ਕਿਸੇ ਮਹਿਲ ਤੋਂ ਘੱਟ ਨਹੀਂ ਹੈ ਵਿਰਾਟ ਕੋਹਲੀ ਦਾ ਗੁੜਗਾਉਂ ਵਾਲਾ ਬੰਗਲਾ, ਅੰਦਰ ਦੀਆਂ ਤਸਵੀਰਾਂ ਦੇਖ ਕੇ ਉੱਡ ਜਾਣਗੇ ਹੋਸ਼
ਭਾਰਤੀ ਖਿਡਾਰੀ ਵਿਰਾਟ ਕੋਹਲੀ ਨੇ ਦਿੱਲੀ ਦੇ ਨੇੜੇ ਗੁਰੂਗ੍ਰਾਮ ਵਿੱਚ ਇੱਕ ਆਲੀਸ਼ਾਨ ਘਰ ਬਣਾਇਆ ਹੈ। ਵਿਰਾਟ ਕੋਹਲੀ ਪਿਛਲੇ ਸਾਲ ਇਸ ਘਰ 'ਚ ਸ਼ਿਫਟ ਹੋਏ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵਿਰਾਟ ਕੋਹਲੀ ਦਿੱਲੀ ਦੇ ਪੱਛਮ ਵਿਹਾਰ 'ਚ ਰਹਿੰਦੇ ਸਨ। (Photos Credit- Confluenceworld)
Download ABP Live App and Watch All Latest Videos
View In Appਵਿਰਾਟ ਕੋਹਲੀ ਦਾ ਇਹ ਆਲੀਸ਼ਾਨ ਘਰ ਗੁੜਗਾਓਂ ਡੀਐਲਐਫ ਸਿਟੀ ਫੇਜ਼-1 ਦੇ ਬਲਾਕ ਸੀ ਵਿੱਚ ਸਥਿਤ ਹੈ। ਇਹ ਘਰ 500 ਗਜ਼ ਵਿੱਚ ਬਣਿਆ ਹੈ।
ਗੁੜਗਾਓਂ ਡੀਐਲਐਫ ਸਿਟੀ ਫੇਜ਼-1 ਦੇ ਬਲਾਕ ਸੀ ਵਿੱਚ ਸਥਿਤ, ਵਿਰਾਟ ਕੋਹਲੀ ਦੇ ਇਸ ਘਰ ਨੂੰ ਇੱਕ ਵਿਸ਼ੇਸ਼ ਇੰਟੀਰੀਅਰ ਡਿਜ਼ਾਈਨਿੰਗ ਕੰਪਨੀ ਵੱਲੋਂ ਡਿਜ਼ਾਈਨ ਕੀਤਾ ਗਿਆ ਹੈ।
ਵਿਰਾਟ ਕੋਹਲੀ ਦੇ ਇਸ ਘਰ ਵਿੱਚ ਵੱਖਰਾ ਸਵਿਮਿੰਗ ਪੂਲ, ਜਿੰਮ ਆਦਿ ਸਮੇਤ ਸਾਰੀਆਂ ਆਧੁਨਿਕ ਸਹੂਲਤਾਂ ਦਾ ਪ੍ਰਬੰਧ ਹੈ।
ਵਿਰਾਟ ਕੋਹਲੀ ਨੇ ਇਸ ਆਲੀਸ਼ਾਨ ਘਰ ਵਿੱਚ ਇੱਕ ਵੱਡਾ ਟੀਵੀ ਵੀ ਲਗਾਇਆ ਹੈ। ਇਸ ਟੀਵੀ 'ਤੇ ਚੱਲ ਰਹੇ ਮੈਚ ਦੀਆਂ ਤਸਵੀਰਾਂ ਆਉਂਦੀਆਂ ਰਹਿੰਦੀਆਂ ਹਨ।
ਗੁਰੂਗ੍ਰਾਮ 'ਚ ਸਥਿਤ ਵਿਰਾਟ ਕੋਹਲੀ ਦੇ ਇਸ ਆਲੀਸ਼ਾਨ ਬੰਗਲੇ ਦੀ ਕੀਮਤ ਕਰੀਬ 80 ਕਰੋੜ ਹੈ।