Death: ਮਸ਼ਹੂਰ ਪਹਿਲਵਾਨ ਦੇ ਦੇਹਾਂਤ ਨਾਲ ਸੋਗ 'ਚ ਡੁੱਬੀ ਦੁਨੀਆ, ਇਸ ਬਿਮਾਰੀ ਨੇ ਬਣਾਇਆ ਸ਼ਿਕਾਰ

WWE icon Sid Eudy Death: WWE ਅਤੇ WCW ਦੇ ਚੈਂਪੀਅਨ ਸਟਾਰ ਪਹਿਲਵਾਨ Sid Vicious ਦੀ 63 ਸਾਲ ਦੀ ਉਮਰ ਵਿੱਚ ਕੈਂਸਰ ਨਾਲ ਮੌਤ ਹੋ ਗਈ ਹੈ। ਜਿਸ ਨਾਲ ਪ੍ਰਸ਼ੰਸਕਾਂ ਨੂੰ ਝਟਕਾ ਲੱਗਾ ਹੈ।

WWE icon Sid Eudy Death

1/6
ਦੱਸ ਦੇਈਏ ਕਿ ਸਟਾਰ ਪਹਿਲਵਾਨ ਦੇ ਦੇਹਾਂਤ ਨਾਲ ਕੁਸ਼ਤੀ ਜਗਤ ਦੇ ਖਿਡਾਰੀਆਂ ਵਿੱਚ ਸੋਗ ਦੀ ਲਹਿਰ ਹੈ। ਦਿੱਗਜ ਪਹਿਲਵਾਨ ਇਸ ਮਹਾਨ ਖਿਡਾਰੀ ਨੂੰ ਯਾਦ ਕਰਦਿਆਂ ਆਪਣੇ ਕਿੱਸੇ ਸਾਂਝੇ ਕਰ ਰਹੇ ਹਨ। ਮਹਾਨ ਖਿਡਾਰੀ ਸਿਡ ਵਿਸ਼ਿਅਸ ਹੈ, ਜਿਸਦਾ ਅਸਲੀ ਨਾਮ ਸਿਡਨੀ ਰੇਮੰਡ ਯੂਡੀ ਸੀ। ਸਿਡ ਵਿਸ਼ਿਅਸ WWE ਅਤੇ WCW ਦੀ ਦੁਨੀਆ ਵਿੱਚ ਇੱਕ ਵੱਡਾ ਨਾਮ ਸੀ।
2/6
ਮਹਾਨ ਖਿਡਾਰੀ ਸਿਡ ਵਿਸ਼ਿਅਸ ਦੇ ਬੇਟੇ ਗੁੱਨਾਰ ਯੂਡੀ ਨੇ ਫੇਸਬੁੱਕ 'ਤੇ ਇਕ ਭਾਵੁਕ ਪੋਸਟ ਲਿਖ ਕੇ ਆਪਣੇ ਪਿਤਾ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ। ਗੁੱਨਾਰ ਨੇ ਲਿਖਿਆ, 'ਮੇਰੇ ਪਿਤਾ ਸਿਡ ਯੂਡੀ ਦੀ ਯਾਦ ਵਿਚ। ਪਿਆਰੇ ਦੋਸਤੋ ਅਤੇ ਪਰਿਵਾਰ, ਮੈਨੂੰ ਇਹ ਦੱਸਦਿਆਂ ਹੋਇਆਂ ਬਹੁਤ ਦੁੱਖ ਹੋ ਰਿਹਾ ਹੈ ਕਿ ਮੇਰੇ ਪਿਤਾ ਸਿਡ ਯੂਡੀ ਕਈ ਸਾਲਾਂ ਤੋਂ ਕੈਂਸਰ ਨਾਲ ਜੂਝਣ ਤੋਂ ਬਾਅਦ ਇਸ ਸੰਸਾਰ ਨੂੰ ਛੱਡ ਗਏ ਹਨ।
3/6
ਸਿਡ ਵਿਸ਼ਿਅਸ ਪੇਸ਼ੇਵਰ ਕੁਸ਼ਤੀ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਅਤੇ ਕ੍ਰਿਸ਼ਮਈ ਪਹਿਲਵਾਨਾਂ ਵਿੱਚੋਂ ਇੱਕ ਸਨ। ਉਹ 6'9" ਦੇ ਆਪਣੇ ਲੰਬੇ ਕੱਦ ਅਤੇ ਚੰਗੀ ਸ਼ਖਸ਼ੀਅਤ ਲਈ ਜਾਣੇ ਜਾਂਦੇ ਸਨ। ਜਦੋਂ ਉਨ੍ਹਾਂ ਨੇ WCW ਨਾਲ ਦਸਤਖਤ ਕੀਤੇ, ਉਦੋਂ ਉਨ੍ਹਾਂ ਨੇ 1989 ਵਿੱਚ ਆਪਣੀ ਪਛਾਣ ਬਣਾਈ। ਇੱਥੇ ਉਨ੍ਹਾਂ ਨੇ ਸਭ ਤੋਂ ਵੱਡੇ ਨਾਵਾਂ ਦੇ ਖਿਲਾਫ ਦ ਸਟੇਨਰ ਬ੍ਰਦਰਜ਼, ਦਿ ਰੋਡ ਵਾਰੀਅਰਜ਼ ਅਤੇ ਦ ਫੋਰ ਹਾਰਸਮੈਨ ਵਰਗੇ ਮਹਾਨ ਪਹਿਲਵਾਨਾਂ ਨਾਲ ਕੁਸ਼ਤੀ ਕੀਤੀ।
