KL Rahul: ਲਖਨਊ ਸੁਪਰ ਜਾਇੰਟਸ ਟੀਮ ਲਈ Good News, ਕੇਐੱਲ ਰਾਹੁਲ ਵਾਪਸੀ ਲਈ ਹੋਏ ਤਿਆਰ
KL Rahul: ਆਈਪੀਐੱਲ 2024 ਸੀਜ਼ਨ ਸ਼ੁਰੂ ਹੋਣ ਚ ਸਿਰਫ 4 ਦਿਨ ਬਾਕੀ ਹਨ। ਪਰ ਇਸ ਵਿਚਾਲੇ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇਐਲ ਰਾਹੁਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ।
KL Rahul IPL 2024
1/6
ਦਰਅਸਲ, ਕੇਐਲ ਰਾਹੁਲ ਨੂੰ ਫਿੱਟ ਐਲਾਨ ਦਿੱਤਾ ਗਿਆ ਹੈ। ਪਰ ਨੈਸ਼ਨਲ ਕ੍ਰਿਕਟ ਅਕੈਡਮੀ ਨੇ ਕਿਹਾ ਕਿ ਕੇਐਲ ਰਾਹੁਲ ਨੂੰ ਆਈਪੀਐਲ ਦੇ ਸ਼ੁਰੂਆਤੀ ਮੈਚਾਂ ਵਿੱਚ ਨਹੀਂ ਖੇਡਣਾ ਚਾਹੀਦਾ। ਹਾਲਾਂਕਿ ਇਸ ਤੋਂ ਬਾਅਦ ਉਹ ਪੂਰੇ ਟੂਰਨਾਮੈਂਟ 'ਚ ਖੇਡਣ ਲਈ ਫਿੱਟ ਹਨ।
2/6
ਹਾਲ ਹੀ 'ਚ ਭਾਰਤ ਅਤੇ ਇੰਗਲੈਂਡ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਗਈ ਸੀ। ਇਸ ਟੈਸਟ ਸੀਰੀਜ਼ 'ਚ ਕੇਐੱਲ ਰਾਹੁਲ ਸੱਟ ਕਾਰਨ ਨਹੀਂ ਖੇਡੇ ਸਨ, ਪਰ ਹੁਣ ਲਖਨਊ ਸੁਪਰ ਜਾਇੰਟਸ ਦੇ ਫੈਨਜ਼ ਤੋਂ ਇਲਾਵਾ ਭਾਰਤੀ ਪ੍ਰਸ਼ੰਸਕਾਂ ਲਈ ਚੰਗੀ ਖਬਰ ਆ ਰਹੀ ਹੈ।
3/6
ਹਾਲਾਂਕਿ, ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੇਐੱਲ ਰਾਹੁਲ ਲਖਨਊ ਸੁਪਰ ਜਾਇੰਟਸ ਲਈ ਕਦੋਂ ਮੈਦਾਨ 'ਚ ਉਤਰਨਗੇ? ਆਖਿਰ ਬੈਂਗਲੁਰੂ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ ਨੇ ਕਿਉਂ ਕਿਹਾ ਕਿ ਕੇਐੱਲ ਰਾਹੁਲ ਫਿੱਟ ਹਨ, ਪਰ ਆਈਪੀਐੱਲ ਦੇ ਸ਼ੁਰੂਆਤੀ ਕੁਝ ਮੈਚਾਂ 'ਚ ਨਹੀਂ ਖੇਡਣਾ ਚਾਹੀਦਾ।
4/6
ਜੇਕਰ ਕੇਐਲ ਰਾਹੁਲ ਦੇ ਆਈਪੀਐਲ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਉਹ ਹੁਣ ਤੱਕ 118 ਮੈਚ ਖੇਡ ਚੁੱਕੇ ਹਨ। ਫਿਲਹਾਲ, ਉਹ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਹਨ, ਪਰ ਇਸ ਤੋਂ ਪਹਿਲਾਂ ਉਹ ਰਾਇਲ ਚੈਲੇਂਜਰਸ ਬੈਂਗਲੁਰੂ, ਸਨਰਾਈਜ਼ਰਸ ਹੈਦਰਾਬਾਦ ਅਤੇ ਪੰਜਾਬ ਕਿੰਗਸ ਦਾ ਹਿੱਸਾ ਰਹਿ ਚੁੱਕੇ ਹਨ।
5/6
ਆਈਪੀਐਲ ਮੈਚਾਂ ਵਿੱਚ, ਕੇਐਲ ਰਾਹੁਲ ਨੇ 134.42 ਦੀ ਸਟ੍ਰਾਈਕ ਰੇਟ ਅਤੇ 46.78 ਦੀ ਸ਼ਾਨਦਾਰ ਔਸਤ ਨਾਲ 4163 ਦੌੜਾਂ ਬਣਾਈਆਂ ਹਨ। ਆਈਪੀਐਲ ਮੈਚਾਂ ਵਿੱਚ ਕੇਐਲ ਰਾਹੁਲ ਨੇ 4 ਸੈਂਕੜੇ ਲਗਾਏ ਹਨ।
6/6
ਇਸ ਤੋਂ ਇਲਾਵਾ 33 ਵਾਰ ਪੰਜਾਹ ਦੌੜਾਂ ਦਾ ਅੰਕੜਾ ਪਾਰ ਕੀਤਾ ਹੈ। ਜਦਕਿ, ਕੇਐਲ ਰਾਹੁਲ ਦਾ ਸਭ ਤੋਂ ਵੱਧ ਸਕੋਰ 132 ਦੌੜਾਂ ਹੈ। ਨਾਲ ਹੀ ਕੇਐਲ ਰਾਹੁਲ 50 ਟੈਸਟ ਮੈਚਾਂ ਤੋਂ ਇਲਾਵਾ, 75 ਵਨਡੇ ਅਤੇ 72 ਟੀ-20 ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ।
Published at : 19 Mar 2024 11:39 AM (IST)