Year Ender 2021: ਟੀ-20 ਕ੍ਰਿਕਟ 'ਚ ਇਸ ਸਾਲ ਇਨ੍ਹਾਂ 5 ਬੱਲੇਬਾਜ਼ਾਂ ਨੇ ਬਣਾਈਆਂ ਸਭ ਤੋਂ ਵੱਧ ਦੌੜਾਂ, ਟਾਪ 'ਤੇ ਕਾਬਜ਼ ਪਾਕਿ ਖਿਡਾਰੀ
1. ਮੁਹੰਮਦ ਰਿਜ਼ਵਾਨ (Mohammad Rizwan) ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਇਸ ਸਾਲ ਟੀ-20 ਕੌਮਾਂਤਰੀ ਕ੍ਰਿਕਟ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਸ ਨੇ ਵਿਸ਼ਵ ਕੱਪ 'ਚ ਵੀ ਵਧੀਆ ਪ੍ਰਦਰਸ਼ਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਰਿਜ਼ਵਾਨ ਨੇ ਇਸ ਸਾਲ 29 ਟੀ-20 ਮੈਚ ਖੇਡੇ ਹਨ, ਜਿਸ 'ਚ ਉਸ ਨੇ 1239 ਦੌੜਾਂ ਬਣਾਈਆਂ ਹਨ। ਇਸ ਦੌਰਾਨ ਰਿਜ਼ਵਾਨ ਨੇ 1 ਸੈਂਕੜਾ ਅਤੇ 11 ਅਰਧ ਸੈਂਕੜੇ ਲਗਾਏ ਹਨ।
Download ABP Live App and Watch All Latest Videos
View In App2. ਬਾਬਰ ਆਜ਼ਮ (Babar Azam) ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਲਈ ਵੀ ਸਾਲ 2021 ਬਹੁਤ ਯਾਦਗਾਰ ਰਿਹਾ ਹੈ। ਉਨ੍ਹਾਂ ਦੀ ਕਪਤਾਨੀ 'ਚ ਪਾਕਿਸਤਾਨ ਦੀ ਟੀਮ ਟੀ-20 ਵਿਸ਼ਵ ਕੱਪ 2021 'ਚ ਸੈਮੀਫਾਈਨਲ 'ਚ ਪਹੁੰਚੀ ਅਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਬਾਬਰ ਨੇ ਇਸ ਸਾਲ 29 ਟੀ-20 ਮੈਚਾਂ 'ਚ 860 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਨੇ ਇੱਕ ਸੈਂਕੜਾ ਅਤੇ 8 ਅਰਧ ਸੈਂਕੜੇ ਲਗਾਏ ਹਨ।
3. ਮਾਰਟਿਨ ਗੁਪਟਿਲ (Martin Guptill) ਨਿਊਜ਼ੀਲੈਂਡ ਦੇ ਮਹਾਨ ਬੱਲੇਬਾਜ਼ ਮਾਰਟਿਨ ਗੁਪਟਿਲ ਨੇ ਇਸ ਸਾਲ ਟੀ-20 'ਚ ਧਮਾਲ ਮਚਾ ਦਿੱਤੀ ਹੈ। ਟੀ-20 ਵਿਸ਼ਵ ਕੱਪ ਤੋਂ ਇਲਾਵਾ ਉਸ ਨੇ ਭਾਰਤ ਖਿਲਾਫ ਟੀ-20 ਸੀਰੀਜ਼ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਗੁਪਟਿਲ ਨੇ ਇਸ ਸਾਲ 18 ਮੈਚ ਖੇਡੇ ਅਤੇ ਉਨ੍ਹਾਂ 'ਚ 678 ਦੌੜਾਂ ਬਣਾਈਆਂ। ਇਸ ਦੌਰਾਨ ਗੁਪਟਿਲ ਦੇ ਬੱਲੇ ਤੋਂ 5 ਅਰਧ ਸੈਂਕੜੇ ਨਿਕਲੇ।
4. ਮਿਸ਼ੇਲ ਮਾਰਸ਼ (Mitchell Marsh) ਆਸਟ੍ਰੇਲੀਆਈ ਬੱਲੇਬਾਜ਼ ਮਿਸ਼ੇਲ ਮਾਰਸ਼ ਨੇ ਵੀ ਇਸ ਸਾਲ ਟੀ-20 ਕ੍ਰਿਕਟ 'ਚ ਕਾਫੀ ਨਾਂ ਕਮਾਇਆ। ਮਾਰਸ਼ ਨੇ ਇਸ ਸਾਲ ਹੁਣ ਤੱਕ 21 ਟੀ-20 ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਨੇ ਚੰਗੀ ਔਸਤ ਨਾਲ 627 ਦੌੜਾਂ ਬਣਾਈਆਂ ਹਨ। ਉਸ ਦੇ ਬੱਲੇ ਤੋਂ 6 ਅਰਧ ਸੈਂਕੜੇ ਵੀ ਨਿਕਲੇ ਹਨ।
5. ਜੋਸ ਬਟਲਰ (Jos Buttler) ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ ਦਾ ਬੱਲਾ ਵੀ ਇਸ ਸਾਲ ਟੀ-20 ਕ੍ਰਿਕਟ 'ਚ ਕਾਫੀ ਖੇਡਿਆ। ਬਟਲਰ ਨੇ ਇਸ ਸਾਲ ਹੁਣ ਤੱਕ 14 ਟੀ-20 ਮੈਚ ਖੇਡੇ ਹਨ, ਜਿਸ 'ਚ ਸ਼ਾਨਦਾਰ ਔਸਤ ਨਾਲ 589 ਦੌੜਾਂ ਬਣਾਈਆਂ ਹਨ। ਉਸ ਨੇ ਇਸ ਦੌਰਾਨ 1 ਸੈਂਕੜਾ ਅਤੇ 5 ਅਰਧ ਸੈਂਕੜੇ ਲਗਾਏ ਹਨ।