Rishabh Pant: ਰਿਸ਼ਭ ਪੰਤ ਵਾਂਗ ਭਿਆਨਕ ਹਾਦਸੇ ਦਾ ਸ਼ਿਕਾਰ ਹੋਏ ਇਹ ਖਿਡਾਰੀ, ਇੱਕ ਤਾਂ ਦੋਵੇਂ ਪੈਰ ਗੁਆਉਣ ਦੀ ਕਗਾਰ 'ਤੇ...
ਕੀ ਤੁਸੀਂ ਜਾਣਦੇ ਹੋ ਰਿਸ਼ਭ ਪੰਤ ਤੋਂ ਇਲਾਵਾ ਕਈ ਅਜਿਹੇ ਕ੍ਰਿਕਟਰਸ ਹਨ, ਜਿਨ੍ਹਾਂ ਭਿਆਨਕ ਹਾਦਸੇ ਤੋਂ ਬਾਅਦ ਹਿੰਮਤ ਨਹੀਂ ਹਾਰੀ ਅਤੇ ਕ੍ਰਿਕਟ ਦੇ ਮੈਦਾਨ 'ਚ ਵਾਪਸ ਪਰਤੇ। ਇਸ ਸੂਚੀ 'ਚ ਨਿਕੋਲਸ ਪੂਰਨ ਵਰਗੇ ਨਾਂ ਸ਼ਾਮਲ ਹਨ।
Download ABP Live App and Watch All Latest Videos
View In App19 ਸਾਲ ਦੀ ਉਮਰ ਵਿੱਚ, ਨਿਕੋਲਸ ਪੂਰਨ ਆਪਣੇ ਦੋਵੇਂ ਪੈਰ ਗੁਆਉਣ ਦੀ ਕਗਾਰ 'ਤੇ ਆ ਚੁੱਕੇ ਸੀ। ਉਨ੍ਹਾਂ ਦੇ ਦੋਵੇਂ ਪੈਰਾਂ ਦੀ ਸਰਜਰੀ ਹੋਈ ਸੀ ਅਤੇ ਉਹ 7 ਮਹੀਨਿਆਂ ਤੋਂ ਆਪਣੇ ਬਿਸਤਰੇ ਤੋਂ ਉੱਠਣ ਦੇ ਯੋਗ ਨਹੀਂ ਸੀ। ਹਾਲਾਂਕਿ ਇਸ ਸੱਟ ਤੋਂ ਉਭਰਨ ਤੋਂ ਬਾਅਦ ਨਿਕੋਲਸ ਪੂਰਨ ਨੇ ਕ੍ਰਿਕਟ ਦੇ ਮੈਦਾਨ 'ਤੇ ਜ਼ਬਰਦਸਤ ਵਾਪਸੀ ਕੀਤੀ।
ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦਾ ਵੀ ਸਾਲ 2018 'ਚ ਕਾਰ ਹਾਦਸਾ ਹੋਇਆ ਸੀ। ਇਸ ਸੱਟ ਤੋਂ ਬਾਅਦ ਸੱਜੀ ਅੱਖ ਦੇ ਉੱਪਰ ਚਾਰ ਟਾਂਕੇ ਲੱਗੇ ਸੀ। ਸ਼ਮੀ ਦੀ ਇਹ ਸੱਟ ਬਹੁਤ ਗੰਭੀਰ ਸੀ ਜਿਸ ਨੂੰ ਠੀਕ ਹੋਣ 'ਚ ਕਾਫੀ ਸਮਾਂ ਲੱਗਾ ਸੀ।
ਅਫਗਾਨਿਸਤਾਨ ਕ੍ਰਿਕਟਰ ਅਫਸਰ ਜ਼ਜ਼ਈ ਵੀ ਸਾਲ 2020 'ਚ ਕਾਰ ਹਾਦਸੇ ਦਾ ਸ਼ਿਕਾਰ ਹੋ ਗਏ ਸੀ। ਇਸ ਹਾਦਸੇ ਵਿੱਚ ਜਜ਼ਈ ਗੰਭੀਰ ਜ਼ਖ਼ਮੀ ਹੋ ਗਏ। ਸੱਟ ਇੰਨੀ ਗੰਭੀਰ ਸੀ ਕਿ ਅਫਸਰ ਜਜ਼ਈ ਦਾ ਕਰੀਅਰ ਖ਼ਤਰੇ ਵਿੱਚ ਸੀ, ਹਾਲਾਂਕਿ, ਅਫਸਰ ਜ਼ਜ਼ਈ ਨੇ ਹਾਰ ਨਹੀਂ ਮੰਨੀ ਅਤੇ ਸੱਟ ਤੋਂ ਉਭਰ ਕੇ ਇੱਕ ਵਾਰ ਫਿਰ ਵਾਪਸੀ ਕੀਤੀ।
ਝਾਰਖੰਡ ਦੇ ਉੱਭਰਦੇ ਕ੍ਰਿਕਟਰ ਰੌਬਿਨ ਮਿੰਜ ਨਾਲ ਬਾਈਕ ਦੁਰਘਟਨਾ ਵਾਪਰੀ। ਰਾਂਚੀ ਹਵਾਈ ਅੱਡੇ 'ਤੇ ਸੁਰੱਖਿਆ ਗਾਰਡ ਰੌਬਿਨ ਦੇ ਪਿਤਾ ਫ੍ਰਾਂਸਿਸ, ਦੇ ਅਨੁਸਾਰ, ਰੌਬਿਨ ਨੇ ਆਪਣੀ ਬਾਈਕ ਤੋਂ ਕੰਟਰੋਲ ਗੁਆ ਦਿੱਤਾ ਜਦੋਂ ਇਹ ਦੂਜੀ ਬਾਈਕ ਨਾਲ ਟਕਰਾ ਗਈ।