ਧੋਨੀ ਦੀ ਕਪਤਾਨੀ ਬੇਅਸਰ! ਜਾਣੋ ਚੇਨੱਈ ਸੁਪਰਕਿੰਗਸ ਦੀ ਹਾਰ ਦੇ ਪੰਜ ਕਾਰਨ

1/6
ਆਈਪੀਐਲ 2021 ਦੇ ਦੂਜੇ ਮੁਕਾਬਲੇ 'ਚ ਦਿੱਲੀ ਕੈਪੀਟਲਸ ਨੇ ਚੇਨਈ ਸੁਪਰਕਿੰਗਸ ਨੂੰ ਸੱਤਾ ਵਿਕਟਾਂ ਨਾਲ ਮਾਤ ਦਿੱਤੀ। ਚੇਨੱਈ ਨੇ ਪਹਿਲਾਂ ਖੇਡਦਿਆਂ 20 ਓਵਰਾਂ 'ਚ ਸੱਤ ਵਿਕਟਾਂ ਦੇ ਨੁਕਸਾਨ ਤੇ 188 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ 'ਚ ਦਿੱਲੀ ਨੇ 18.4 ਓਵਰ 'ਚ ਤਿੰਨ ਵਿਕੇਟ ਗਵਾ ਕੇ ਆਸਾਨੀ ਨਾਲ ਟੀਚੇ ਦਾ ਪਿੱਛਾ ਕਰ ਲਿਆ। ਆਓ ਜਾਣਦੇ ਹਾਂ ਚੇਨੱਈ ਦੀ ਹਾਰ ਦੇ ਪੰਜ ਕਾਰਨ।
2/6
ਸੀਐਸਕੇ ਦੇ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਇਸ ਮੈਚ ਵਿਚ ਬੇਹੱਦ ਖਰਾਬ ਰਿਹਾ। ਟੀਮ ਦੇ ਦੋਵੇਂ ਹੀ ਤੇਜ਼ ਗੇਂਦਬਾਜ਼ ਦੀਪਕ ਚਾਹਰ ਤੇ ਸ਼ਾਰਦੁਲ ਠਾਕੁਰ ਨੇ ਕੁੱਲ 7.4 ਓਵਰਾਂ 'ਚ 89 ਰਨ ਲੁਟਾ ਦਿੱਤੇ। ਇਸ ਤੋਂ ਇਲਾਵਾ ਸੈਮ ਕਰਨ ਨੇ ਵੀ ਆਪਣੇ ਦੋ ਓਵਰਾਂ 'ਚ 24 ਰਨ ਦੇ ਦਿੱਤੇ।
3/6
ਸੀਐਸਕੇ ਦੀ ਸਲਾਮੀ ਜੋੜੀ ਇਸ ਮੈਚ ਵਿਚ ਬੁਰੀ ਤਰ੍ਹਾਂ ਅਸਫਲ ਰਹੀ। ਰਿਤੂਰਾਜ ਗਾਇਕਵਾੜ ਤੇ ਫਾਫ ਡੂ ਪਲੇਸਿਸ ਦੋਵੇਂ ਹੀ 7 ਦੌੜਾਂ ਦੇ ਸਕੋਰ 'ਤੇ ਪਵੇਲੀਅਨ ਪਰਤ ਗਏ। ਡੂ ਪਲੇਸਿਸ ਜਿੱਥੇ ਆਪਣਾ ਖਾਤਾ ਵੀ ਨਹੀਂ ਖੋਲ ਸਕੇ। ਉੱਥੇ ਹੀ ਗਾਇਕਵਾੜ ਵੀ ਸਿਰਫ 15 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ।
4/6
ਇਸ ਮੈਚ ਵਿਚ ਧੋਨੀ ਦੀ ਕਪਤਾਨੀ ਵੀ ਓਨੀ ਅਸਰਦਾਰ ਨਹੀਂ ਰਹੀ। ਉਨ੍ਹਾਂ ਆਪਣੇ ਪ੍ਰਮੁੱਖ ਗੇਂਦਬਾਜ਼ ਜਡੇਜਾ ਦੇ ਵੀ ਪੂਰੇ ਓਵਰਾਂ ਦਾ ਇਸਤੇਮਾਲ ਨਹੀਂ ਕੀਤਾ। ਜਡੇਜਾ ਨੇ ਮੈਚ ਵਿਚ ਸਿਰਫ 2 ਹੀ ਓਵਰ ਸੁੱਟੇ ਜਿਸ 'ਚ ਉਨ੍ਹਾਂ 16 ਰਨ ਦਿੱਤੇ।
5/6
ਸ਼ਿਖਰ ਧਵਨ ਤੇ ਪ੍ਰਿਥਵੀ ਸ਼ਾਅ ਦੀ ਸਲਾਮੀ ਜੋੜੀ ਨੇ ਚੇਨੱਈ ਦੇ ਕਿਸੇ ਵੀ ਗੇਂਦਬਾਜ਼ ਨੂੰ ਹਾਵੀ ਨਹੀਂ ਹੋਣ ਦਿੱਤਾ ਤੇ ਪਹਿਲੇ ਵਿਕੇਟ ਲਈ 13.3 ਓਵਰ 'ਚ 138 ਦੌੜਾਂ ਜੋੜ ਕੇ ਆਪਣੀ ਟੀਮ ਦੀ ਜਿੱਤ ਤੈਅ ਕਰ ਦਿੱਤੀ। ਚੇਨੱਈ ਦੇ ਸਾਰੇ ਗੇਂਦਬਾਜ਼ ਇਨ੍ਹਾਂ ਦੋਵਾਂ ਅੱਗੇ ਬੇਅਸਰ ਨਜ਼ਰ ਆਏ।
6/6
ਉਸ ਦੇ ਚੱਲਦਿਆਂ ਇਸ ਮੁਕਾਬਲੇ 'ਚ ਟੌਸ ਦੀ ਬੇਹੱਦ ਅਹਿਮ ਭੂਮਿਕਾ ਸੀ। ਇਸ ਮਾਮਲੇ 'ਚ ਰਿਸ਼ਭ ਪੰਤ ਨੇ ਬਾਜ਼ੀ ਮਾਰੀ ਤੇ ਟੌਸ ਜਿੱਤੇ ਕੇ ਪਹਿਲਾਂ ਫੀਲਡਿੰਗ ਦਾ ਫੈਸਲਾ ਲਿਆ। ਦੂਜੀ ਪਾਰੀ 'ਚ ਓਸ ਦੇ ਚੱਲਦਿਆਂ ਹਾਲਾਤ ਦਿੱਲੀ ਦੇ ਪੱਖ 'ਚ ਰਹੇ ਤੇ ਉਸ ਦੇ ਬੱਲੇਬਾਜ਼ਾਂ ਨੇ ਇਸ ਦਾ ਖੂਬ ਲਾਹਾ ਲਿਆ।
Sponsored Links by Taboola