CSK vs PBKS: IPL ਇਤਿਹਾਸ 'ਚ ਪਹਿਲੀ ਵਾਰ ਚੇਨਈ ਹਾਰੀ ਪਹਿਲੇ ਤਿੰਨ ਮੈਚ, ਜਾਣੋ ਮੈਚਾਂ ਦੀਆਂ ਵੱਡੀਆਂ ਗੱਲਾਂ
IPL 2022 'ਚ ਐਤਵਾਰ ਨੂੰ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਪੰਜਾਬ ਕਿੰਗਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 54 ਦੌੜਾਂ ਨਾਲ ਹਰਾਇਆ। ਇਸ ਸੀਜ਼ਨ ਵਿੱਚ ਚੇਨਈ ਸੁਪਰ ਕਿੰਗਜ਼ ਦੀ ਇਹ ਲਗਾਤਾਰ ਤੀਜੀ ਹਾਰ ਹੈ। ਆਈਪੀਐਲ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਚੇਨਈ ਨੇ ਟੂਰਨਾਮੈਂਟ ਦੇ ਪਹਿਲੇ ਤਿੰਨ ਮੈਚ ਹਾਰੇ ਹਨ।
Download ABP Live App and Watch All Latest Videos
View In Appਪੰਜਾਬ ਕਿੰਗਜ਼ ਨੇ ਪਹਿਲਾਂ ਖੇਡਦਿਆਂ 20 ਓਵਰਾਂ 'ਚ 8 ਵਿਕਟਾਂ 'ਤੇ 180 ਦੌੜਾਂ ਬਣਾਈਆਂ। ਜਵਾਬ 'ਚ ਚੇਨਈ ਸੁਪਰ ਕਿੰਗਜ਼ ਦੀ ਟੀਮ 18 ਓਵਰਾਂ 'ਚ 126 ਦੌੜਾਂ 'ਤੇ ਆਲ ਆਊਟ ਹੋ ਗਈ। ਚੇਨਈ ਲਈ ਸ਼ਿਵਮ ਦੂਬੇ ਨੇ ਸਭ ਤੋਂ ਵੱਧ 57 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਧੋਨੀ ਦੇ ਬੱਲੇ ਤੋਂ 23 ਦੌੜਾਂ ਨਿਕਲੀਆਂ। ਇਨ੍ਹਾਂ ਤੋਂ ਇਲਾਵਾ ਸਾਰੇ ਬੱਲੇਬਾਜ਼ ਫਲਾਪ ਰਹੇ।
ਚੇਨਈ ਨੇ ਪਾਵਰਪਲੇ 'ਚ ਕਈ ਅਹਿਮ ਵਿਕਟਾਂ ਗੁਆ ਦਿੱਤੀਆਂ ਤੇ ਛੇ ਓਵਰਾਂ ਵਿੱਚ ਟੀਮ ਦਾ ਸਕੋਰ ਚਾਰ ਵਿਕਟਾਂ ਦੇ ਨੁਕਸਾਨ ’ਤੇ 27 ਦੌੜਾਂ ਸੀ। ਰਿਤੁਰਾਜ ਗਾਇਕਵਾੜ ਇਕ ਵਾਰ ਫਿਰ ਫਲਾਪ ਰਹੇ ਤੇ ਸਿਰਫ ਇੱਕ ਦੌੜ ਹੀ ਬਣਾ ਸਕੇ। ਉਸ ਤੋਂ ਬਾਅਦ ਪਿਛਲੇ ਕੁਝ ਮੈਚਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਰੌਬਿਨ ਉਥੱਪਾ 10 ਦੌੜਾਂ ਬਣਾ ਕੇ ਆਊਟ ਹੋ ਗਏ।
ਮੋਈਨ ਅਲੀ ਖਾਤਾ ਵੀ ਨਹੀਂ ਖੋਲ੍ਹ ਸਕੇ ਤੇ ਵੈਭਵ ਅਰੋੜਾ ਵੱਲੋਂ ਬੋਲਡ ਹੋ ਕੇ ਉਨ੍ਹਾਂ ਦਾ ਦੂਜਾ ਸ਼ਿਕਾਰ ਬਣੇ। ਹੁਣ ਕਪਤਾਨ ਰਵਿੰਦਰ ਜਡੇਜਾ ਕ੍ਰੀਜ਼ 'ਤੇ ਸੀ ਪਰ ਉਹ ਵੀ ਖਾਤਾ ਨਹੀਂ ਖੋਲ੍ਹ ਸਕੇ, ਜਿਸ ਨੂੰ ਅਰਸ਼ਦੀਪ ਸਿੰਘ ਨੇ ਬੋਲਡ ਕੀਤਾ। ਅੰਬਾਤੀ ਰਾਇਡੂ 13 ਦੌੜਾਂ ਹੀ ਬਣਾ ਸਕੇ।
ਮਹਿੰਦਰ ਸਿੰਘ ਧੋਨੀ ਦੇ ਜਾਣ ਨਾਲ ਚੇਨਈ ਦੀ ਜਿੱਤ ਦੀ ਉਮੀਦ ਵੀ ਖ਼ਤਮ ਹੋ ਗਈ। ਚੇਨਈ ਦੇ ਕਪਤਾਨ ਰਵਿੰਦਰ ਜਡੇਜਾ 0 ਦੌੜਾਂ ਬਣਾ ਕੇ ਆਊਟ ਹੋ ਗਏ। ਜਡੇਜਾ ਖ਼ਰਾਬ ਰਿਕਾਰਡ ਆਪਣੇ ਨਾਂ ਨਹੀਂ ਕਰਨਾ ਚਾਹੁੰਦੇ ਸੀ। ਜਡੇਜਾ ਜ਼ੀਰੋ 'ਤੇ ਆਊਟ ਹੋਣ ਵਾਲੇ ਚੇਨਈ ਸੁਪਰ ਕਿੰਗਜ਼ ਦੇ ਦੂਜੇ ਕਪਤਾਨ ਬਣ ਗਏ ਹਨ। ਉਸ ਤੋਂ ਪਹਿਲਾਂ ਧੋਨੀ ਚਾਰ ਵਾਰ ਜ਼ੀਰੋ 'ਤੇ ਆਊਟ ਹੋ ਚੁੱਕੇ ਹਨ।
ਇਸ ਸੀਜ਼ਨ 'ਚ ਚੇਨਈ ਦੇ ਬੱਲੇਬਾਜ਼ ਅਤੇ ਗੇਂਦਬਾਜ਼ ਕੁਝ ਖਾਸ ਨਹੀਂ ਕਰ ਪਾ ਰਹੇ ਹਨ, ਜਿਸ ਦਾ ਖਮਿਆਜ਼ਾ ਟੀਮ ਨੂੰ ਭੁਗਤਣਾ ਪੈ ਰਿਹਾ ਹੈ। ਲਗਾਤਾਰ ਤਿੰਨ ਮੈਚ ਹਾਰਨ ਤੋਂ ਬਾਅਦ ਚੇਨਈ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ।