ਰੌਬਿਨ ਉਥੱਪਾ ਨੂੰ ਆਪਣੀ ਸੀਨੀਅਰ ਨਾਲ ਹੋ ਗਿਆ ਸੀ ਪਿਆਰ , ਇਸ ਤਰ੍ਹਾਂ ਵਿਆਹ ਤੱਕ ਪਹੁੰਚੀ ਗੱਲ
ਰੌਬਿਨ ਉਥੱਪਾ ਦਾ ਬੱਲਾ IPL 2022 'ਚ ਕਾਫੀ ਦੌੜਾਂ ਬਣਾ ਰਿਹਾ ਹੈ। ਇਸ ਸੀਜ਼ਨ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਉਹ ਤੀਜੇ ਨੰਬਰ 'ਤੇ ਚੱਲ ਰਹੇ ਹਨ। ਉਸ ਨੇ ਦੋ ਮੈਚਾਂ ਵਿੱਚ 162.50 ਦੀ ਸਟ੍ਰਾਈਕ ਰੇਟ ਨਾਲ 78 ਦੌੜਾਂ ਬਣਾਈਆਂ ਹਨ।
Download ABP Live App and Watch All Latest Videos
View In Appਆਈਪੀਐੱਲ ਵਿੱਚ ਵੀਰਵਾਰ ਨੂੰ ਹੋਏ ਮੈਚ ਵਿੱਚ ਉਥੱਪਾ ਨੇ 27 ਗੇਂਦਾਂ ਵਿੱਚ 50 ਦੌੜਾਂ ਬਣਾਈਆਂ। ਉਸ ਨੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿਵਾਈ, ਜਿਸ ਦੀ ਬਦੌਲਤ ਸੀਐੱਸਕੇ 210 ਦੌੜਾਂ ਬਣਾਉਣ 'ਚ ਕਾਮਯਾਬ ਰਹੀ।
ਰੌਬਿਨ ਉਥੱਪਾ ਦੀ ਉਮਰ 36 ਸਾਲ ਹੈ। ਉਹ ਟੀਮ ਇੰਡੀਆ ਲਈ ਅੰਤਰਰਾਸ਼ਟਰੀ ਕ੍ਰਿਕਟ ਵੀ ਖੇਡ ਚੁੱਕੇ ਹਨ। ਉਥੱਪਾ ਨੇ 46 ਵਨਡੇ ਅਤੇ 13 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਸਨੇ 2006 ਵਿੱਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ ਅਤੇ 2015 ਵਿੱਚ ਆਖਰੀ ਵਾਰ ਟੀਮ ਇੰਡੀਆ ਦੀ ਜਰਸੀ ਪਹਿਨੀ ਸੀ।
ਰੋਬਿਨ ਉਥੱਪਾ ਭਾਵੇਂ ਲੰਬੇ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਹਨ ਪਰ ਉਹ ਲਗਾਤਾਰ ਆਈ.ਪੀ.ਐੱਲ. ਖੇਡਦੇ ਰਹੇ ਹਨ ਅਤੇ ਖਾਸੇ ਸਫਲ ਵੀ ਰਹੇ ਹਨ। ਉਨ੍ਹਾਂ ਦੀ ਪਤਨੀ ਸ਼ੀਤਲ ਗੌਤਮ ਵੀ ਕਈ ਮੌਕਿਆਂ 'ਤੇ ਸਟੇਡੀਅਮ 'ਚ ਉਨ੍ਹਾਂ ਦਾ ਸਾਥ ਦਿੰਦੀ ਨਜ਼ਰ ਆ ਚੁੱਕੀ ਹੈ।
