Cricketers Who Returned: ਕ੍ਰਿਕਟ ਜਗਤ ਦੇ ਇਹ ਖਿਡਾਰੀ ਸੰਨਿਆਸ ਤੋਂ ਬਾਅਦ ਖੇਡ ਦੇ ਮੈਦਾਨ 'ਚ ਕਰ ਚੁੱਕੇ ਵਾਪਸੀ
ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਆਪਣੇ ਕਰੀਅਰ 'ਚ ਤਿੰਨ ਵਾਰ ਸੰਨਿਆਸ ਲੈਣ ਦਾ ਐਲਾਨ ਕੀਤਾ ਪਰ ਇਸ ਤੋਂ ਬਾਅਦ ਉਹ ਫਿਰ ਮੈਦਾਨ 'ਤੇ ਪਰਤੇ। ਇਸ ਖਿਡਾਰੀ ਨੇ ਆਖਿਰਕਾਰ ਸਾਲ 2018 'ਚ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। (ਫੋਟੋ ਕ੍ਰੈਡਿਟ- ਸੋਸ਼ਲ ਮੀਡੀਆ)
Download ABP Live App and Watch All Latest Videos
View In Appਇਸ ਸੂਚੀ 'ਚ ਸਾਬਕਾ ਭਾਰਤੀ ਖਿਡਾਰੀ ਅੰਬਾਤੀ ਰਾਇਡੂ ਵੀ ਸ਼ਾਮਲ ਹੈ। ਇਸ ਖਿਡਾਰੀ ਨੇ IPL 2022 ਤੋਂ ਬਾਅਦ ਅਲਵਿਦਾ ਕਹਿਣ ਦਾ ਫੈਸਲਾ ਕੀਤਾ, ਪਰ ਅੰਬਾਤੀ ਰਾਇਡੂ IPL 2023 ਖੇਡਣ ਲਈ ਮੈਦਾਨ 'ਤੇ ਪਰਤ ਆਏ। (ਫੋਟੋ ਕ੍ਰੈਡਿਟ- ਸੋਸ਼ਲ ਮੀਡੀਆ)
ਹਾਲ ਹੀ 'ਚ ਬੰਗਲਾਦੇਸ਼ ਦੇ ਖਿਡਾਰੀ ਤਮੀਮ ਇਕਬਾਲ ਨੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ ਪਰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਕਹਿਣ 'ਤੇ ਆਪਣਾ ਫੈਸਲਾ ਵਾਪਸ ਲੈ ਲਿਆ ਹੈ। ਇਸ ਤਰ੍ਹਾਂ ਤਮੀਮ ਇਕਬਾਲ ਨੇ ਆਪਣੇ ਸੰਨਿਆਸ ਦੇ ਫੈਸਲੇ ਤੋਂ ਯੂ-ਟਰਨ ਲੈ ਲਿਆ। (ਫੋਟੋ ਕ੍ਰੈਡਿਟ- ਸੋਸ਼ਲ ਮੀਡੀਆ)
ਵੈਸਟਇੰਡੀਜ਼ ਦੇ ਦਿੱਗਜ ਆਲਰਾਊਂਡਰ ਡੀਜੇ ਬ੍ਰਾਵੋ ਨੇ ਸਾਲ 2018 'ਚ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ, ਪਰ ਉਹ ਟੀ-20 ਵਿਸ਼ਵ ਕੱਪ 2021 ਖੇਡਣ ਲਈ ਮੈਦਾਨ 'ਤੇ ਪਰਤ ਆਏ। (ਫੋਟੋ ਕ੍ਰੈਡਿਟ- ਸੋਸ਼ਲ ਮੀਡੀਆ)
ਇਸ ਦੇ ਨਾਲ ਹੀ ਹੁਣ ਇਸ ਲਿਸਟ 'ਚ ਬੇਨ ਸਟੋਕਸ ਦਾ ਨਵਾਂ ਨਾਂ ਜੁੜ ਗਿਆ ਹੈ। ਪਿਛਲੇ ਸਾਲ ਬੇਨ ਸਟੋਕਸ ਨੇ ਵਨਡੇ ਫਾਰਮੈਟ ਨੂੰ ਅਲਵਿਦਾ ਕਹਿ ਦਿੱਤਾ ਸੀ ਪਰ ਹੁਣ ਉਨ੍ਹਾਂ ਨੇ ਆਪਣੇ ਫੈਸਲੇ ਤੋਂ ਯੂ-ਟਰਨ ਲੈ ਲਿਆ ਹੈ। (ਫੋਟੋ ਕ੍ਰੈਡਿਟ- ਸੋਸ਼ਲ ਮੀਡੀਆ)