀ ਨੇ ਮਈ 2021 ਵਿੱਚ ਆਪਣੀ ਡਾਕਟਰੀ ਤਬਦੀਲੀ ਸ਼ੁਰੂ ਕਰਨ ਤੋਂ ਤੁਰੰਤ ਬਾਅਦ ਇੱਕ ਕ੍ਰਿਕਟਰ ਵਜੋਂ ਆਪਣਾ ਕਰੀਅਰ ਸ਼ੁਰੂ ਕਰਨ ਦਾ ਫੈਸਲਾ ਕੀਤਾ।
ਹਾਲਾਂਕਿ, ਕੈਨੇਡੀਅਨ ਘਰੇਲੂ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ, ਡੇਨੀਅਲ ਨੂੰ ਕੈਨੇਡੀਅਨ ਮਹਿਲਾ ਕ੍ਰਿਕਟ ਟੀਮ ਵਿੱਚ ਮੌਕੇ ਮਿਲਣੇ ਸ਼ੁਰੂ ਹੋ ਗਏ।
ਇਸ ਤੋਂ ਬਾਅਦ ਡੇਨੀਏਲ ਕੈਨੇਡੀਅਨ ਅੰਤਰਰਾਸ਼ਟਰੀ ਕ੍ਰਿਕਟ ਟੀਮ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਟਰਾਂਸਜੈਂਡਰ ਕ੍ਰਿਕਟਰ ਵੀ ਬਣ ਗਈ। ਉਸਨੇ 2023 ਮਹਿਲਾ T20 ਨੈਸ਼ਨਲ ਚੈਂਪੀਅਨਸ਼ਿਪ ਵਿੱਚ ਆਪਣੀ ਟੀਮ ਕੈਨੇਡਾ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ, ਬੱਲੇਬਾਜ਼ੀ ਦੀਆਂ ਸਿਰਫ਼ 3 ਪਾਰੀਆਂ ਵਿੱਚ 237 ਦੌੜਾਂ ਬਣਾਈਆਂ।
ਉਨ੍ਹਾਂ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ ਕੈਨੇਡਾ ਲਈ ਕੁੱਲ 6 ਕ੍ਰਿਕੇਟ ਮੈਚ ਖੇਡੇ ਹਨ, ਪਰ ਉਸਦਾ ਕਰੀਅਰ ਬਹੁਤਾ ਸਮਾਂ ਨਹੀਂ ਚੱਲ ਸਕਿਆ ਕਿਉਂਕਿ ਆਈਸੀਸੀ ਨੇ ਇੱਕ ਫੈਸਲਾ ਦਿੱਤਾ ਅਤੇ ਕਿਹਾ ਕਿ ਟਰਾਂਸਜੈਂਡਰ ਕ੍ਰਿਕਟਰ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡ ਸਕਦੇ। ਆਈਸੀਸੀ ਦੇ ਇਸ ਨਵੇਂ ਫੈਸਲੇ ਤੋਂ ਬਾਅਦ ਡੇਨੀਅਲ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਅਤੇ ਆਪਣੇ ਬਿਆਨ ਰਾਹੀਂ ਬੇਹੱਦ ਨਿਰਾਸ਼ਾ ਵੀ ਜ਼ਾਹਰ ਕੀਤੀ ਹੈ।