Cricket Rules: ਕ੍ਰੀਜ਼ ‘ਤੇ ਜਾਣ ਤੋਂ ਪਹਿਲਾਂ ਡ੍ਰੈਸਿੰਗ ਰੂਮ ‘ਚ ਕਿਉਂ ਤਿਆਰ ਹੋ ਕੇ ਬੈਠਦੇ ਬੱਲੇਬਾਜ਼? ਜਾਣੋ ਕ੍ਰਿਕਟ ਦਾ ਖਾਸ ਨਿਯਮ
ਮਾਰਡਨ ਕ੍ਰਿਕਟ 'ਚ ਕਾਫੀ ਬਦਲਾਅ ਆ ਗਿਆ ਹੈ। ਖੇਡ ਦੇ ਕਈ ਨਿਯਮ ਬਦਲ ਗਏ ਹਨ। ਇਸ ਦੇ ਨਾਲ ਹੀ ਕੁਝ ਅਜਿਹੇ ਨਿਯਮ ਹਨ, ਜਿਨ੍ਹਾਂ ਬਾਰੇ ਅਕਸਰ ਲੋਕ ਨਹੀਂ ਜਾਣਦੇ ਹਨ। ਆਓ ਤੁਹਾਨੂੰ ਅਜਿਹੇ ਨਿਯਮ ਬਾਰੇ ਦੱਸਦੇ ਹਾਂ, ਜਿਸ ਕਾਰਨ ਅਗਲੇ ਨੰਬਰ 'ਤੇ ਬੱਲੇਬਾਜ਼ੀ ਕਰਨ ਵਾਲਾ ਬੱਲੇਬਾਜ਼ ਹਮੇਸ਼ਾ ਆਪਣਾ ਤਿਆਰ ਹੋ ਕੇ ਬੈਠਦਾ ਹੈ।
Download ABP Live App and Watch All Latest Videos
View In Appਕਿਸੇ ਬੱਲੇਬਾਜ਼ ਦੇ ਆਊਟ ਹੋਣ ਤੋਂ ਬਾਅਦ ਦੂਜੇ ਬੱਲੇਬਾਜ਼ ਕੋਲ ਕ੍ਰੀਜ਼ 'ਤੇ ਪਹੁੰਚਣ ਲਈ ਸੀਮਤ ਸਮਾਂ ਹੁੰਦਾ ਹੈ, ਜਿਸ ਕਾਰਨ ਦੂਜਾ ਬੱਲੇਬਾਜ਼ ਹਮੇਸ਼ਾ ਤਿਆਰ ਰਹਿੰਦਾ ਹੈ।
ਆਈਸੀਸੀ ਦੇ ਨਵੇਂ ਨਿਯਮਾਂ ਦੇ ਮੁਤਾਬਕ ਬੱਲੇਬਾਜ਼ ਨੂੰ ਟੈਸਟ ਅਤੇ ਵਨਡੇ ਵਿੱਚ ਕ੍ਰੀਜ਼ ਉੱਤੇ ਪਹੁੰਚਣ ਲਈ 2 ਮਿੰਟ ਅਤੇ ਟੀ-20 ਇੰਟਰਨੈਸ਼ਨਲ ਵਿੱਚ 90 ਸਕਿੰਟ ਦਾ ਸਮਾਂ ਦਿੱਤਾ ਜਾਂਦਾ ਹੈ।
ਪੁਰਾਣੇ ਨਿਯਮਾਂ ਮੁਤਾਬਕ ਟੈਸਟ ਅਤੇ ਵਨਡੇ 'ਚ ਨਵੇਂ ਬੱਲੇਬਾਜ਼ ਨੂੰ ਕ੍ਰੀਜ਼ 'ਤੇ ਪਹੁੰਚਣ ਲਈ 3 ਮਿੰਟ ਦਾ ਸਮਾਂ ਦਿੱਤਾ ਜਾਂਦਾ ਸੀ। ਪਰ ਹੁਣ ਇਸ ਨੂੰ ਘਟਾ ਕੇ 2 ਮਿੰਟ ਕਰ ਦਿੱਤਾ ਗਿਆ ਹੈ।
ਜੇਕਰ ਬੱਲੇਬਾਜ਼ ਸਮੇਂ 'ਤੇ ਕ੍ਰੀਜ਼ 'ਤੇ ਨਹੀਂ ਪਹੁੰਚਦਾ ਤਾਂ ਉਸ ਨੂੰ ਆਪਣਾ ਵਿਕਟ ਗੁਆਉਣਾ ਪੈ ਸਕਦਾ ਹੈ। ਇਸ ਲਈ ਅਗਲੇ ਨੰਬਰ ਦਾ ਬੱਲੇਬਾਜ਼ ਹਮੇਸ਼ਾ ਪੈਡ ਅੱਪ ਕਰਕੇ ਬੈਠਦਾ ਹੈ।
ਜੇਕਰ ਬੱਲੇਬਾਜ਼ ਸਮੇਂ 'ਤੇ ਨਹੀਂ ਪਹੁੰਚਦਾ ਤਾਂ ਫੀਲਡਿੰਗ ਟੀਮ ਟਾਈਮ ਆਊਟ ਦੀ ਅਪੀਲ ਕਰ ਸਕਦੀ ਹੈ ਅਤੇ ਅਜਿਹੀ ਸਥਿਤੀ 'ਚ ਬੱਲੇਬਾਜ਼ ਬਿਨਾਂ ਖੇਡੇ ਆਊਟ ਹੋ ਸਕਦੇ ਹਨ।