4/6
ਸਿਡ ਵਿਸ਼ਿਅਸ ਨੇ 1991 ਵਿੱਚ WWE ਵਿੱਚ ਸਿਡ ਜਸਟਿਸ ਨਾਮ ਨਾਲ ਡੈਬਿਊ ਕੀਤਾ ਸੀ। ਉਨ੍ਹਾਂ ਨੇ ਸਮਰਸਲੈਮ ਵਿੱਚ ਸਪੈਸ਼ਲ ਗੈਸਟ ਰੈਫਰੀ ਵਜੋਂ ਆਪਣੀ ਪਛਾਣ ਬਣਾਈ। ਇੱਥੇ ਉਨ੍ਹਾਂ ਦਾ ਸਾਹਮਣਾ WWE ਚੈਂਪੀਅਨ ਹਲਕ ਹੋਗਨ ਅਤੇ ਦ ਅਲਟੀਮੇਟ ਵਾਰੀਅਰ ਦਾ ਮੁਕਾਬਲਾ ਹੈਂਡੀਕੈਪ ਮੈਚ ਵਿੱਚ ਦ ਟ੍ਰਾਇੰਗਲ ਆਫ਼ ਟੈਰਰ ਦੇ ਵਿਰੁੱਧ ਹੋਇਆ। ਇਸ ਤੋਂ ਬਾਅਦ 1995 'ਚ ਉਨ੍ਹਾਂ ਨੇ ਸ਼ੌਨ ਮਾਈਕਲਸ ਨਾਲ ਜੋੜ ਲਿਆ।
5/6
ਰੈਸਲਮੇਨੀਆ 11 ਵਿੱਚ ਉਨ੍ਹਾਂ ਦੇ ਬਾਡੀਗਾਰਡ ਵਜੋਂ ਕੰਮ ਕੀਤਾ, ਜਿੱਥੇ ਮਾਈਕਲਸ ਨੇ WWE ਟਾਈਟਲ ਲਈ ਡੀਜ਼ਲ ਦਾ ਸਾਹਮਣਾ ਕੀਤਾ। ਸਿਡ ਨੇ 1996 ਵਿੱਚ ਮਾਈਕਲਜ਼ ਤੋਂ WWE ਚੈਂਪੀਅਨਸ਼ਿਪ ਜਿੱਤ ਕੇ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ। ਇਸ ਤੋਂ ਬਾਅਦ, ਫਰਵਰੀ 1997 ਵਿੱਚ, ਉਨ੍ਹਾਂ ਨੇ ਬ੍ਰੇਟ ਹਾਰਟ ਨੂੰ ਹਰਾ ਕੇ ਦੂਜੀ ਵਾਰ WWE ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ।
6/6
ਸਿਡ ਵਿਸ਼ਿਅਸ ਆਪਣੇ ਪੂਰੇ ਕਰੀਅਰ ਦੌਰਾਨ 2 ਵਾਰ WCW ਵਰਲਡ ਹੈਵੀਵੇਟ ਚੈਂਪੀਅਨ ਵੀ ਬਣੇ। ਉਨ੍ਹਾਂ ਨੇ ਰੈਸਲਮੇਨੀਆ ਅਤੇ WCW ਸਟਾਰਕੇਡ ਵਰਗੇ ਵੱਡੇ ਟੂਰਨਾਮੈਂਟਾਂ ਵਿੱਚ ਵੀ ਹਿੱਸਾ ਲਿਆ। 2001 ਵਿੱਚ ਸਕਾਟ ਸਟੀਨਰ ਦੇ ਖਿਲਾਫ ਇੱਕ ਮੈਚ ਦੌਰਾਨ ਲੱਤ ਵਿੱਚ ਗੰਭੀਰ ਸੱਟ ਲੱਗਣ ਤੋਂ ਬਾਅਦ ਉਨ੍ਹਾਂ ਦਾ ਕਰੀਅਰ ਖਤਮ ਹੋ ਗਿਆ। ਹਾਲਾਂਕਿ ਉਨ੍ਹਾਂ ਨੇ ਵਾਪਸੀ ਕੀਤੀ ਪਰ ਉਹ ਸਫਲ ਨਹੀਂ ਰਹੇ।
Sponsored Links by Taboola