ਕੀ 2026 ਦਾ World Cup ਵੀ ਖੇਡਣਗੇ ਮੇਸੀ? ਅਰਜਨਟੀਨਾ ਦੇ ਕੋਚ ਨੇ ਦਿੱਤਾ ਇਹ ਜਵਾਬ
ਕਤਰ ਵਿੱਚ ਸਮਾਪਤ ਹੋਇਆ ਫੀਫਾ ਵਿਸ਼ਵ ਕੱਪ 2022 (FIFA WC 2022) ਲਿਓਨੇਲ ਮੇਸੀ (Lionel Messi) ਦੇ ਕਰੀਅਰ ਦਾ ਆਖਰੀ ਵਿਸ਼ਵ ਕੱਪ ਮੰਨਿਆ ਜਾ ਰਿਹਾ ਹੈ। ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਖੁਦ ਲਿਓਨਲ ਮੇਸੀ ਨੇ ਵੀ ਕਿਹਾ ਸੀ ਕਿ ਸ਼ਾਇਦ ਇਸ ਤੋਂ ਬਾਅਦ ਉਹ ਅਗਲਾ ਵਿਸ਼ਵ ਕੱਪ ਨਹੀਂ ਖੇਡ ਸਕਣਗੇ।
Download ABP Live App and Watch All Latest Videos
View In Appਫੁੱਟਬਾਲ ਜਗਤ ਦੇ ਕਈ ਮਾਹਿਰਾਂ ਨੇ ਵੀ ਇਸ ਵਿਸ਼ਵ ਕੱਪ ਨੂੰ ਸੰਭਵ ਤੌਰ 'ਤੇ ਮੈਸੀ ਦਾ ਆਖਰੀ ਵਿਸ਼ਵ ਕੱਪ ਕਰਾਰ ਦਿੱਤਾ ਹੈ, ਹਾਲਾਂਕਿ ਜਦੋਂ ਅਰਜਨਟੀਨਾ ਦੇ ਕੋਚ ਲਿਓਨੇਲ ਸਕਾਲੋਨੀ ਨੂੰ ਇਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਕਾਫੀ ਦਿਲਚਸਪ ਸੀ।
ਸਕੂਲੋਨੀ ਨੇ ਕਿਹਾ, 'ਜੇਕਰ ਉਹ ਖੇਡਣਾ ਜਾਰੀ ਰੱਖਣਾ ਚਾਹੁੰਦਾ ਹੈ ਤਾਂ ਉਹ ਸਾਡੇ ਨਾਲ ਹੋਵੇਗਾ। ਇਹ ਉਸਦਾ ਫੈਸਲਾ ਹੋਵੇਗਾ ਕਿ ਉਹ ਅਰਜਨਟੀਨਾ ਲਈ ਖੇਡਣਾ ਜਾਰੀ ਰੱਖਣਾ ਚਾਹੁੰਦਾ ਹੈ ਜਾਂ ਨਹੀਂ ਅਤੇ ਉਹ ਆਪਣੇ ਕਰੀਅਰ ਵਿੱਚ ਅੱਗੇ ਕੀ ਕਰਨਾ ਚਾਹੁੰਦਾ ਹੈ। ਉਹ ਸਾਡੇ ਲਈ ਵੱਡਾ ਖਿਡਾਰੀ ਹੈ।
ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਮੈਨੂੰ ਅਜਿਹੇ ਖਿਡਾਰੀ ਨੂੰ ਕੋਚ ਕਰਨ ਦਾ ਮੌਕਾ ਮਿਲਿਆ। ਉਸ ਨੇ ਆਪਣੇ ਸਾਥੀ ਖਿਡਾਰੀਆਂ ਵਿੱਚ ਜੋ ਕੁਝ ਬਿਠਾਇਆ ਹੈ ਉਹ ਵਿਲੱਖਣ ਹੈ। ਮੈਂ ਇਹ ਪਹਿਲਾਂ ਕਦੇ ਨਹੀਂ ਦੇਖਿਆ।
ਕੀ ਕਹਿਣਾ ਹੈ ਮੇਸੀ ਦਾ ਇਸ ਬਾਰੇ? : ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਜਦੋਂ ਮੇਸੀ ਤੋਂ ਵੀ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਗੋਲ-ਮੋਲ ਜਵਾਬ ਦਿੱਤਾ। ਉਸ ਨੇ ਕਿਹਾ, 'ਯਕੀਨਨ ਹੀ ਮੈਂ ਇਸ ਨਾਲ ਆਪਣੇ ਵਿਸ਼ਵ ਕੱਪ ਕਰੀਅਰ ਦਾ ਅੰਤ ਕਰਨਾ ਚਾਹਾਂਗਾ। ਮੈਂ ਹੋਰ ਕੀ ਮੰਗ ਸਕਦਾ ਹਾਂ। ਮੇਰਾ ਕਰੀਅਰ ਲਗਭਗ ਖਤਮ ਹੋਣ ਦੀ ਕਗਾਰ 'ਤੇ ਹੈ ਕਿਉਂਕਿ ਇਹ ਮੇਰਾ ਆਖਰੀ ਸਾਲ ਹੈ। ਹਾਲਾਂਕਿ ਮੇਸੀ ਨੇ ਇਹ ਵੀ ਕਿਹਾ ਕਿ ਉਹ ਆਉਣ ਵਾਲੇ ਕੁਝ ਸਮੇਂ ਤੱਕ ਵਿਸ਼ਵ ਚੈਂਪੀਅਨ ਦੇ ਰੂਪ 'ਚ ਆਪਣੀ ਟੀਮ ਨਾਲ ਮੈਦਾਨ 'ਚ ਉਤਰਦਾ ਰਹੇਗਾ।