In Pics: ਡੇਵਿਡ ਵਾਰਨਰ ਨੇ IPL 2023 'ਚ ਖੇਡੀਆਂ ਸਭ ਤੋਂ ਵੱਧ Dot ਗੇਂਦਾਂ, ਕੋਹਲੀ-ਰੋਹਿਤ ਵੀ ਟਾਪ-5 'ਚ ਸ਼ਾਮਲ
ਆਈਪੀਐਲ 2023 ਵਿੱਚ ਹੁਣ ਤੱਕ ਕੁੱਲ 25 ਮੈਚ ਖੇਡੇ ਜਾ ਚੁੱਕੇ ਹਨ। ਟੂਰਨਾਮੈਂਟ 'ਚ ਹੁਣ ਤੱਕ ਕਈ ਰੋਮਾਂਚਕ ਮੈਚ ਦੇਖਣ ਨੂੰ ਮਿਲੇ ਹਨ। ਇਨ੍ਹਾਂ ਮੈਚਾਂ 'ਚ ਕਈ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ, ਜਦਕਿ ਕੁਝ ਖਿਡਾਰੀ ਫਲਾਪ ਰਹੇ ਹਨ। ਅਸੀਂ ਤੁਹਾਨੂੰ ਪੰਜ ਅਜਿਹੇ ਬੱਲੇਬਾਜ਼ਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਇਸ ਸੀਜ਼ਨ 'ਚ ਹੁਣ ਤੱਕ ਸਭ ਤੋਂ ਵੱਧ ਡਾਟ ਗੇਂਦਾਂ ਖੇਡੀਆਂ ਹਨ।
Download ABP Live App and Watch All Latest Videos
View In Appਦਿੱਲੀ ਕੈਪੀਟਲਜ਼ ਦੇ ਕਪਤਾਨ ਡੇਵਿਡ ਵਾਰਨਰ ਇਸ ਸੂਚੀ 'ਚ ਪਹਿਲੇ ਨੰਬਰ 'ਤੇ ਹਨ। ਵਾਰਨਰ ਨੇ ਹੁਣ ਤੱਕ 5 ਪਾਰੀਆਂ 'ਚ ਕੁੱਲ 195 ਗੇਂਦਾਂ ਦਾ ਸਾਹਮਣਾ ਕੀਤਾ ਹੈ, ਜਿਸ 'ਚ ਉਸ ਨੇ 76 ਡਾਟ ਗੇਂਦਾਂ ਖੇਡੀਆਂ ਹਨ।
ਪੰਜਾਬ ਕਿੰਗਜ਼ ਦੇ ਕਪਤਾਨ ਸ਼ਿਖਰ ਧਵਨ ਇਸ ਸੂਚੀ 'ਚ ਦੂਜੇ ਨੰਬਰ 'ਤੇ ਹਨ। ਧਵਨ ਨੇ ਇਸ ਸੀਜ਼ਨ ਦੀਆਂ ਚਾਰ ਪਾਰੀਆਂ 'ਚ ਹੁਣ ਤੱਕ 159 ਗੇਂਦਾਂ ਦਾ ਸਾਹਮਣਾ ਕੀਤਾ ਹੈ, ਜਿਸ 'ਚ ਉਨ੍ਹਾਂ ਨੇ 61 ਡਾਟ ਗੇਂਦਾਂ ਖੇਡੀਆਂ ਹਨ।
ਇਸ ਸੂਚੀ 'ਚ RCB ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਤੀਜੇ ਨੰਬਰ 'ਤੇ ਹਨ। ਹਾਲਾਂਕਿ ਕਿੰਗ ਕੋਹਲੀ ਇਸ ਸੀਜ਼ਨ 'ਚ ਚੰਗੀ ਫਾਰਮ 'ਚ ਨਜ਼ਰ ਆ ਰਹੇ ਹਨ ਪਰ ਇਸ ਦੇ ਨਾਲ ਹੀ ਉਹ ਡਾਟ ਬਾਲ ਖੇਡਣ 'ਚ ਵੀ ਕਾਫੀ ਅੱਗੇ ਹਨ। ਕੋਹਲੀ ਨੇ ਹੁਣ ਤੱਕ 5 ਪਾਰੀਆਂ 'ਚ 149 ਗੇਂਦਾਂ ਦਾ ਸਾਹਮਣਾ ਕੀਤਾ ਹੈ, ਜਿਸ 'ਚ ਉਨ੍ਹਾਂ ਨੇ 51 ਡਾਟ ਗੇਂਦਾਂ ਖੇਡੀਆਂ ਹਨ।
ਮੁੰਬਈ ਇੰਡੀਅਨਜ਼ ਦੇ ਸਟਾਰ ਬੱਲੇਬਾਜ਼ ਤਿਲਕ ਵਰਮਾ ਵੀ ਇਸ ਸੂਚੀ ਦਾ ਹਿੱਸਾ ਹਨ। ਤਿਲਕ ਸੂਚੀ 'ਚ ਚੌਥੇ ਨੰਬਰ 'ਤੇ ਹਨ। ਉਸ ਨੇ ਹੁਣ ਤੱਕ 5 ਪਾਰੀਆਂ 'ਚ 135 ਗੇਂਦਾਂ ਦਾ ਸਾਹਮਣਾ ਕੀਤਾ ਹੈ, ਜਿਸ 'ਚ 49 ਡਾਟ ਗੇਂਦਾਂ ਖੇਡੀਆਂ ਗਈਆਂ ਹਨ।
ਟਾਪ-5 ਦੀ ਇਸ ਸੂਚੀ 'ਚ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਆਖਰੀ ਸਥਾਨ 'ਤੇ ਹਨ। ਰੋਹਿਤ ਸ਼ਰਮਾ ਨੇ ਹੁਣ ਤੱਕ ਪੰਜ ਪਾਰੀਆਂ 'ਚ 99 ਗੇਂਦਾਂ ਦਾ ਸਾਹਮਣਾ ਕੀਤਾ ਹੈ, ਜਿਸ 'ਚ ਉਸ ਨੇ 48 ਡਾਟ ਗੇਂਦਾਂ ਖੇਡੀਆਂ ਹਨ।