Dhanashree Verma: ਧਨਸ਼੍ਰੀ ਵਰਮਾ-ਯੁਜਵੇਂਦਰ ਚਹਿਲ ਨੂੰ ਹਮੇਸ਼ਾ ਟ੍ਰੋਲ ਕਰਦੇ ਨੇ ਯੂਜ਼ਰ, ਜਾਣੋ ਕਿਉਂ ਜੋੜਿਆ ਜਾਂਦਾ ਸ਼੍ਰੇਅਸ ਅਈਅਰ ਨਾਲ ਨਾਂਅ
ਦੱਸ ਦੇਈਏ ਕਿ ਇਸ ਜੋੜੀ ਨੇ 22 ਦਸੰਬਰ 2022 ਵਿੱਚ ਵਿਆਹ ਕਰਵਾਇਆ ਸੀ। ਉਸ ਤੋਂ ਬਾਅਦ ਇਹ ਜੋੜੀ ਸੋਸ਼ਲ ਮੀਡੀਆ ਉੱਪਰ ਹਮੇਸ਼ਾ ਸੁਰਖੀਆਂ ਬਟੋਰਦੀ ਹੈ।
Download ABP Live App and Watch All Latest Videos
View In Appਪਰ ਇੱਥੇ ਹੈਰਾਨੀ ਦੀ ਗੱਲ ਇਹ ਹੈ ਕਿ ਧਨਸ਼੍ਰੀ ਵਰਮਾ ਨਾਲ ਯੁਜਵੇਂਦਰ ਚਹਿਲ ਦੀ ਲੁੱਕ ਨੂੰ ਲੈ ਅਕਸਰ ਯੂਜ਼ਰਸ ਵੱਲੋਂ ਟ੍ਰੋਲ ਕੀਤਾ ਜਾਂਦਾ ਹੈ। ਦਰਅਸਲ, ਲੁੱਕ ਵਿੱਚ ਯੁਜਵੇਂਦਰ ਬੇਹੱਦ ਦੁਬਲੇ ਪਤਲੇ ਹੋਣ ਕਾਰਨ ਟ੍ਰੋਲ ਹੋ ਜਾਂਦੇ ਹਨ।
ਧਨਸ਼੍ਰੀ ਵਰਮਾ ਵੱਲੋਂ ਹਾਲ ਹੀ ਵਿੱਚ ਇੱਕ ਤਸਵੀਰ ਸ਼ੇਅਰ ਕੀਤੀ ਗਈ ਸੀ, ਜਿਸ ਨੂੰ ਲੈ ਯੂਜ਼ਰਸ ਨੇ ਚਹਿਲ ਦਾ ਖੂਬ ਮਜ਼ਾਕ ਉਡਾਇਆ।
ਕ੍ਰਿਕਟਰ ਚਹਿਲ ਅਤੇ ਧਨਸ਼੍ਰੀ ਦੀ ਤਸਵੀਰ ਦੇਖ ਯੂਜ਼ਰਸ ਬੋਲੇ- ਹੁਣੇ ਹਵਾ ਆਵੇਗੀ ਅਤੇ ਧਨਸ਼੍ਰੀ ਇਕੱਲੀ ਰਹਿ ਜਾਵੇਗੀ।
ਇਸ ਤੋਂ ਇਲਾਵਾ ਟ੍ਰੋਲਰਸ ਚਹਿਲ ਦੀ ਪਤਨੀ ਦਾ ਨਾਂਅ ਕ੍ਰਿਕਟਰ ਸ਼੍ਰੇਅਸ ਅਈਅਰ ਨਾਲ ਵੀ ਜੋੜਦੇ ਹਨ। ਹਾਲਾਂਕਿ ਦੋਵਾਂ ਵਿਚਾਲੇ ਅਜਿਹਾ ਕੁਝ ਵੀ ਨਹੀਂ ਹੈ।
ਦੱਸ ਦੇਈਏ ਕਿ ਸ਼੍ਰੇਅਸ ਅਈਅਰ ਅਤੇ ਧਨਸ਼੍ਰੀ ਵਰਮਾ ਦੋਵੇਂ ਬਹੁਤ ਚੰਗੇ ਦੋਸਤ ਹਨ। ਇਨ੍ਹਾਂ ਦੋਹਾਂ ਨੂੰ ਕਈ ਵਾਰ ਇਕ-ਦੂਜੇ ਨਾਲ ਦੇਖਿਆ ਗਿਆ ਸੀ।
ਇਸ ਤੋਂ ਪਹਿਲਾਂ ਧਨਸ਼੍ਰੀ ਅਤੇ ਅਈਅਰ ਨੂੰ ਸ਼ਾਰਦੁਲ ਠਾਕੁਰ ਦੇ ਵਿਆਹ ਵਿੱਚ ਵੀ ਇਕੱਠੇ ਦੇਖਿਆ ਗਿਆ ਸੀ। ਇਸ ਕਾਰਨ ਇਨ੍ਹਾਂ ਦੋਵਾਂ ਬਾਰੇ ਸੋਸ਼ਲ 'ਤੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ।