Harbhajan Singh: ਭਾਰਤੀ ਆਫ ਸਪਿਨਰ ਹਰਭਜਨ ਸਿੰਘ ਦੇ ਜਨਮਦਿਨ 'ਤੇ ਜਾਣੋ ਉਨ੍ਹਾਂ ਬਾਰੇ ਇਹ ਅਨਸੁਣੀ ਕਹਾਣੀ
ਭਾਰਤੀ ਆਫ ਸਪਿਨਰ ਹਰਭਜਨ ਸਿੰਘ ਅਤੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੂੰ ਕ੍ਰਿਕਟ ਦੇ ਮੈਦਾਨ 'ਤੇ ਕਈ ਵਾਰ ਲੜਦੇ ਦੇਖਿਆ ਗਿਆ ਹੈ ਪਰ ਇੱਕ ਵਾਰ ਦੋਵਾਂ ਦਾ ਜ਼ਬਰਦਸਤ ਝਗੜਾ ਹੋ ਗਿਆ ਸੀ। ਜਿਸ ਕਾਰਨ ਸ਼ੋਏਬ ਅਖਤਰ ਲੜਨ ਲਈ ਭੱਜੀ ਦੇ ਹੋਟਲ ਦੇ ਕਮਰੇ 'ਚ ਪਹੁੰਚ ਗਏ ਸੀ।
Download ABP Live App and Watch All Latest Videos
View In Appਭਾਰਤ ਦੇ ਦਿੱਗਜ ਆਫ ਸਪਿਨਰ ਹਰਭਜਨ ਸਿੰਘ ਦਾ ਅੱਜ ਯਾਨੀ 3 ਜੁਲਾਈ ਨੂੰ ਜਨਮਦਿਨ ਹੈ ਅਤੇ ਉਹ 43 ਸਾਲ ਦੇ ਹੋ ਗਏ ਹਨ। ਸ਼ੋਏਬ ਅਖਤਰ ਨੇ 'ਹੈਲੋ ਐਪ' ਨਾਲ ਗੱਲਬਾਤ ਦੌਰਾਨ ਇਕ ਵਾਰ ਖੁਲਾਸਾ ਕੀਤਾ ਸੀ ਕਿ ਹਰਭਜਨ ਸਿੰਘ ਦੀ ਕੁੱਟਮਾਰ ਕਰਨ ਹੋਟਲ 'ਚ ਉਨ੍ਹਾਂ ਦੇ ਕਮਰੇ 'ਚ ਪਹੁੰਚ ਗਿਆ ਸੀ।
ਸ਼ੋਏਬ ਅਖਤਰ ਨੇ ਕਿਹਾ, 'ਮੈਂ ਹਰਭਜਨ ਸਿੰਘ ਨਾਲ ਲੜਨ ਲਈ ਉਨ੍ਹਾਂ ਦੇ ਹੋਟਲ ਦੇ ਕਮਰੇ 'ਚ ਪਹੁੰਚਿਆ ਸੀ। ਉਹ ਸਾਡੇ ਨਾਲ ਖਾਂਦਾ ਹੈ, ਲਾਹੌਰ ਵਿੱਚ ਸਾਡੇ ਨਾਲ ਘੁੰਮਦਾ ਹੈ, ਉਹ ਸਾਡਾ ਪੰਜਾਬੀ ਭਰਾ ਹੈ ਅਤੇ ਫਿਰ ਵੀ ਸਾਡੇ ਨਾਲ ਦੁਰਵਿਵਹਾਰ ਕਰੇਗਾ?
ਮੈਂ ਸੋਚਿਆ ਕਿ ਹੋਟਲ ਦੇ ਕਮਰੇ ਵਿਚ ਜਾ ਕੇ ਉਸ ਨਾਲ ਲੜਾਂਗਾ। ਸ਼ੋਏਬ ਅਖਤਰ ਨੇ ਕਿਹਾ, 'ਹਰਭਜਨ ਸਿੰਘ ਨੂੰ ਪਤਾ ਸੀ ਕਿ ਸ਼ੋਏਬ ਆ ਰਿਹਾ ਹੈ, ਇਸ ਲਈ ਉਹ ਪਹਿਲਾਂ ਹੀ ਉਥੋਂ ਗਾਇਬ ਹੋ ਗਿਆ। ਜਦੋਂ ਮੈਂ ਉੱਥੇ ਗਿਆ ਤਾਂ ਉਹ ਮੈਨੂੰ ਕਿਤੇ ਨਹੀਂ ਲੱਭਿਆ।
ਮੈਂ ਅਗਲੇ ਦਿਨ ਸ਼ਾਂਤ ਹੋ ਗਿਆ ਅਤੇ ਉਸਨੇ ਮੁਆਫੀ ਵੀ ਮੰਗੀ। ਇਹ ਮਾਮਲਾ ਏਸ਼ੀਆ ਕੱਪ 2010 ਵਿੱਚ ਭਾਰਤ-ਪਾਕਿਸਤਾਨ ਮੈਚ ਦੌਰਾਨ ਦਾ ਹੈ, ਜਦੋਂ ਹਰਭਜਨ ਅਤੇ ਸ਼ੋਏਬ ਅਖਤਰ ਇੱਕ ਦੂਜੇ ਨਾਲ ਭਿੜ ਗਏ ਸਨ।
ਸ਼ੋਏਬ ਅਖਤਰ ਇਸ ਤੋਂ ਬਾਅਦ ਭੱਜੀ ਨਾਲ ਲੜਨ ਲਈ ਉਨ੍ਹਾਂ ਦੇ ਕਮਰੇ ਤੱਕ ਗਏ, ਪਰ ਰੂਮ 'ਚ ਭੱਜੀ ਨਹੀਂ ਮਿਲੇ। ਹੋਇਆ ਇੰਜ ਸੀ ਕਿ 2010 ਦੇ ਏਸ਼ੀਆ ਕੱਪ 'ਚ ਭਾਰਤ 'ਚ ਪਾਕਿਸਤਾਨ ਖਿਲਾਫ ਮੈਚ 'ਚ ਆਖਰੀ 7 ਗੇਂਦ 'ਚ ਜਿੱਤ ਲਈ 7 ਦੌੜਾਂ ਬਣਾਉਣੇ ਸੀ।
ਅਜਿਹੇ 'ਚ ਸ਼ੋਏਬ ਅਖਤਰ ਨੇ ਹਰਭਜਨ ਸਿੰਘ ਨੂੰ ਪਰੇਸ਼ਾਨ ਕਰਨ ਵਾਲੀ ਗੇਂਦ ਪਾਉਣ ਤੋਂ ਬਾਅਦ ਜਿਵੇਂ ਹੀ ਉਨ੍ਹਾਂ ਨੂੰ ਉਕਸਾਇਆ। ਇਨ੍ਹਾਂ ਦੋਵਾਂ ਵਿਚਾਲੇ ਮੈਦਾਨ 'ਤੇ ਜੰਮ ਕੇ ਬਹਿਸ ਸ਼ੁਰੂ ਹੋ ਗਈ। ਹਰਭਜਨ ਸਿੰਘ ਨੇ ਇਸ ਤੋਂ ਬਾਅਦ ਮੋਹੰਮਦ ਆਮਿਰ ਦੀ ਗੇਂਦ 'ਤੇ ਛੱਕਾ ਮਾਰ ਕੇ ਭਾਰਤ ਨੂੰ ਜਿੱਤ ਦਿਵਾਈ।
ਜਿੱਤ ਦਿਵਾਉਣ ਤੋਂ ਬਾਅਦ ਹਰਭਜਨ ਸਿੰਘ ਨੇ ਸ਼ੋਏਬ ਅਖਤਰ ਨੂੰ ਵੀ ਆਪਣਾ ਗੁੱਸੇ ਵਾਲਾ ਰੂਪ ਦਿਖਾਇਆ। ਸ਼ੋਏਬ ਅਖਤਰ ਨੇ ਕਿਹਾ ਕਿ ਉਹ ਹਰਭਜਨ ਤੋਂ ਨਾਰਾਜ਼ ਸੀ ਅਤੇ ਉਨ੍ਹਾਂ ਨਾਲ ਝਗੜਾ ਕਰਨ ਲਈ ਹੋਟਲ ਦੇ ਰੂਮ ਤੱਕ ਗਏ ਸੀ।