ਰੌਬਿਨ ਉਥੱਪਾ ਨੇ 3 ਮਾਰਚ 2016 ਨੂੰ ਸ਼ੀਤਲ ਨਾਲ ਵਿਆਹ ਕੀਤਾ ਸੀ। ਲੰਬੇ ਸਮੇਂ ਤੱਕ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਸੀ।
ਸ਼ੀਤਲ ਅਤੇ ਰੌਬਿਨ ਬੈਂਗਲੁਰੂ ਦੇ ਇੱਕੋ ਕਾਲਜ ਵਿੱਚ ਪੜ੍ਹਦੇ ਸਨ। ਸ਼ੀਤਲ ਰੌਬਿਨ ਦੀ ਸੀਨੀਅਰ ਸੀ। ਸ਼ੀਤਲ ਟੈਨਿਸ ਖੇਡਦੀ ਸੀ ਅਤੇ ਰੌਬਿਨ ਕ੍ਰਿਕਟ ਖੇਡਦਾ ਸੀ। ਖੇਡਾਂ ਪ੍ਰਤੀ ਦੋਵਾਂ ਦਾ ਪਿਆਰ ਉਨ੍ਹਾਂ ਨੂੰ ਨੇੜੇ ਲੈ ਆਇਆ।
ਸ਼ੀਤਲ 9 ਸਾਲ ਦੀ ਉਮਰ ਤੋਂ ਹੀ ਟੈਨਿਸ ਖੇਡਦੀ ਸੀ। ਉਸ ਨੂੰ ਅਜੇ ਵੀ ਟੈਨਿਸ ਨਾਲ ਬਹੁਤ ਪਿਆਰ ਹੈ। ਫਿਟਨੈੱਸ ਨੂੰ ਲੈ ਕੇ ਵੀ ਉਹ ਹਮੇਸ਼ਾ ਗੰਭੀਰ ਰਹਿੰਦੀ ਹੈ। ਇਸੇ ਲਈ ਉਸ ਨੂੰ ਅਕਸਰ ਰੋਬਿਨ ਨਾਲ ਜਿਮ 'ਚ ਦੇਖਿਆ ਗਿਆ ਹੈ।
ਸ਼ੀਤਲ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਰੌਬਿਨ ਨੇ ਉਨ੍ਹਾਂ ਨੂੰ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਕੀਤਾ ਸੀ। ਸ਼ੀਤਲ ਨੇ ਦੱਸਿਆ ਕਿ ਇਹ ਬਹੁਤ ਹੀ ਮਜ਼ਾਕੀਆ ਪਲ ਸੀ ਅਤੇ ਇਸ ਦੌਰਾਨ ਉਹ ਸਮਝ ਨਹੀਂ ਸਕੀ ਕਿ ਇਹ ਮਜ਼ਾਕ ਸੀ ਜਾਂ ਰੌਬਿਨ ਸੱਚਮੁੱਚ ਸੀਰੀਅਸ ਸੀ।
ਦੋਵਾਂ ਨੇ ਜਦੋਂ ਵਿਆਹ ਦਾ ਫੈਸਲਾ ਆਪੋ-ਆਪਣੇ ਪਰਿਵਾਰਾਂ ਨਾਲ ਸਾਂਝਾ ਕੀਤਾ ਤਾਂ ਵੱਡੀਆਂ ਮੁਸ਼ਕਲਾਂ ਆਈਆਂ। ਸ਼ੀਤਲ ਹਿੰਦੂ ਹੈ ਅਤੇ ਰੌਬਿਨ ਈਸਾਈ ਹੈ। ਅਜਿਹੇ 'ਚ ਦੋਹਾਂ ਦੇ ਪਰਿਵਾਰ ਵਾਲੇ ਵਿਆਹ ਲਈ ਤਿਆਰ ਨਹੀਂ ਸਨ। ਹਾਲਾਂਕਿ ਬਾਅਦ ਵਿੱਚ ਸਾਰਿਆਂ ਨੇ ਸਹਿਮਤੀ ਦਿੱਤੀ।
3 ਮਾਰਚ 2016 ਨੂੰ ਦੋਹਾਂ ਨੇ ਪਹਿਲਾਂ ਈਸਾਈ ਧਰਮ ਅਨੁਸਾਰ ਵਿਆਹ ਕੀਤਾ ਅਤੇ ਫਿਰ ਇਕ ਹਫਤੇ ਬਾਅਦ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਸੱਤ ਫੇਰੇ ਲਏ। ਰੌਬਿਨ ਅਤੇ ਸ਼ੀਤਲ ਅਕਤੂਬਰ 2017 ਵਿੱਚ ਮਾਤਾ-ਪਿਤਾ ਬਣੇ ਸਨ