IND vs ENG 5th test ਜਡੇਜਾ-ਪੰਤ ਦੀ ਖਤਰਨਾਕ ਪਾਰੀ ਤੋਂ ਲੈ ਕੇ ਬੁਮਰਾਹ ਦੇ ਤੂਫਾਨੀ ਪ੍ਰਦਰਸ਼ਨ ਤੱਕ, ਦੇਖੋ ਕਿਵੇਂ ਰਹੀ ਟੀਮ ਇੰਡੀਆ ਦੀ ਪਹਿਲੀ ਪਾਰੀ

ਟੀਮ ਇੰਡੀਆ

1/6
ਟੀਮ ਇੰਡੀਆ ਨੇ ਇੰਗਲੈਂਡ ਖਿਲਾਫ ਬਰਮਿੰਘਮ ਟੈਸਟ ਦੇ ਦੂਜੇ ਦਿਨ ਪਹਿਲੀ ਪਾਰੀ 'ਚ ਆਲ ਆਊਟ ਹੋਣ ਤੱਕ 416 ਦੌੜਾਂ ਬਣਾਈਆਂ। ਸ਼ਨੀਵਾਰ ਨੂੰ ਟੀਮ ਇੰਡੀਆ ਲਈ ਰਵਿੰਦਰ ਜਡੇਜਾ ਨੇ ਸੈਂਕੜਾ ਲਗਾਇਆ। ਉਹਨਾਂ ਨੇ 13 ਚੌਕੇ ਲਾਏ। ਜਦਕਿ ਰਿਸ਼ਭ ਪੰਤ ਨੇ ਮੈਚ ਦੇ ਪਹਿਲੇ ਦਿਨ 146 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਅੰਤ ਵਿੱਚ ਕੈਪਟਨ ਜਸਪ੍ਰੀਤ ਬੁਮਰਾਹ ਨੇ ਮਹਿਫਿਲ ਲੁੱਟ ਲਈ। ਉਹਨਾਂ ਨੇ ਨਾਬਾਦ 31 ਦੌੜਾਂ ਬਣਾਈਆਂ।
2/6
ਭਾਰਤ ਦੀ ਪਹਿਲੀ ਪਾਰੀ ਦੇ ਦੌਰਾਨ ਐਂਡਰਸਨ ਨੇ ਇੰਗਲੈਂਡ ਨੂੰ ਚੰਗੀ ਸ਼ੁਰੂਆਤ ਦਿਲਵਾਈ ਸੀ। ਉਹਨਾਂ ਨੇ ਓਪਨਰ ਖਿਡਾਰੀ ਸ਼ੁਭਮਨ ਪੁਜਾਰਾ ਨੂੰ ਆਊਟ ਕੀਤਾ। ਇਸਦੇ ਬਾਅਦ ਸ਼੍ਰੇਅਸ ਅਈਅਰ ਨੂੰ ਵੀ ਪਵੇਲੀਅਨ ਭੇਜਿਆ। ਮੈਚ ਦੇ ਦੂਜੇ ਦਿਨ ਐਂਡਰਸਨ ਨੇ ਰਵਿੰਦਰ ਜਡੇਜਾ ਨੂੰ ਵੀ ਆਊਟ ਕੀਤਾ।
3/6
ਇੰਗਲੈਂਡ ਲਈ ਜੇਮਸ ਐਂਡਰਸਨ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਹਨਾਂ ਨੇ 5 ਵਿਕਟਾਂ ਲਈਆਂ। ਐਂਡਰਸਨ ਨੇ 21.5 ਓਵਰਾਂ ਵਿੱਚ 4 ਮੇਡਨ ਕੱਢ ਕੇ 60 ਦੌੜਾਂ ਦਿੱਤੀਆਂ। ਜਦਕਿ ਮੈਟੀ ਪੋਟਸ ਨੇ 2 ਵਿਕਟਾਂ ਲਈਆਂ। ਇਨ੍ਹਾਂ ਤੋਂ ਇਲਾਵਾ ਸਟੂਅਰਟ ਬ੍ਰਾਡ, ਬੇਨ ਸਟੋਕਸ ਅਤੇ ਰੂਟ ਨੇ ਇਕ-ਇਕ ਵਿਕਟ ਲਈ।
4/6
ਮੈਚ ਦੇ ਪਹਿਲੇ ਦਿਨ ਰਿਸ਼ਭ ਪੰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹਨਾਂ ਨੇ 111 ਗੇਂਦਾਂ ਵਿੱਚ 20 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 146 ਦੌੜਾਂ ਬਣਾਈਆਂ। ਉਹਨਾਂ ਨੂੰ ਮੈਚ ਦੇ ਪਹਿਲੇ ਦਿਨ ਜੋਅ ਰੂਟ ਨੇ ਆਊਟ ਕੀਤਾ।
5/6
ਰਵਿੰਦਰ ਜਡੇਜਾ ਨੇ ਮੈਚ ਦੇ ਦੂਜੇ ਦਿਨ ਆਪਣਾ ਸੈਂਕੜਾ ਪੂਰਾ ਕੀਤਾ। ਉਹਨਾਂ ਨੇ 194 ਗੇਂਦਾਂ 'ਤੇ 104 ਦੌੜਾਂ ਬਣਾਈਆਂ। ਜਡੇਜਾ ਨੇ ਵੀ 13 ਚੌਕੇ ਲਗਾਏ।
6/6
ਅੰਤ ਵਿੱਚ ਭਾਰਤ ਲਈ ਜਸਪ੍ਰੀਤ ਬੁਮਰਾਹ ਨੇ ਵਧੀਆ ਬੱਲੇਬਾਜ਼ੀ ਕੀਤੀ। ਉਹਨਾਂ ਨੇ ਸਿਰਫ 16 ਗੇਂਦਾਂ 'ਤੇ ਨਾਬਾਦ 31 ਦੌੜਾਂ ਬਣਾਈਆਂ। ਬੁਮਰਾਹ ਦੀ ਪਾਰੀ 'ਚ 4 ਚੌਕੇ ਅਤੇ 2 ਛੱਕੇ ਸ਼ਾਮਲ ਸਨ।
Sponsored Links by Taboola