IND vs AUS Final: ਟੀਮ ਇੰਡੀਆ ਦੀ ਹਾਰ ਨਾਲ ਟੁੱਟੇ ਕ੍ਰਿਕਟ ਪ੍ਰੇਮੀਆਂ ਦੇ ਦਿਲ, ਉਦਾਸੀ ਭਰੀਆਂ ਤਸਵੀਰਾਂ ਆਈਆਂ ਸਾਹਮਣੇ

Indian cricket Teams Fans: ਫਾਈਨਲ ਚ ਆਸਟ੍ਰੇਲੀਆ ਦੇ ਖਿਲਾਫ ਟੀਮ ਇੰਡੀਆ ਦੀ ਹਾਰ ਤੋਂ ਬਾਅਦ ਭਾਰਤੀ ਪ੍ਰਸ਼ੰਸਕ ਕਾਫੀ ਉਦਾਸ ਨਜ਼ਰ ਆਏ। ਭਾਰਤ ਦੀ ਹਾਰ ਤੋਂ ਬਾਅਦ ਕ੍ਰਿਕਟ ਪ੍ਰੇਮੀ ਸੋਗ ਵਿੱਚ ਹਨ।

Indian cricket Team's Fans

1/6
ਭਾਰਤੀ ਕ੍ਰਿਕਟ ਟੀਮ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਆਸਟ੍ਰੇਲੀਆ ਤੋਂ 6 ਵਿਕਟਾਂ ਨਾਲ ਹਾਰ ਗਈ ਸੀ। ਖ਼ਿਤਾਬੀ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਗਿਆ ਸੀ।
2/6
ਇਸ ਹਾਰ ਤੋਂ ਬਾਅਦ ਭਾਰਤੀ ਕ੍ਰਿਕਟ ਪ੍ਰੇਮੀ ਸੋਗ 'ਚ ਨਜ਼ਰ ਆਏ। ਸਟੈਂਡ 'ਤੇ ਬੈਠੇ ਭਾਰਤੀ ਪ੍ਰਸ਼ੰਸਕਾਂ ਦੇ ਚਿਹਰੇ ਪੂਰੀ ਤਰ੍ਹਾਂ ਉਦਾਸ ਦਿਖਾਈ ਦਿੱਤੇ।
3/6
ਭਾਰਤ ਦੀ ਹਾਰ ਤੋਂ ਬਾਅਦ ਨਰਿੰਦਰ ਮੋਦੀ ਸਟੇਡੀਅਮ 'ਚ ਸੰਨਾਟਾ ਛਾ ਗਿਆ। ਪ੍ਰਸ਼ੰਸਕਾਂ ਕੋਲ ਉਦਾਸੀ ਤੋਂ ਇਲਾਵਾ ਕੁਝ ਨਹੀਂ ਸੀ।
4/6
ਸੋਗ ਵਿੱਚ ਬੈਠੇ ਪ੍ਰਸ਼ੰਸਕਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਹਾਰ ਦਾ ਉਦਾਸੀ ਅਤੇ ਦਰਦ ਭਾਰਤੀ ਖਿਡਾਰੀਆਂ ਦੇ ਨਾਲ-ਨਾਲ ਪ੍ਰਸ਼ੰਸਕਾਂ ਦੇ ਚਿਹਰਿਆਂ 'ਤੇ ਸਾਫ ਦੇਖਿਆ ਜਾ ਸਕਦਾ ਸੀ।
5/6
ਇਸ ਮੈਚ 'ਚ ਆਸਟ੍ਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ 50ਵੇਂ ਓਵਰ ਦੀ ਆਖਰੀ ਗੇਂਦ 'ਤੇ 240 ਦੇ ਸਕੋਰ 'ਤੇ ਆਲ ਆਊਟ ਹੋ ਗਈ।
6/6
ਜਵਾਬ 'ਚ ਆਸਟ੍ਰੇਲੀਆ ਲਈ ਟ੍ਰੈਵਿਸ ਹੈੱਡ ਨੇ ਸ਼ਾਨਦਾਰ ਪਾਰੀ ਖੇਡੀ। ਹੈੱਡ ਨੇ 120 ਗੇਂਦਾਂ 'ਚ 15 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 137 ਦੌੜਾਂ ਬਣਾਈਆਂ ਅਤੇ ਆਸਟਰੇਲੀਆ ਦੀ ਜਿੱਤ ਨੂੰ ਇਕਤਰਫਾ ਕਰ ਦਿੱਤਾ।
Sponsored Links by Taboola