Suryakumar Yadav: ਸੂਰਿਆਕੁਮਾਰ ਯਾਦਵ ਦੇ ਨਾਂ 'ਤੇ ਹਰ ਐਵਾਰਡ, ਮੁੰਬਈ ਅਤੇ RCB ਦੇ ਮੈਚ 'ਚ ਤੋੜੇ ਵੱਡੇ ਰਿਕਾਰਡ
ਮੁੰਬਈ ਅਤੇ ਆਰਸੀਬੀ ਵਿਚਾਲੇ ਖੇਡੇ ਗਏ ਰੋਮਾਂਚਕ ਮੈਚ 'ਚ ਕਈ ਵੱਡੇ ਰਿਕਾਰਡ ਟੁੱਟਦੇ ਨਜ਼ਰ ਆਏ। ਇਸ ਮੈਚ 'ਚ ਮੁੰਬਈ ਨੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਆਓ ਦੇਖੀਏ ਇਸ ਮੈਚ ਦੌਰਾਨ ਕਿਹੜੇ-ਕਿਹੜੇ ਵੱਡੇ ਰਿਕਾਰਡ ਬਣੇ ਤੇ ਟੁੱਟੇ।
Download ABP Live App and Watch All Latest Videos
View In Appਸੂਰਿਆਕੁਮਾਰ ਯਾਦਵ ਨੇ ਇਸ ਮੈਚ ਵਿੱਚ ਆਪਣੇ ਆਈਪੀਐਲ ਕਰੀਅਰ ਦਾ ਸਭ ਤੋਂ ਵੱਡਾ ਨਿੱਜੀ ਸਕੋਰ ਬਣਾਇਆ। ਸੂਰਿਆ ਦੇ ਬੱਲੇ ਤੋਂ 83 ਦੌੜਾਂ ਦੀ ਪਾਰੀ ਨਿਕਲੀ। ਇਸ ਤੋਂ ਪਹਿਲਾਂ ਆਈਪੀਐਲ ਵਿੱਚ ਸੂਰਿਆ ਦਾ ਸਭ ਤੋਂ ਵੱਧ ਸਕੋਰ 82 ਦੌੜਾਂ ਸੀ।
ਸੂਰਿਆਕੁਮਾਰ ਯਾਦਵ ਨੂੰ ਇਸ ਮੈਚ ਵਿੱਚ ਬਿਹਤਰ ਪ੍ਰਦਰਸ਼ਨ ਲਈ ਪਲੇਅਰ ਆਫ ਦਿ ਮੈਚ ਸਮੇਤ ਕੁੱਲ 5 ਪੁਰਸਕਾਰ ਦਿੱਤੇ ਗਏ। ਜੇਕਰ ਇਨ੍ਹਾਂ ਸਾਰੇ ਪੁਰਸਕਾਰਾਂ ਵਿੱਚ ਮਿਲੀ ਰਾਸ਼ੀ ਨੂੰ ਜੋੜਿਆ ਜਾਵੇ ਤਾਂ ਸੂਰਿਆ ਨੇ ਕੁੱਲ 5 ਲੱਖ ਰੁਪਏ ਕਮਾਏ ਹਨ।
ਆਈਪੀਐਲ ਦੇ ਇਸ ਸੀਜ਼ਨ ਵਿੱਚ, ਮੁੰਬਈ ਇੰਡੀਅਨਜ਼ ਨੇ ਤੀਜੀ ਵਾਰ 200 ਜਾਂ ਇਸ ਤੋਂ ਵੱਧ ਦੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕੀਤਾ। ਮੁੰਬਈ ਇਕ ਸੀਜ਼ਨ 'ਚ 3 ਵਾਰ ਅਜਿਹਾ ਕਾਰਨਾਮਾ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ ਪੰਜਾਬ ਨੇ ਇਹ ਕਾਰਨਾਮਾ ਸਾਲ 2014 ਅਤੇ ਚੇਨਈ ਨੇ ਸਾਲ 2018 ਵਿੱਚ ਦੋ ਵਾਰ ਕੀਤਾ ਸੀ।
ਮੁੰਬਈ ਹੁਣ ਆਈਪੀਐਲ ਵਿੱਚ ਸਭ ਤੋਂ ਘੱਟ ਗੇਂਦਾਂ ਵਿੱਚ 200 ਤੋਂ ਵੱਧ ਦੌੜਾਂ ਦਾ ਪਿੱਛਾ ਕਰਨ ਵਾਲੀ ਟੀਮ ਬਣ ਗਈ ਹੈ। ਮੁੰਬਈ ਨੇ ਇਹ ਮੈਚ 21 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਲਿਆ। ਇਸ ਤੋਂ ਪਹਿਲਾਂ ਸਾਲ 2017 'ਚ ਗੁਜਰਾਤ ਲਾਇਨਜ਼ ਖਿਲਾਫ ਹੋਏ ਮੈਚ 'ਚ ਦਿੱਲੀ ਨੇ 15 ਗੇਂਦਾਂ ਬਾਕੀ ਰਹਿੰਦਿਆਂ 209 ਦੌੜਾਂ ਦਾ ਪਿੱਛਾ ਕੀਤਾ ਸੀ।
ਸੂਰਿਆਕੁਮਾਰ ਯਾਦਵ ਨੇ ਵੀ ਇਸ ਮੈਚ ਵਿੱਚ ਆਈਪੀਐਲ ਵਿੱਚ ਆਪਣੀਆਂ 3000 ਦੌੜਾਂ ਪੂਰੀਆਂ ਕੀਤੀਆਂ। ਇਸ ਤੋਂ ਇਲਾਵਾ ਸੂਰਿਆ ਨੇ ਆਈਪੀਐੱਲ 'ਚ ਆਪਣੇ 100 ਛੱਕੇ ਵੀ ਪੂਰੇ ਕੀਤੇ। IPL ਦੇ ਇਤਿਹਾਸ 'ਚ ਪਹਿਲੀ ਵਾਰ ਰੋਹਿਤ ਸ਼ਰਮਾ ਲਗਾਤਾਰ 5 ਪਾਰੀਆਂ 'ਚ ਸਿੰਗਲ ਅੰਕ 'ਚ ਆਊਟ ਹੋ ਕੇ ਪੈਵੇਲੀਅਨ ਪਰਤਿਆ ਹੈ। ਇਸ ਤੋਂ ਪਹਿਲਾਂ 2017 ਦੇ ਸੀਜ਼ਨ 'ਚ ਰੋਹਿਤ ਲਗਾਤਾਰ 4 ਪਾਰੀਆਂ 'ਚ ਨਜ਼ਰ ਆਏ ਸਨ।