Mohammed Siraj: ਮੁਹੰਮਦ ਸਿਰਾਜ ਨੇ ਪੋਰਟ ਆਫ ਸਪੇਨ 'ਚ ਰਚਿਆ ਇਤਿਹਾਸ, ਕਪਿਲ ਦੇਵ ਦੀ ਕੀਤੀ ਬਰਾਬਰੀ
ਮੈਚ ਦੇ ਤੀਜੇ ਦਿਨ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਕਾਫੀ ਚੰਗੀ ਲੈਅ 'ਚ ਨਜ਼ਰ ਆਏ। ਉਸ ਨੇ ਦੂਜੀ ਪਾਰੀ ਵਿੱਚ ਵੈਸਟਇੰਡੀਜ਼ ਦੇ 5 ਬੱਲੇਬਾਜ਼ਾਂ ਨੂੰ ਆਊਟ ਕਰਕੇ ਟੈਸਟ ਕ੍ਰਿਕਟ ਵਿੱਚ ਆਪਣੀ ਦੂਜੀ 5 ਵਿਕਟਾਂ ਪੂਰੀਆਂ ਕੀਤੀਆਂ। ਇਸ ਨਾਲ ਉਸ ਨੇ 34 ਸਾਲ ਪੁਰਾਣੇ ਰਿਕਾਰਡ ਦੀ ਵੀ ਬਰਾਬਰੀ ਕਰ ਲਈ।
Download ABP Live App and Watch All Latest Videos
View In Appਸਿਰਾਜ ਨੇ ਦੂਜੀ ਪਾਰੀ ਵਿੱਚ ਵੈਸਟਇੰਡੀਜ਼ ਦੇ ਜੋਸ਼ੂਆ ਡਾ ਸਿਲਵਾ, ਜੇਸਨ ਹੋਲਡਰ, ਅਲਜ਼ਾਰੀ ਜੋਸੇਫ, ਕੇਮਾਰ ਰੋਚ ਅਤੇ ਸ਼ੈਨਨ ਗੈਬਰੀਅਲ ਨੂੰ ਆਪਣਾ ਸ਼ਿਕਾਰ ਬਣਾਇਆ।
ਸਿਰਾਜ ਪੋਰਟ ਆਫ ਸਪੇਨ 'ਤੇ ਟੈਸਟ ਦੀ ਇਕ ਪਾਰੀ 'ਚ 5 ਵਿਕਟਾਂ ਲੈਣ ਵਾਲੇ ਭਾਰਤ ਦੇ ਦੂਜੇ ਗੇਂਦਬਾਜ਼ ਬਣ ਗਏ।
ਸਿਰਾਜ ਤੋਂ ਪਹਿਲਾਂ 1989 'ਚ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਪੋਰਟ ਆਫ ਸਪੇਨ 'ਚ 5 ਵਿਕਟਾਂ ਲੈਣ ਵਾਲੇ ਚੋਟੀ ਦੇ ਗੇਂਦਬਾਜ਼ ਬਣੇ ਸਨ। ਹੁਣ ਮੁਹੰਮਦ ਸਿਰਾਜ ਨੇ 35 ਸਾਲ ਪੁਰਾਣੇ ਰਿਕਾਰਡ ਨੂੰ ਦੁਹਰਾਇਆ ਹੈ।
ਵੈਸਟਇੰਡੀਜ਼ ਖਿਲਾਫ ਸਿਰਾਜ ਦਾ ਇਹ ਪਹਿਲਾ 5 ਵਿਕਟ ਹੈ। ਉਨ੍ਹਾਂ ਨੇ ਆਪਣੇ ਟੈਸਟ ਕਰੀਅਰ 'ਚ ਦੂਜੀ ਵਾਰ 5 ਵਿਕਟਾਂ ਹਾਸਲ ਕੀਤੀਆਂ ਹਨ। ਸਿਰਾਜ ਦਾ ਇਹ ਪਹਿਲਾ ਵੈਸਟਇੰਡੀਜ਼ ਦੌਰਾ ਹੈ। ਸਿਰਾਜ ਨੇ ਭਾਰਤ ਲਈ ਹੁਣ ਤੱਕ 21 ਟੈਸਟ ਮੈਚ ਖੇਡੇ ਹਨ। ਇਨ੍ਹਾਂ ਮੈਚਾਂ ਦੀਆਂ 39 ਪਾਰੀਆਂ 'ਚ ਗੇਂਦਬਾਜ਼ੀ ਕਰਦੇ ਹੋਏ ਉਸ ਨੇ 30.24 ਦੀ ਔਸਤ ਨਾਲ 59 ਵਿਕਟਾਂ ਲਈਆਂ ਹਨ।
ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਦੂਜੇ ਟੈਸਟ ਦੇ ਚਾਰ ਦਿਨ ਪੂਰੇ ਹੋ ਗਏ ਹਨ। ਟੀਮ ਇੰਡੀਆ ਹੁਣ ਤੱਕ ਦੇ ਮੈਚ 'ਚ ਕਾਫੀ ਅੱਗੇ ਨਜ਼ਰ ਆ ਰਹੀ ਹੈ। ਭਾਰਤੀ ਟੀਮ ਨੇ 2 ਵਿਕਟਾਂ 'ਤੇ 181 ਦੌੜਾਂ ਬਣਾ ਕੇ ਆਪਣੀ ਦੂਜੀ ਪਾਰੀ ਐਲਾਨ ਦਿੱਤੀ ਅਤੇ ਮੇਜ਼ਬਾਨ ਵੈਸਟਇੰਡੀਜ਼ ਨੂੰ 365 ਦੌੜਾਂ ਦਾ ਟੀਚਾ ਦਿੱਤਾ।
ਦੌੜਾਂ ਦਾ ਪਿੱਛਾ ਕਰਦੇ ਹੋਏ ਮੇਜ਼ਬਾਨ ਟੀਮ ਨੇ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ 2 ਵਿਕਟਾਂ 'ਤੇ 76 ਦੌੜਾਂ ਬਣਾ ਲਈਆਂ ਹਨ। ਹੁਣ ਆਖਰੀ ਦਿਨ ਵੈਸਟਇੰਡੀਜ਼ ਨੂੰ 289 ਦੌੜਾਂ ਦੀ ਲੋੜ ਹੈ।