ਲਾਵਾਂ-ਫੇਰਿਆਂ ਮੌਕੇ Virat-Anushka ਦੇ ਨਕਸ਼ੇ ਕਦਮਾਂ ‘ਤੇ ਚੱਲੇ ਜਸਪ੍ਰੀਤ Bumrah ਤੇ Sanjana ਗਨੇਸ਼ਨ

1/9
ਭਾਰਤੀ ਕ੍ਰਿਕੇਟ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸੋਮਵਾਰ ਨੂੰ ਟੀਵੀ ਐਂਕਰ ਸੰਜਨਾ ਗਨੇਸ਼ਨ ਨਾਲ ਵਿਆਹ ਕਰਵਾ ਲਿਆ ਹੈ। ਦੋਵਾਂ ਨੇ ਗੋਆ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਰਹੁ-ਰੀਤਾਂ ਮੁਤਾਬਕ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ।
2/9
ਕੱਲ੍ਹ ਦੋਵਾਂ ਦੇ ਵਿਆਹ ਦੀ ਪਹਿਲੀ ਝਲਕ ਸਾਹਮਣੇ ਆ ਗਈ ਸੀ ਅਤੇ ਉਦੋਂ ਤੋਂ ਹੀ ਵਿਰਾਟ-ਅਨੁਸ਼ਕਾ ਤੇ ਜਸਪ੍ਰੀਤ-ਸੰਜਨਾ ਦੇ ਵਿਆਹ ਖ਼ਾਸ ਤੌਰ ‘ਤੇ ਕੱਪੜਿਆਂ ਬਾਰੇ ਚਰਚਾ ਸ਼ੁਰੂ ਹੋ ਗਈ ਸੀ।
3/9
ਜਸਪ੍ਰੀਤ ਬੁਮਰਾਹ ਅਤੇ ਸੰਜਨਾ ਨੇ ਵਿਆਹ ਦੌਰਾਨ ਫਿੱਕੇ ਗੁਲਾਬੀ ਰੰਗ ਦੀਆਂ ਪੁਸ਼ਾਕਾਂ ਪਹਿਨੀਆਂ ਹੋਈਆਂ ਸਨ।
4/9
ਦੋਵਾਂ ਦੀ ਕਲਰ ਚੁਆਇਸ ਵਿਰਾਟ-ਅਨੁਸ਼ਕਾ ਦੇ ਵਿਆਹ ਦੇ ਜੋੜੇ ਨਾਲ ਕਾਫੀ ਹੱਦ ਤਕ ਮੇਲ ਖਾਂਦੀ ਸੀ।
5/9
ਖ਼ਾਸ ਗੱਲ ਤਾਂ ਇਹ ਰਹੀ ਕਿ ਦੋਵਾਂ ਦੇ ਵਿਆਹ ਵਾਲੇ ਕੱਪੜੇ ਮਸ਼ਹੂਰ ਡਿਜ਼ਾਈਨਰ ਸੱਬਿਆਸਾਚੀ ਨੇ ਤਿਆਰ ਕੀਤੇ ਸਨ।
6/9
ਸੰਜਨਾ ਨੇ ਸੱਬਿਆਸਾਚੀ ਵੱਲੋਂ ਤਿਆਰ ਕੀਤਾ ਕਲਾਸਿਕ ਬ੍ਰਾਈਡਲ ਲਹਿੰਗਾ ਪਾਇਆ ਸੀ। ਇਸ ਉੱਪਰ ਰੇਸ਼ਮ ਨਾਲ ਕਸੀਦਾਕਾਰੀ ਕੀਤੀ ਗਈ ਸੀ ਅਤੇ ਕਢਾਈ ਦਾ ਡਿਜ਼ਾਈਨ ਗੁਲਾਬ ਦੇ ਫੁੱਲਾਂ ਤੋਂ ਪ੍ਰੇਰਿਤ ਸੀ।
7/9
ਗਹਿਣਿਆਂ ਦੀ ਗੱਲ ਕਰੀਏ ਤਾਂ ਸੰਜਨਾ ਨੇ ਸੱਬਿਆਸਾਚੀ ਦੀ ਹੀ ਹੈਰੀਟੇਜ ਜਵੈਲਿਰੀ ਪਹਿਨੀ ਹੋਈ ਸੀ ਜੋ ਅਨਕਟ ਡਾਇਮੰਡ ਤੇ ਪੰਨਿਆਂ ਨਾਲ ਜੜਿਆ ਹੋਇਆ ਸੀ। ਸੰਜਨਾ ਦਾ ਇਹ ਸੈੱਟ 18k ਸੋਨੇ ਦਾ ਬਣਿਆ ਹੋਇਆ ਸੀ।
8/9
ਉੱਧਰ, ਜਸਪ੍ਰੀਤ ਬੁਮਰਾਹ ਵੀ ਆਪਣੀ ਰਾਅ ਸਿਲਕ ਸ਼ੇਰਵਾਨੀ ਵਿੱਚ ਕਾਫੀ ਫੱਬ ਰਿਹਾ ਸੀ। ਉਨ੍ਹਾਂ ਤੁਸ਼ਾਰ-ਜਾਰਜੈਟ ਦਾ ਸ਼ਾਲ ਵੀ ਚੁੱਕਿਆ ਹੋਇਆ ਸੀ। ਜਸਪ੍ਰੀਤ ਨੇ ਵੀ ਸੱਬਿਆਸਾਚੀ ਹੈਰੀਟੇਜ ਕੁਲੈਕਸ਼ਨ ਨਾਲ ਆਪਣੀ ਲੁੱਕ ਸੰਪੂਰਨ ਕੀਤੀ।
9/9
ਦੋਵੇਂ ਜਣੇ ਆਪਣੇ ਵਿਆਹ ਮੌਕੇ ਕਾਫੀ ਖ਼ੂਬਸੂਰਤ ਲੱਗ ਰਹੇ ਸਨ।
Published at : 16 Mar 2021 09:32 AM (IST)