Mohammed Shami: ਮੁਹੰਮਦ ਸ਼ਮੀ ਹਾਸਿਲ ਕਰਨਗੇ ਇਹ ਖਿਤਾਬ, ਵਿਰਾਟ-ਰੋਹਿਤ ਨੂੰ ਪਛਾੜ ਇਸ ਦੌੜ 'ਚ ਬਣਾਇਆ ਨਾਂਅ
ਹੁਣ ਵਿਸ਼ਵ ਕੱਪ 'ਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਖੇਡ ਖੇਤਰ 'ਚ ਦਿੱਤੇ ਜਾਣ ਵਾਲੇ ਅਰਜੁਨ ਪੁਰਸਕਾਰ ਲਈ ਮੁਹੰਮਦ ਸ਼ਮੀ ਦਾ ਨਾਂ ਅੱਗੇ ਰੱਖਿਆ ਹੈ।
Download ABP Live App and Watch All Latest Videos
View In Appਮੀਡੀਆ ਰਿਪੋਰਟਾਂ ਮੁਤਾਬਕ ਖੇਡ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਬੀਸੀਸੀਆਈ ਨੇ ਖੇਡ ਮੰਤਰਾਲੇ ਨੂੰ ਅਰਜੁਨ ਐਵਾਰਡ ਦੀ ਸੂਚੀ ਵਿੱਚ ਸ਼ਮੀ ਦਾ ਨਾਂ ਸ਼ਾਮਲ ਕਰਨ ਦੀ ਬੇਨਤੀ ਕੀਤੀ ਹੈ ਕਿਉਂਕਿ ਸ਼ਮੀ ਪਹਿਲਾਂ ਤੋਂ ਉਸ ਸੂਚੀ ਵਿੱਚ ਸ਼ਾਮਲ ਨਹੀਂ ਸੀ। ਅਰਜੁਨ ਐਵਾਰਡ ਖੇਡਾਂ ਦੇ ਖੇਤਰ ਵਿੱਚ ਦਿੱਤਾ ਜਾਣ ਵਾਲਾ ਭਾਰਤ ਦਾ ਦੂਜਾ ਸਭ ਤੋਂ ਵੱਡਾ ਪੁਰਸਕਾਰ ਹੈ।
ਮੰਤਰਾਲੇ ਨੇ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਅਤੇ ਅਰਜੁਨ ਪੁਰਸਕਾਰ ਸਮੇਤ ਇਸ ਸਾਲ ਦੇ ਖੇਡ ਪੁਰਸਕਾਰਾਂ 'ਤੇ ਫੈਸਲਾ ਲੈਣ ਲਈ 12 ਮੈਂਬਰੀ ਕਮੇਟੀ ਬਣਾਈ ਹੈ, ਜਿਸ ਦੀ ਅਗਵਾਈ ਸੁਪਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਏ.ਐੱਮ. ਖਾਨਵਿਲਕਰ ਕਰਨਗੇ। ਉਨ੍ਹਾਂ ਤੋਂ ਇਲਾਵਾ ਕਮੇਟੀ ਵਿੱਚ ਕੁੱਲ 6 ਹੋਰ ਮੈਂਬਰ ਹੋਣਗੇ, ਜੋ ਸਾਬਕਾ ਅੰਤਰਰਾਸ਼ਟਰੀ ਐਥਲੀਟ ਹਨ।
ਵਿਸ਼ਵ ਕੱਪ 2023 ਵਿੱਚ, ਸ਼ਮੀ ਨੇ 7 ਮੈਚਾਂ ਵਿੱਚ 10.71 ਦੀ ਔਸਤ ਨਾਲ 24 ਵਿਕਟਾਂ ਲਈਆਂ, ਜੋ ਕਿ ਟੂਰਨਾਮੈਂਟ ਵਿੱਚ ਕਿਸੇ ਵੀ ਗੇਂਦਬਾਜ਼ ਵੱਲੋਂ ਸਭ ਤੋਂ ਵੱਧ ਵਿਕਟਾਂ ਸਨ। ਵਿਸ਼ਵ ਕੱਪ ਦੇ ਪਹਿਲੇ ਚਾਰ ਮੈਚਾਂ 'ਚ ਸ਼ਮੀ ਨੂੰ ਬੈਂਚ ਗਰਮ ਕਰਦੇ ਦੇਖਿਆ ਗਿਆ ਸੀ।
ਪਰ ਬੰਗਲਾਦੇਸ਼ ਦੇ ਖਿਲਾਫ ਚੌਥੇ ਲੀਗ ਮੈਚ 'ਚ ਹਾਰਦਿਕ ਪਾਂਡਿਆ ਦੇ ਜ਼ਖਮੀ ਹੋਣ ਤੋਂ ਬਾਅਦ ਸ਼ਮੀ ਨੂੰ ਨਿਊਜ਼ੀਲੈਂਡ ਖਿਲਾਫ ਪੰਜਵੇਂ ਮੈਚ ਤੋਂ ਪਲੇਇੰਗ ਇਲੈਵਨ 'ਚ ਸ਼ਾਮਲ ਕੀਤਾ ਗਿਆ ਅਤੇ ਅੱਗੇ ਕੀ ਹੁੰਦਾ ਹੈ, ਸਭ ਨੇ ਦੇਖਿਆ।
ਸ਼ਮੀ ਵਿਸ਼ਵ ਕੱਪ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਇਸ ਤੋਂ ਇਲਾਵਾ ਉਸ ਨੇ ਵਿਸ਼ਵ ਕੱਪ 'ਚ ਸਭ ਤੋਂ ਤੇਜ਼ 50 ਵਿਕਟਾਂ ਲੈਣ ਦਾ ਰਿਕਾਰਡ ਵੀ ਬਣਾਇਆ ਸੀ।