Rishabh Pant: ਰਿਸ਼ਭ ਪੰਤ ਦੀ ਭੈਣ ਸਾਕਸ਼ੀ ਦੀ ਹੋਈ ਮੰਗਣੀ, ਕ੍ਰਿਕਟਰ ਨੇ ਪਰਿਵਾਰ ਨਾਲ ਸ਼ੇਅਰ ਕੀਤੀ ਖੂਬਸੂਰਤ ਝਲਕ
ਭਾਰਤੀ ਕ੍ਰਿਕਟਰ ਰਿਸ਼ਭ ਪੰਤ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਿਆਰ ਦਿੱਤਾ ਜਾਂਦਾ ਹੈ। ਦੱਸ ਦੇਈਏ ਕਿ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਦੇ ਨਾਲ-ਨਾਲ ਉਨ੍ਹਾਂ ਦੀ ਭੈਣ ਸਾਕਸ਼ੀ ਪੰਤ ਵੀ ਕਾਫੀ ਮਸ਼ਹੂਰ ਹੈ।
Download ABP Live App and Watch All Latest Videos
View In Appਇਨ੍ਹੀਂ ਦਿਨੀਂ ਸਾਕਸ਼ੀ ਆਪਣੀ ਮੰਗਣੀ ਦੀਆਂ ਤਸਵੀਰਾਂ ਦੇ ਚੱਲਦੇ ਸੁਰਖੀਆਂ ਬਟੋਰ ਰਹੀ ਹੈ। ਕ੍ਰਿਕਟਰ ਵੱਲੋਂ ਆਪਣੀ ਭੈਣ ਦੀ ਮੰਗਣੀ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਸ਼ੇਅਰ ਕੀਤੀਆਂ ਗਈਆਂ ਹਨ।
ਸਾਕਸ਼ੀ ਦੀਆਂ ਇਨ੍ਹਾਂ ਤਸਵੀਰਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਤਸਵੀਰਾਂ ਵਿੱਚ ਕ੍ਰਿਕਟਰ ਨੇ ਆਪਣੇ ਪਰਿਵਾਰ ਦੀ ਖੂਬਸੂਰਤ ਝਲਕ ਸ਼ੇਅਰ ਕੀਤੀ ਹੈ।
ਜੇਕਰ ਰਿਸ਼ਭ ਪਤ ਦੀ ਭੈਣ ਦੀ ਖੂਬਸੂਰਤੀ ਦੀ ਗੱਲ ਕੀਤੀ ਜਾਏ ਤਾਂ ਇਸ ਮਾਮਲੇ ਵਿੱਚ ਉਹ ਕਰੀਨਾ ਅਤੇ ਕੈਟਰੀਨਾ ਨੂੰ ਵੀ ਮਾਤ ਦਿੰਦੀ ਹੈ।
ਦੱਸ ਦੇਈਏ ਕਿ ਸ਼ਾਕਸ਼ੀ ਪੰਤ ਦੀ ਮੰਗਣੀ ਅੰਕਿਤ ਚੌਧਰੀ ਨਾਲ ਹੋਈ ਹੈ। ਸਾਕਸ਼ੀ ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'ਜ਼ਿੰਦਗੀ ਦੇ ਨਵੇਂ ਅਧਿਆਏ ਦੀ ਸ਼ੁਰੂਆਤ। ਮੰਗਣੀ ਕਰਵਾ ਲਈ ਹੈ, ਨੌਂ ਸਾਲ ਹੋ ਗਏ ਹਨ ਅਤੇ ਸਫਰ ਜਾਰੀ ਹੈ।''
ਸਾਕਸ਼ੀ ਨੇ ਇੱਥੇ ਇਹ ਵੀ ਦੱਸਿਆ ਕਿ ਮੰਗਣੀ 5 ਜਨਵਰੀ ਨੂੰ ਹੋਈ ਸੀ। ਸਾਕਸ਼ੀ ਅਤੇ ਅੰਕਿਤ ਲੰਡਨ ਵਿੱਚ ਰਹਿੰਦੇ ਹਨ। ਅੰਕਿਤ ਨੇ ਲੰਡਨ ਜਾਣ ਤੋਂ ਪਹਿਲਾਂ ਐਮਿਟੀ ਯੂਨੀਵਰਸਿਟੀ ਤੋਂ ਐਮ.ਬੀ.ਏ. ਕੀਤਾ ਸੀ।
ਦੱਸ ਦੇਈਏ ਕਿ ਸਾਕਸ਼ੀ ਰਿਸ਼ਭ ਪੰਤ ਤੋਂ ਦੋ ਸਾਲ ਵੱਡੀ ਹੈ। ਉਹ ਇੱਕ ਸੋਸ਼ਲ ਮੀਡੀਆ ਪ੍ਰਭਾਵਕ ਹੈ। ਜਿਸ ਨੂੰ ਚੌਹਣ ਵਾਲਿਆਂ ਦੀ ਗਿਣਤੀ 159K ਹੈ।