Instagram Followers: ਇਨ੍ਹਾਂ 7 ਕ੍ਰਿਕੇਟਰਾਂ ਨੂੰ ਇੰਸਟਾਗ੍ਰਾਮ ‘ਤੇ ਸਭ ਤੋਂ ਵੱਧ ਕੀਤਾ ਜਾਂਦਾ ਫੋਲੋ

Most Instagram Followers Cricketer: ਇੰਸਟਾਗ੍ਰਾਮ ਤੇ ਇਨ੍ਹਾਂ 7 ਭਾਰਤੀ ਕ੍ਰਿਕੇਟਰਾਂ ਦੇ ਸਭ ਤੋਂ ਜ਼ਿਆਦਾ ਫੋਲੋਅਰਸ ਹਨ, ਮੈਦਾਨ ਦੇ ਨਾਲ-ਨਾਲ ਸੋਸ਼ਲ ਮੀਡੀਆ ‘ਤੇ ਵੀ ਇਨ੍ਹਾਂ ਨੇ ਤਹਿਲਕਾ ਮਚਾਇਆ ਹੋਇਆ ਹੈ।

Most Instagram Followers Cricketer

1/8
ਜਦੋਂ ਆਈਪੀਐਲ ਦਾ ਖੁਮਾਰ ਸਿਰ ਚੜ੍ਹ ਕੇ ਬੋਲਦਾ ਹੈ, ਤਾਂ ਕ੍ਰਿਕਟਰ ਨਾ ਸਿਰਫ਼ ਮੈਦਾਨ 'ਚ ਸਗੋਂ ਸੋਸ਼ਲ ਮੀਡੀਆ 'ਤੇ ਵੀ ਛਾਏ ਰਹਿੰਦੇ ਹਨ। ਪ੍ਰਸ਼ੰਸਕ ਆਪਣੇ ਮਨਪਸੰਦ ਖਿਡਾਰੀਆਂ ਨੂੰ ਸਿਰਫ਼ ਚੌਕਿਆਂ ਅਤੇ ਛੱਕਿਆਂ ਲਈ ਹੀ ਨਹੀਂ, ਸਗੋਂ ਉਨ੍ਹਾਂ ਦੇ ਸਟਾਈਲ, ਫਿਟਨੈਸ, ਲਾਈਫਸਟਾਈਲ ਅਤੇ ਮਜ਼ੇਦਾਰ ਪੋਸਟਾਂ ਲਈ ਵੀ ਫਾਲੋ ਕਰਦੇ ਹਨ। ਖਾਸ ਕਰਕੇ ਇੰਸਟਾਗ੍ਰਾਮ 'ਤੇ ਜਿੱਥੇ ਇਹ ਸਿਤਾਰੇ ਆਪਣੀ ਨਿੱਜੀ ਅਤੇ ਪ੍ਰੋਫੈਸ਼ਨਲ ਲਾਈਫ ਦੀਆਂ ਕੁਝ ਝਲਕੀਆਂ ਦਿਖਾਉਂਦੇ ਹਨ। ਤਾਂ ਆਓ ਜਾਣਦੇ ਹਾਂ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ 7 ਭਾਰਤੀ ਕ੍ਰਿਕਟਰਾਂ ਬਾਰੇ...
2/8
1. ਵਿਰਾਟ ਕੋਹਲੀ - 270.3 ਮਿਲੀਅਨ ਫਾਲੋਅਰਜ਼। ਟੀਮ ਇੰਡੀਆ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਇਸ ਸੂਚੀ ਵਿੱਚ ਸਭ ਤੋਂ ਉੱਪਰ ਹਨ। ਉਹ ਸਿਰਫ਼ ਕ੍ਰਿਕਟ ਦੇ ਹੀ ਨਹੀਂ ਸਗੋਂ ਸੋਸ਼ਲ ਮੀਡੀਆ ਦੇ ਵੀ ਬਾਦਸ਼ਾਹ ਹਨ। ਉਨ੍ਹਾਂ ਦੀ ਫਿਟਨੈਸ, ਸਟਾਈਲ ਅਤੇ ਅਨੁਸ਼ਕਾ ਸ਼ਰਮਾ ਨਾਲ ਉਨ੍ਹਾਂ ਦੇ ਫਨੀ ਵੀਡੀਓਜ਼ ਅਤੇ ਪਰਿਵਾਰਕ ਪਲ ਲੋਕਾਂ ਨੂੰ ਬਹੁਤ ਪਸੰਦ ਆਉਂਦੇ ਹਨ।
3/8
2. ਸਚਿਨ ਤੇਂਦੁਲਕਰ - ਸਚਿਨ ਤੇਂਦੁਲਕਰ, ਜਿਨ੍ਹਾਂ ਨੂੰ 'ਕ੍ਰਿਕਟ ਦਾ ਭਗਵਾਨ' ਮੰਨਿਆ ਜਾਂਦਾ ਹੈ, ਦੇ 50.4 ਮਿਲੀਅਨ ਫਾਲੋਅਰਜ਼ ਹਨ। ਉਨ੍ਹਾਂ ਨੇ ਭਾਵੇਂ ਸੰਨਿਆਸ ਲੈ ਲਿਆ ਹੈ, ਪਰ ਉਹ ਹਾਲੇ ਵੀ ਮਸ਼ਹੂਰ ਹਨ।
