Wow Arsh...ਪੰਜਾਬ ਕਿੰਗਜ਼ ਦੀ ਮਾਲਕਣ ਪ੍ਰਿਟੀ ਜ਼ਿੰਟਾ ਨੇ ਅਰਸ਼ਦੀਪ ਸਿੰਘ ਨੂੰ ਇਸ ਅੰਦਾਜ਼ 'ਚ ਦਿੱਤੀ ਵਧਾਈ
IND vs SA 1st T20I: ਟੀਮ ਇੰਡੀਆ ਦੇ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਦੱਖਣੀ ਅਫਰੀਕਾ ਖਿਲਾਫ਼ ਸੀਰੀਜ਼ ਦੇ ਪਹਿਲੇ ਟੀ-20 ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਤਿਰੂਵਨੰਤਪੁਰਮ 'ਚ ਖੇਡੇ ਗਏ ਇਸ ਟੀ-20 ਮੈਚ 'ਚ ਤਿੰਨ ਵਿਕਟਾਂ ਲਈਆਂ ਅਤੇ 'ਪਲੇਅਰ ਆਫ ਦਿ ਮੈਚ' ਚੁਣਿਆ ਗਿਆ। ਆਈਪੀਐਲ ਟੀਮ ਪੰਜਾਬ ਕਿੰਗਜ਼ ਦੀ ਮਾਲਕਣ ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ।
Download ABP Live App and Watch All Latest Videos
View In App23 ਸਾਲਾ ਤੇਜ਼ ਗੇਂਦਬਾਜ਼ ਅਰਸ਼ਦੀਪ ਨੇ ਦੱਖਣੀ ਅਫਰੀਕਾ ਖਿਲਾਫ਼ ਸੀਰੀਜ਼ ਦੇ ਪਹਿਲੇ ਟੀ-20 ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹਨਾਂ ਨੇ ਮੈਚ ਦੇ ਆਪਣੇ ਪਹਿਲੇ (ਦੂਜੀ ਪਾਰੀ) ਓਵਰ ਵਿੱਚ ਤਿੰਨ ਵਿਕਟਾਂ ਲਈਆਂ। ਉਹਨਾਂ ਨੇ ਕਵਿੰਟਨ ਡੀ ਕਾਕ, ਰਿਲੇ ਰੋਸੋ ਅਤੇ ਡੇਵਿਡ ਮਿਲਰ ਦੀਆਂ ਵਿਕਟਾਂ ਲਈਆਂ। ਅਰਸ਼ਦੀਪ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ।
ਟੀਮ ਇੰਡੀਆ ਨੇ ਸੀਰੀਜ਼ ਦੇ ਪਹਿਲੇ ਟੀ-20 ਮੈਚ 'ਚ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਮਹਿਮਾਨ ਟੀਮ 20 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ’ਤੇ 106 ਦੌੜਾਂ ਹੀ ਬਣਾ ਸਕੀ। ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ (51*) ਅਤੇ ਸੂਰਿਆਕੁਮਾਰ ਯਾਦਵ (50*) ਵਿਚਾਲੇ ਤੀਜੇ ਵਿਕਟ ਲਈ ਅਜੇਤੂ 93 ਦੌੜਾਂ ਦੀ ਸਾਂਝੇਦਾਰੀ ਸਦਕਾ ਭਾਰਤ ਨੇ ਟੀਚਾ 16.2 ਓਵਰਾਂ 'ਚ ਹਾਸਲ ਕਰ ਲਿਆ।
ਪੰਜਾਬ ਕਿੰਗਜ਼ ਦੀ ਮਾਲਕਣ ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ ਨੇ ਵੀ ਅਰਸ਼ਦੀਪ ਨੂੰ ਵਧਾਈ ਦਿੱਤੀ। ਅਰਸ਼ਦੀਪ ਆਈਪੀਐਲ ਵਿੱਚ ਪੰਜਾਬ ਟੀਮ ਦੀ ਨੁਮਾਇੰਦਗੀ ਕਰਦਾ ਹੈ। ਪ੍ਰੀਤੀ ਨੇ ਲਿਖਿਆ- ਵਾਹ, ਮੈਨ ਆਫ ਦਿ ਮੈਚ। ਕਿੰਨਾ ਵਧੀਆ ਪ੍ਰਦਰਸ਼ਨ ਅਰਸ਼। ਉਨ੍ਹਾਂ ਨੇ ਤਾੜੀਆਂ ਮਾਰਨ ਵਾਲਾ ਇਮੋਜੀ ਵੀ ਸਾਂਝਾ ਕੀਤਾ।
ਅਰਸ਼ਦੀਪ ਸਿੰਘ ਨੇ ਤਿੰਨ ਮਹੀਨੇ ਪਹਿਲਾਂ ਜੁਲਾਈ ਵਿੱਚ ਹੀ ਟੀ-20 ਵਿੱਚ ਡੈਬਿਊ ਕੀਤਾ ਸੀ। ਉਦੋਂ ਕਪਤਾਨ ਰੋਹਿਤ ਸ਼ਰਮਾ ਨੇ ਉਨ੍ਹਾਂ ਨੂੰ ਕੈਪ ਸੌਂਪੀ। ਅਰਸ਼ਦੀਪ ਨੇ 7 ਜੁਲਾਈ 2022 ਨੂੰ ਟੀ-20 ਦੇ ਰੂਪ ਵਿੱਚ ਸਾਊਥੈਂਪਟਨ ਵਿੱਚ ਇੰਗਲੈਂਡ ਵਿਰੁੱਧ ਆਪਣਾ ਪਹਿਲਾ ਮੈਚ ਖੇਡਿਆ।