Exit Poll 2024
(Source: Poll of Polls)
Gambhir vs Rohit: ਟੀਮ ਇੰਡੀਆ 'ਚ ਤਣਾਅ ਦਾ ਮਾਹੌਲ ? ਜਾਣੋ ਕੋਚ ਗੰਭੀਰ ਤੇ ਕਪਤਾਨ ਰੋਹਿਤ ਕਿਉਂ ਹੋਏ ਇੱਕ-ਦੂਜੇ ਖਿਲਾਫ
ਇਸ ਹਾਰ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਕੋਚ ਗੌਤਮ ਗੰਭੀਰ 'ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਸ਼ੁੱਕਰਵਾਰ ਨੂੰ ਬੀਸੀਸੀਆਈ ਨੇ ਸਮੀਖਿਆ ਬੈਠਕ ਕੀਤੀ।
Download ABP Live App and Watch All Latest Videos
View In Appਬੀਸੀਸੀਆਈ ਦੀ ਸਮੀਖਿਆ ਮੀਟਿੰਗ ਵਿੱਚ ਭਾਰਤੀ ਕਪਤਾਨ ਰੋਹਿਤ ਸ਼ਰਮਾ, ਚੋਣ ਕਮੇਟੀ ਦੇ ਚੇਅਰਮੈਨ ਅਜੀਤ ਅਗਰਕਰ, ਮੁੱਖ ਕੋਚ ਗੌਤਮ ਗੰਭੀਰ, ਬੀਸੀਸੀਆਈ ਸਕੱਤਰ ਜੈ ਸ਼ਾਹ ਅਤੇ ਪ੍ਰਧਾਨ ਰੋਜਰ ਬਿੰਨੀ ਮੌਜੂਦ ਸਨ ਪਰ ਸਵਾਲ ਇਹ ਹੈ ਕਿ ਇਸ ਮੀਟਿੰਗ ਤੋਂ ਬਾਅਦ ਕੀ ਹੋਇਆ?
ਰੋਹਿਤ ਅਤੇ ਗੌਤਮ ਵਿਚਾਲੇ ਨਹੀਂ ਇਕਮਤ... ਪੀਟੀਆਈ ਮੁਤਾਬਕ, ਭਾਰਤੀ ਮੁੱਖ ਕੋਚ ਗੌਤਮ ਗੰਭੀਰ ਅਤੇ ਕਪਤਾਨ ਰੋਹਿਤ ਸ਼ਰਮਾ ਕਈ ਮੁੱਦਿਆਂ 'ਤੇ ਇਕਮਤ ਨਹੀਂ ਹਨ। ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਗੌਤਮ ਗੰਭੀਰ ਦੀ ਕੋਚਿੰਗ ਸਟਾਈਲ 'ਤੇ ਸਵਾਲ ਉਠਾਏ ਜਾਣੇ ਚਾਹੀਦੇ ਹਨ ਜਾਂ ਨਹੀਂ ਪਰ ਭਾਰਤੀ ਥਿੰਕ ਟੈਂਕ ਕਈ ਮੁੱਦਿਆਂ 'ਤੇ ਗੌਤਮ ਗੰਭੀਰ ਨਾਲ ਇਕਮਤ ਨਹੀਂ ਹੈ।
ਮੰਨਿਆ ਜਾ ਰਿਹਾ ਹੈ ਕਿ ਭਾਰਤੀ ਟੀਮ 'ਚ ਹਰਫਨਮੌਲਾ ਨਿਤੀਸ਼ ਕੁਮਾਰ ਰੈੱਡੀ ਅਤੇ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਦੀ ਚੋਣ 'ਚ ਗੌਤਮ ਗੰਭੀਰ ਦਾ ਵੱਡਾ ਯੋਗਦਾਨ ਸੀ ਪਰ ਟੀਮ ਪ੍ਰਬੰਧਨ ਦੇ ਹੋਰ ਲੋਕ ਮੁੱਖ ਕੋਚ ਦੇ ਫੈਸਲੇ ਤੋਂ ਖੁਸ਼ ਨਹੀਂ ਸਨ। ਦੱਸ ਦੇਈਏ ਕਿ ਨਿਤੀਸ਼ ਕੁਮਾਰ ਰੈੱਡੀ ਅਤੇ ਹਰਸ਼ਿਤ ਰਾਣਾ ਨੂੰ ਆਸਟਰੇਲੀਆ ਦੌਰੇ ਲਈ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਬੀਸੀਸੀਆਈ ਦੀ ਸਮੀਖਿਆ ਮੀਟਿੰਗ ਵਿੱਚ ਭਾਰਤ ਦੀ ਹਾਰ ਦੇ ਕਾਰਨਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ। ਬੀਸੀਸੀਆਈ ਦੇ ਇੱਕ ਸੀਨੀਅਰ ਸੂਤਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਪੀਟੀਆਈ ਨੂੰ ਦੱਸਿਆ, 'ਇਹ ਛੇ ਘੰਟੇ ਦੀ ਮੈਰਾਥਨ ਮੀਟਿੰਗ ਸੀ, ਜੋ ਅਜਿਹੀ ਹਾਰ ਤੋਂ ਬਾਅਦ ਤੈਅ ਕੀਤੀ ਗਈ ਸੀ। ਭਾਰਤ ਆਸਟ੍ਰੇਲੀਆ ਦੌਰੇ 'ਤੇ ਜਾ ਰਿਹਾ ਹੈ ਅਤੇ ਬੀਸੀਸੀਆਈ ਇਹ ਯਕੀਨੀ ਬਣਾਉਣਾ ਚਾਹੇਗਾ ਕਿ ਟੀਮ ਪਟੜੀ 'ਤੇ ਵਾਪਸ ਆਵੇ। ਬੋਰਡ ਜਾਣਨਾ ਚਾਹੇਗਾ ਕਿ ਥਿੰਕ ਟੈਂਕ (ਗੰਭੀਰ-ਰੋਹਿਤ-ਅਗਰਕਰ) ਇਸ ਬਾਰੇ ਕੀ ਸੋਚ ਰਹੇ ਹਨ। ਫਿਲਹਾਲ ਗੌਤਮ ਗੰਭੀਰ ਭਾਰਤੀ ਟੀਮ ਨਾਲ ਦੱਖਣੀ ਅਫਰੀਕਾ ਦੌਰੇ 'ਤੇ ਹਨ। ਇਸ ਲਈ ਉਹ ਵੀਡੀਓ ਕਾਲ ਰਾਹੀਂ ਮੀਟਿੰਗ ਵਿੱਚ ਸ਼ਾਮਲ ਹੋਏ।