Yuzvendra Chahal: ਯੁਜਵੇਂਦਰ ਚਾਹਲ ਕਾਰਨ ਧਨਸ਼੍ਰੀ ਵਰਮਾ ਹੋਈ ਟ੍ਰੋਲ, ਯੂਜ਼ਰਸ ਨੇ ਕ੍ਰਿਕਟਰ ਦੀ ਪਤਨੀ ਨੂੰ ਸੁਣਾਈਆਂ ਕਰਾਰੀਆਂ ਗੱਲਾਂ
ਇੱਕ ਵਾਰ ਫਿਰ ਤੋਂ ਯੁਜਵੇਂਦਰ ਚਾਹਲ ਆਪਣੀ ਨਿੱਜੀ ਜ਼ਿੰਦਗੀ ਦੇ ਚੱਲਦੇ ਚਰਚਾ ਵਿੱਚ ਆ ਗਏ ਹਨ। ਦਰਅਸਲ, ਹਾਲ ਹੀ ਵਿੱਚ ਦੀਵਾਲੀ ਮੌਕੇ ਯੁਜਵੇਂਦਰ ਇਕੱਲੇ ਨਜ਼ਰ ਆਏ।
Download ABP Live App and Watch All Latest Videos
View In Appਇਸ ਦੌਰਾਨ ਕ੍ਰਿਕਟਰ ਆਪਣੇ ਮਾਤਾ ਅਤੇ ਪਿਤਾ ਨਾਲ ਦੀਵਾਲੀ ਦਾ ਜਸ਼ਨ ਮਨਾਉਂਦੇ ਹੋਏ ਵਿਖਾਈ ਦਿੱਤੇ। ਪਰ ਦੀਵਾਲੀ ਦੇ ਜਸ਼ਨ ਵਿੱਚ ਚਾਹਲ ਦੀ ਪਤਨੀ ਧਨਸ਼੍ਰੀ ਵਰਮਾ ਨਜ਼ਰ ਨਹੀਂ ਆਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ।
ਦਰਅਸਲ, ਯੁਜਵੇਂਦਰ ਚਾਹਲ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਦੀਵਾਲੀ ਸੈਲਿਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਯੁਜਵੇਂਦਰ ਆਪਣੇ ਮਾਤਾ ਅਤੇ ਪਿਤਾ ਨਾਲ ਵਿਖਾਈ ਦੇ ਰਹੇ ਹਨ। ਪਰ ਕਿਸੇ ਵੀ ਤਸਵੀਰ ਵਿੱਚ ਧਨਸ਼੍ਰੀ ਵਰਮਾ ਵਿਖਾਈ ਨਹੀਂ ਦਿੱਤੀ। ਜਿਸ ਤੋਂ ਬਾਅਦ ਯੂਜ਼ਰਸ ਵੱਲੋਂ ਲਗਾਤਾਰ ਧਨਸ਼੍ਰੀ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।
ਇਨ੍ਹਾਂ ਤਸਵੀਰਾਂ ਉੱਪਰ ਯੂਜ਼ਰਸ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਦੇ ਹੋਏ ਕਿਹਾ ਦੀਵਾਲੀ ਵਿੱਚ ਧਨਸ਼੍ਰੀ ਨੇ ਪਰਿਵਾਰ ਨਾਲ ਦੀਵਾਲੀ ਨਾ ਮਨਾਕੇ ਆਪਣੀ ਔਕਾਤ ਦਿਖਾ ਦਿੱਤੀ। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਘਰ ਦੀ ਲਕਸ਼ਮੀ ਕਿੱਧਰ ਹੈ। ਇਸ ਤੋਂ ਇਲਾਵਾ ਦੀਵਾਲੀ ਮੌਕੇ ਧਨਸ਼੍ਰੀ ਦਾ ਸ਼ਾਮਿਲ ਨਾ ਹੋਣਾ ਹਰ ਕਿਸੇ ਨੂੰ ਪਰੇਸ਼ਾਨ ਕਰ ਰਿਹਾ ਹੈ।
ਦੱਸ ਦੇਈਏ ਕਿ ਧਨਸ਼੍ਰੀ ਦਾ ਵਿਆਹ ਯਜੁਵੇਂਦਰ ਚਾਹਲ ਨਾਲ ਕੋਰੋਨਾ ਮਹਾਮਾਰੀ ਦੌਰਾਨ ਹੋਇਆ ਸੀ। ਦਰਅਸਲ, ਧਨਸ਼੍ਰੀ ਸੋਸ਼ਲ ਮੀਡੀਆ 'ਤੇ ਆਪਣੀਆਂ ਪੋਸਟਾਂ ਨੂੰ ਲੈ ਕੇ ਸੁਰਖੀਆਂ 'ਚ ਰਹੀ ਸੀ। ਚਾਹਲ ਲੌਕਡਾਊਨ ਦੌਰਾਨ ਕੁਝ ਨਵਾਂ ਸਿੱਖਣਾ ਚਾਹੁੰਦੇ ਸੀ। ਅਜਿਹੇ 'ਚ ਉਸ ਨੇ ਧਨਸ਼੍ਰੀ ਨਾਲ ਆਨਲਾਈਨ ਸੰਪਰਕ ਕੀਤਾ।
ਕਰੀਬ ਦੋ ਮਹੀਨੇ ਗੱਲਬਾਤ ਕਰਨ ਤੋਂ ਬਾਅਦ ਚਾਹਲ ਨੇ ਧਨਸ਼੍ਰੀ ਨੂੰ ਪ੍ਰਪੋਜ਼ ਕੀਤਾ। ਦੋਹਾਂ ਦਾ ਵਿਆਹ 22 ਦਸੰਬਰ 2020 ਨੂੰ ਹੋਇਆ ਸੀ। ਇਸ ਤੋਂ ਇਲਾਵਾ ਧਨਸ਼੍ਰੀ ਦਾ ਨਾਂਅ ਸ਼੍ਰੇਅਸ ਅਈਅਰ ਨਾਲ ਵੀ ਜੋੜਿਆ ਗਿਆ, ਜਦੋਂਕਿ ਦੋਵਾਂ ਵਿਚਾਲੇ ਬਹੁਤ ਵਧੀਆ ਦੋਸਤੀ ਹੈ।