4/8
3. ਰੋਹਿਤ ਸ਼ਰਮਾ- 43.1 ਮਿਲੀਅਨ ਫਾਲੋਅਰਜ਼ 'ਹਿੱਟਮੈਨ' ਰੋਹਿਤ ਸ਼ਰਮਾ ਇੰਸਟਾਗ੍ਰਾਮ 'ਤੇ ਵੀ ਬਹੁਤ ਮਸ਼ਹੂਰ ਹਨ। ਉਨ੍ਹਾਂ ਦਾ ਸ਼ਾਂਤ ਸੁਭਾਅ, ਪਰਿਵਾਰ ਨਾਲ ਮਸਤੀ ਅਤੇ ਮੈਦਾਨ 'ਤੇ ਸ਼ਾਨਦਾਰ ਸ਼ਾਟਸ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆਉਂਦੇ ਹਨ।
5/8
4. ਸੁਰੇਸ਼ ਰੈਨਾ - 27.6 ਮਿਲੀਅਨ ਫਾਲੋਅਰਜ਼ ਆਈਪੀਐਲ ਦੇ ‘Mr. IPL’ ਮੰਨੇ ਜਾਣ ਵਾਲੇ 'ਸੁਰੇਸ਼ ਰੈਨਾ, ਦੀ ਫੈਨ ਫੋਲੋਇੰਗ ਹਾਲੇ ਵੀ ਮਜਬੂਤ ਹੈ। ਸੋਸ਼ਲ ਮੀਡੀਆ 'ਤੇ, ਉਹ ਆਪਣਾ ਫੈਮਿਲੀ ਟਾਈਮ, ਫਿਟਨੈਸ ਅਤੇ ਕਈ ਵਾਰ ਸੰਗੀਤ ਪ੍ਰਤੀ ਆਪਣੇ ਸ਼ੌਂਕ ਨੂੰ ਸਾਂਝਾ ਕਰਦੇ ਹਨ।
6/8
5. ਕੇਐਲ ਰਾਹੁਲ - 22.1 ਮਿਲੀਅਨ ਫਾਲੋਅਰਜ਼ ਕੇਐਲ ਰਾਹੁਲ ਆਪਣੀ ਸਟਾਈਲਿਸ਼ ਸ਼ਖਸੀਅਤ ਅਤੇ ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਨਾਲ ਆਪਣੇ ਰਿਸ਼ਤੇ ਨੂੰ ਲੈਕੇ ਚਰਚਾਵਾਂ ਵਿੱਚ ਹਨ। ਉਨ੍ਹਾਂ ਦੀ ਪ੍ਰੋਫੈਸ਼ਨਲ ਅਤੇ ਨਿੱਜੀ ਜ਼ਿੰਦਗੀ ਦੋਵਾਂ ਦੀ ਝਲਕ ਇੰਸਟਾਗ੍ਰਾਮ 'ਤੇ ਦੇਖੀ ਜਾ ਸਕਦੀ ਹੈ।
7/8
6. ਯੁਵਰਾਜ ਸਿੰਘ - 20.6 ਮਿਲੀਅਨ ਫਾਲੋਅਰਜ਼ ਛੱਕਿਆਂ ਦੇ ਕਿੰਗ ਅਤੇ ਕੈਂਸਰ ਨਾਲ ਲੜੀ ਜੰਗ ਤੋਂ ਵਾਪਸ ਆਏ ਯੁਵਰਾਜ ਸਿੰਘ ਦੀ ਕਹਾਣੀ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ। ਉਹ ਅਕਸਰ ਇੰਸਟਾਗ੍ਰਾਮ 'ਤੇ ਫਨੀ ਰੀਲਸ ਅਤੇ ਪੁਰਾਣੀਆਂ ਕ੍ਰਿਕਟ ਦੀਆਂ ਯਾਦਾਂ ਸਾਂਝੀਆਂ ਕਰਦੇ ਰਹਿੰਦੇ ਹਨ।
8/8
7. ਸ਼ਿਖਰ ਧਵਨ - 19.1 ਮਿਲੀਅਨ ਫਾਲੋਅਰਜ਼ 'ਗੱਬਰ' ਸ਼ਿਖਰ ਧਵਨ ਆਪਣੇ ਮਜ਼ਾਕੀਆ ਅੰਦਾਜ਼ ਅਤੇ ਡਾਂਸਿੰਗ ਵੀਡੀਓਜ਼ ਲਈ ਮਸ਼ਹੂਰ ਹਨ। ਉਨ੍ਹਾਂ ਦੀਆਂ ਪੋਸਟਾਂ ਵਿੱਚ ਹਮੇਸ਼ਾ ਸਕਾਰਾਤਮਕਤਾ ਅਤੇ ਹਾਸਾ-ਮਜ਼ਾਕ ਹੁੰਦਾ ਹੈ, ਜੋ ਪ੍ਰਸ਼ੰਸਕਾਂ ਨੂੰ ਜੋੜ ਕੇ ਰੱਖਦਾ ਹੈ।
Sponsored Links by Taboola