Sachin Tendulkar: ਸਚਿਨ ਤੇਂਦੁਲਕਰ ਨੂੰ ਪਛਾੜ ਸਕਦੇ ਵਿਰਾਟ ਕੋਹਲੀ , ਸਿਰਫ 102 ਦੌੜਾਂ ਨਾਲ ਤੋੜਣਗੇ ਵਿਸ਼ਵ ਰਿਕਾਰਡ
ਕੋਹਲੀ ਨੂੰ ਵਨਡੇ 'ਚ 13,000 ਦੌੜਾਂ ਪੂਰੀਆਂ ਕਰਨ ਲਈ ਸਿਰਫ 102 ਦੌੜਾਂ ਦੀ ਲੋੜ ਹੈ। ਇਸ ਸੀਰੀਜ਼ 'ਚ 102 ਦੌੜਾਂ ਬਣਾ ਕੇ ਕੋਹਲੀ ਇਸ ਅੰਕੜੇ ਨੂੰ ਛੂਹਣ ਵਾਲੇ ਸਭ ਤੋਂ ਤੇਜ਼ ਬੱਲੇਬਾਜ਼ ਵੀ ਬਣ ਸਕਦੇ ਹਨ। ਇਸ ਮਾਮਲੇ 'ਚ ਉਹ ਸਾਬਕਾ ਭਾਰਤੀ ਦਿੱਗਜ਼ ਸਚਿਨ ਤੇਂਦੁਲਕਰ ਨੂੰ ਮਾਤ ਦੇ ਸਕਦੇ ਹਨ।
Download ABP Live App and Watch All Latest Videos
View In Appਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਵਨਡੇ ਸੀਰੀਜ਼ ਵੀਰਵਾਰ (27 ਜੁਲਾਈ) ਤੋਂ ਸ਼ੁਰੂ ਹੋਵੇਗੀ। ਸੀਰੀਜ਼ ਦਾ ਪਹਿਲਾ ਮੈਚ ਬਾਰਬਾਡੋਸ 'ਚ ਖੇਡਿਆ ਜਾਵੇਗਾ। ਕੋਹਲੀ ਪਹਿਲੇ ਹੀ ਮੈਚ 'ਚ ਸੈਂਕੜਾ ਖੇਡ ਕੇ ਵਨਡੇ 'ਚ 13,000 ਦੌੜਾਂ ਪੂਰੀਆਂ ਕਰ ਸਕਦੇ ਹਨ।
ਸਚਿਨ ਤੇਂਦੁਲਕਰ ਨੇ ਵਨਡੇ ਵਿੱਚ 321 ਪਾਰੀਆਂ ਵਿੱਚ ਇਹ ਅੰਕੜਾ ਛੂਹਿਆ ਹੈ। ਜਦਕਿ ਵਿਰਾਟ ਕੋਹਲੀ ਨੇ ਆਪਣੇ ਕਰੀਅਰ 'ਚ ਹੁਣ ਤੱਕ ਸਿਰਫ 265 ਵਨਡੇ ਪਾਰੀਆਂ ਖੇਡੀਆਂ ਹਨ। ਅਜਿਹੇ 'ਚ ਉਸ ਦਾ ਵਨਡੇ 'ਚ ਸਭ ਤੋਂ ਤੇਜ਼ 13,000 ਦੌੜਾਂ ਬਣਾਉਣੀਆਂ ਯਕੀਨੀ ਹਨ।
ਇਹ ਪਹਿਲੀ ਵਾਰ ਨਹੀਂ ਹੋਵੇਗਾ ਕਿ ਵਿਰਾਟ ਕੋਹਲੀ ਵਨਡੇ 'ਚ ਸਭ ਤੋਂ ਤੇਜ਼ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਜਾਣਗੇ। ਇਸ ਤੋਂ ਪਹਿਲਾਂ 12,000 ਦੌੜਾਂ ਦਾ ਅੰਕੜਾ ਵੀ ਕੋਹਲੀ ਨੇ ਹੀ ਛੂਹਿਆ ਸੀ।
ਇਸ ਦੇ ਨਾਲ ਹੀ ਕੋਹਲੀ ਸਭ ਤੋਂ ਤੇਜ਼ 8,000, ਸਭ ਤੋਂ ਤੇਜ਼ 9,000, ਸਭ ਤੋਂ ਤੇਜ਼ 10,000 ਅਤੇ ਸਭ ਤੋਂ ਤੇਜ਼ 11,000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਹਨ। ਹੁਣ ਉਹ ਸਭ ਤੋਂ ਤੇਜ਼ 13,000 ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣਨ ਦੀ ਕਗਾਰ 'ਤੇ ਹੈ।
ਦੱਸ ਦੇਈਏ ਕਿ ਵਿਰਾਟ ਕੋਹਲੀ ਨੇ 18 ਅਗਸਤ 2008 ਨੂੰ ਆਪਣਾ ਵਨਡੇ ਡੈਬਿਊ ਕੀਤਾ ਸੀ। ਉਹ ਹੁਣ ਤੱਕ 274 ਵਨਡੇ ਖੇਡ ਚੁੱਕੇ ਹਨ। ਇਨ੍ਹਾਂ ਮੈਚਾਂ ਦੀਆਂ 265 ਪਾਰੀਆਂ 'ਚ ਉਸ ਨੇ 57.32 ਦੀ ਔਸਤ ਨਾਲ 12898 ਦੌੜਾਂ ਬਣਾਈਆਂ ਹਨ।
ਇਸ ਦੌਰਾਨ ਉਸ ਦੇ ਬੱਲੇ ਤੋਂ 46 ਸੈਂਕੜੇ ਅਤੇ 56 ਅਰਧ ਸੈਂਕੜੇ ਨਿਕਲੇ ਹਨ। ਵਨਡੇ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਕੋਹਲੀ ਦੂਜੇ ਨੰਬਰ 'ਤੇ ਹੈ। ਇਸ ਸੂਚੀ 'ਚ ਸਚਿਨ ਤੇਂਦੁਲਕਰ 49 ਸੈਂਕੜਿਆਂ ਨਾਲ ਪਹਿਲੇ ਨੰਬਰ 'ਤੇ ਹਨ।