T20I 'ਚ ਇਸ ਖਿਡਾਰੀ ਨੇ 34 ਗੇਂਦਾਂ ਵਿੱਚ ਜੜਿਆ ਸੈਂਕੜਾ, ਹਿੱਟ ਮੈਨ ਦਾ ਵੀ ਤੋੜਿਆ ਰਿਕਾਰਡ
Fastest Hundred In T20Is: T20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦਾ ਰਿਕਾਰਡ ਨੇਪਾਲ ਦੇ ਕੁਸ਼ਲ ਮੱਲਾ ਦੇ ਨਾਮ ਹੈ। ਉਨ੍ਹਾਂ ਨੇ ਇਸ ਸਾਲ ਸਤੰਬਰ ਚ ਇਹ ਰਿਕਾਰਡ ਆਪਣੇ ਨਾਂ ਕੀਤਾ ਸੀ।
T20I 'ਚ ਇਸ ਖਿਡਾਰੀ ਨੇ 34 ਗੇਂਦਾਂ ਵਿੱਚ ਜੜਿਆ ਸੈਂਕੜਾ, ਹਿੱਟ ਮੈਨ ਦਾ ਵੀ ਤੋੜਿਆ ਰਿਕਾਰਡ
1/4
ਨੇਪਾਲ ਦੇ ਵਿਸਫੋਟਕ ਬੱਲੇਬਾਜ਼ ਕੁਸ਼ਲ ਮੱਲਾ ਨੇ ਸਤੰਬਰ 2023 ਵਿੱਚ ਮੰਗੋਲੀਆ ਖ਼ਿਲਾਫ਼ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਸਿਰਫ਼ 34 ਗੇਂਦਾਂ ਵਿੱਚ ਸੈਂਕੜਾ ਜੜਿਆ ਸੀ। ਇਸ ਪਾਰੀ ਦੀ ਬਦੌਲਤ, ਉਸਨੇ ਰੋਹਿਤ ਸ਼ਰਮਾ ਅਤੇ ਡੇਵਿਡ ਮਿਲਰ ਵਰਗੇ ਮਹਾਨ ਬੱਲੇਬਾਜ਼ਾਂ ਦੁਆਰਾ ਰੱਖੇ ਟੀ-20 ਅੰਤਰਰਾਸ਼ਟਰੀ ਵਿੱਚ ਸਭ ਤੋਂ ਤੇਜ਼ ਸੈਂਕੜੇ ਦੇ ਰਿਕਾਰਡ ਨੂੰ ਮਾਤ ਦਿੱਤੀ।
2/4
ਦੱਖਣੀ ਅਫਰੀਕਾ ਦੇ ਡੇਵਿਡ ਮਿਲਰ ਨੇ 35 ਗੇਂਦਾਂ 'ਚ ਸੈਂਕੜਾ ਲਗਾਇਆ। ਉਨ੍ਹਾਂ ਨੇ ਇਹ ਚਮਤਕਾਰ 29 ਅਕਤੂਬਰ 2017 ਨੂੰ ਬੰਗਲਾਦੇਸ਼ ਦੇ ਖਿਲਾਫ ਟੀ-20 ਮੈਚ 'ਚ ਕੀਤਾ ਸੀ।
3/4
ਟੀ-20 ਇੰਟਰਨੈਸ਼ਨਲ 'ਚ 35 ਗੇਂਦਾਂ 'ਚ ਸੈਂਕੜਾ ਲਗਾਉਣ ਦਾ ਰਿਕਾਰਡ ਵੀ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਨਾਂ ਹੈ। ਉਸਨੇ 22 ਦਸੰਬਰ 2017 ਨੂੰ ਇੰਦੌਰ ਟੀ-20 ਵਿੱਚ ਸ਼੍ਰੀਲੰਕਾ ਦੇ ਖਿਲਾਫ ਇਹ ਸ਼ਾਨਦਾਰ ਪਾਰੀ ਖੇਡੀ ਸੀ।
4/4
ਚੈੱਕ ਗਣਰਾਜ ਦੇ ਭਾਰਤੀ ਮੂਲ ਦੇ ਕ੍ਰਿਕਟਰ ਸੁਦੇਸ਼ ਵਿਕਰਮਸੇਕੇਰਾ ਨੇ ਵੀ 35 ਗੇਂਦਾਂ ਵਿੱਚ ਸੈਂਕੜਾ ਜੜਿਆ ਹੈ। ਉਸ ਨੇ ਤੁਰਕੀ ਖਿਲਾਫ ਇਹ ਧਮਾਕੇਦਾਰ ਸੈਂਕੜਾ ਪੂਰਾ ਕੀਤਾ ਸੀ।
Published at : 04 Dec 2023 05:26 PM (IST)