Photos: Rohit Sharma ਦੇ ਨਾਂ ਹੋਇਆ ਇਤਿਹਾਸਿਕ ਰਿਕਾਰਡ, ਜਿੱਤੇ ਹੋਏ 100 T-20 ਮੈਚਾਂ ਦਾ ਰਹੇ ਹਿੱਸਾ
India vs Zimbabwe: ਟੀਮ ਇੰਡੀਆ ਦੀ ਕਪਤਾਨੀ ਚ ਰੋਹਿਤ ਸ਼ਰਮਾ ਨੇ ਜ਼ਿੰਬਾਬਵੇ ਨੂੰ 71 ਦੌੜਾਂ ਨਾਲ ਹਰਾਇਆ। ਭਾਰਤੀ ਟੀਮ ਟੀ-20 ਵਿਸ਼ਵ ਕੱਪ 2022 ਦੇ ਸੈਮੀਫਾਈਨਲ ਚ ਪਹੁੰਚ ਗਈ ਹੈ।
ਰੋਹਿਤ ਸ਼ਰਮਾ
1/5
India vs Zimbabwe: ਟੀਮ ਇੰਡੀਆ ਦੀ ਕਪਤਾਨੀ 'ਚ ਰੋਹਿਤ ਸ਼ਰਮਾ ਨੇ ਜ਼ਿੰਬਾਬਵੇ ਨੂੰ 71 ਦੌੜਾਂ ਨਾਲ ਹਰਾਇਆ। ਭਾਰਤੀ ਟੀਮ ਟੀ-20 ਵਿਸ਼ਵ ਕੱਪ 2022 ਦੇ ਸੈਮੀਫਾਈਨਲ 'ਚ ਪਹੁੰਚ ਗਈ ਹੈ।
2/5
ਭਾਰਤ ਨੇ ਟੀ-20 ਵਿਸ਼ਵ ਕੱਪ 2022 ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਹੁਣ ਟੀਮ ਇੰਡੀਆ ਅਤੇ ਇੰਗਲੈਂਡ ਵਿਚਾਲੇ ਮੈਚ 10 ਨਵੰਬਰ ਨੂੰ ਖੇਡਿਆ ਜਾਵੇਗਾ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਐਤਵਾਰ ਨੂੰ ਮੈਲਬੋਰਨ 'ਚ ਜ਼ਿੰਬਾਬਵੇ ਨੂੰ 71 ਦੌੜਾਂ ਨਾਲ ਹਰਾਇਆ। ਇਸ ਮੈਚ ਵਿੱਚ ਜਿੱਤ ਦੇ ਨਾਲ ਹੀ ਰੋਹਿਤ ਦੇ ਨਾਮ ਇੱਕ ਇਤਿਹਾਸਕ ਰਿਕਾਰਡ ਦਰਜ ਹੋ ਗਿਆ। ਉਹ ਵਿਸ਼ਵ ਵਿੱਚ ਜਿੱਤੇ ਗਏ ਸਭ ਤੋਂ ਵੱਧ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਹਿੱਸਾ ਲੈਣ ਵਾਲਾ ਖਿਡਾਰੀ ਬਣ ਗਿਆ ਹੈ।
3/5
ਇਸ ਮਾਮਲੇ 'ਚ ਪਾਕਿਸਤਾਨ ਦੇ ਸਾਬਕਾ ਖਿਡਾਰੀ ਸ਼ੋਏਬ ਅਖਤਰ ਦੂਜੇ ਸਥਾਨ 'ਤੇ ਹਨ। ਉਸ ਨੇ ਪਾਕਿਸਤਾਨ ਲਈ ਖੇਡਦੇ ਹੋਏ ਬਤੌਰ ਖਿਡਾਰੀ 87 ਟੀ-20 ਅੰਤਰਰਾਸ਼ਟਰੀ ਮੈਚ ਜਿੱਤੇ ਹਨ।
4/5
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਇਸ ਮਾਮਲੇ 'ਚ ਤੀਜੇ ਸਥਾਨ 'ਤੇ ਹਨ। ਕੋਹਲੀ 75 ਜਿੱਤੇ ਮੈਚਾਂ ਦਾ ਹਿੱਸਾ ਰਹੇ ਹਨ। ਜਦਕਿ ਪਾਕਿਸਤਾਨ ਦੇ ਮੁਹੰਮਦ ਹਫੀਜ਼ ਇਸ ਮਾਮਲੇ 'ਚ ਚੌਥੇ ਸਥਾਨ 'ਤੇ ਹਨ। ਉਹ 71 ਜਿੱਤੇ ਮੈਚਾਂ ਦਾ ਹਿੱਸਾ ਰਿਹਾ ਹੈ।
5/5
ਇਸ ਮਾਮਲੇ 'ਚ ਨਿਊਜ਼ੀਲੈਂਡ ਦੇ ਖਿਡਾਰੀ ਮਾਰਟਿਨ ਗੁਪਟਿਲ ਪੰਜਵੇਂ ਸਥਾਨ 'ਤੇ ਹਨ। ਉਹ ਨਿਊਜ਼ੀਲੈਂਡ ਲਈ ਖੇਡਦੇ ਹੋਏ 69 ਜਿੱਤੇ ਗਏ ਮੈਚਾਂ ਦਾ ਹਿੱਸਾ ਸੀ।
Published at : 07 Nov 2022 10:38 AM (IST)