4 ਕਰੋੜ 80 ਲੱਖ ਦਾ ਸਮਾਰਟਫ਼ੋਨ! ਕਰੋੜਾਂ ਵਾਲੇ ਇਹ ਹੋਰ ਫ਼ੋਨ ਵੀ ਲੋਕਾਂ ਦੀ ਪਸੰਦ
ਬਾਜ਼ਾਰ ’ਚ ਦੋ ਤੋਂ ਤਿੰਨ ਲੱਖ ਰੁਪਏ ਤੱਕ ਦੇ ਮਹਿੰਗੇ ਸਮਾਰਟਫ਼ੋਨ ਵੀ ਉਪਲਬਧ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਫ਼ੋਨਾਂ ਦੀ ਕੀਮਤ ਕਰੋੜਾਂ ’ਚ ਵੀ ਹੈ। ਆਓ ਜਾਣੀਏ, ਅਜਿਹੇ ਹੀ ਕੁਝ ਫ਼ੋਨਾਂ ਬਾਰੇ:Falcon Supernova I Phone 6 Pink Diamond: ਇਸ ਫ਼ੋਨ ਦੀ ਕੀਮਤ 4.8 ਕਰੋੜ ਰੁਪਏ ਹੈ। ਇਸ ਨੂੰ ਉਂਝ ਤਾਂ ਫ਼ਾਕਨ ਨੇ ਡਿਜ਼ਾਈਨ ਕੀਤਾ ਪਰ ਇਸ ਦੀ ਨਿਰਮਾਤਾ ਕੰਪਨੀ Apple ਹੈ। ਇਹ ਦੁਨੀਆ ਦਾ ਸਭ ਤੋਂ ਸ਼ਾਹੀ ਤੇ ਮਹਿੰਗਾ ਸਮਾਰਟਫ਼ੋਨ ਹੈ। ਅਜਿਹੇ ਫ਼ੋਨ ਕਸਟਮਾਈਜ਼ ਤਰੀਕੇ ਨਾਲ ਬਣਾਏ ਜਾਂਦੇ ਹਨ। ਇਸ ਵਿੱਚ ਆਈਫ਼ੋਨ 6 ਨੂੰ ਕਸਟਮਾਈਜ਼ ਕਰ ਕੇ ਤਿਆਰ ਕੀਤਾ ਗਿਆ ਹੈ। ਇਸ ਫ਼ੋਨ ਵਿੱਚ 24 ਕੈਰੇਟ ਸੋਨਾ ਵਰਤਿਆ ਗਿਆ ਹੈ ਤੇ ਇਸ ਵਿੱਚ ਹੀਰੇ ਵੀ ਲੱਗੇ ਹਨ। ਇਸ ਫ਼ੋਨ ਦਾ ਕੇਸ ਵੀ ਪਲਾਟੀਨਮ ਤੇ ਰੋਜ਼ ਗੋਲਡ ਨਾਲ ਤਿਆਰ ਕੀਤਾ ਗਿਆ ਹੈ।
Download ABP Live App and Watch All Latest Videos
View In AppiPhone 45 Elite Gold: ਇਸ ਫ਼ੋਨ ਦੀ ਕੀਮਤ 0.940 ਕਰੋੜ ਰੁਪਏ ਹੈ। ਇਸ ਨੂੰ Stuart Hughes ਨੇ ਡਿਜ਼ਾਇਨ ਕੀਤਾ ਹੈ। ਇਸ ਵਿੱਚ 500 ਹੀਰੇ ਜੜੇ ਹੋਏ ਹਨ। ਇਹ ਫ਼ੋਨ 24 ਕੈਰੇਟ ਸੋਨੇ ਨਾਲ ਤਿਆਰ ਹੋਇਆ ਹੈ। ਫ਼ੋਨ ਵਿੱਚ Apple ਦੇ ਲੋਗੋ ਉੱਤੇ 53 ਹੀਰੇ ਲਾਏ ਗਏ ਹਨ। ਇਸ ਫ਼ੋਨ ਵਿੱਚ ਡਾਇਨੋਸਾਰ ਦੀ ਹੱਡੀ ਦਾ ਅਸਲ ਟੁਕੜਾ ਵੀ ਵਰਤਿਆ ਗਿਆ ਹੈ।
iPhone 3 Diamond Rose: ਇਸ ਫ਼ੋਨ ਨੂੰ ਵੀ Stuart Hughes ਨੇ ਡਿਜ਼ਾਇਨ ਕੀਤਾ ਹੈ। ਇਸ ਦੀ ਕੀਮਤ 0.8 ਕਰੋੜ ਰੁਪਏ ਹੈ ਤੇ ਇਸ ਵਿੱਚ ਵੀ 500 ਹੀਰੇ ਲੱਗੇ ਹਨ। ਫ਼ੋਨ ਵਿੱਚ ਸਟਾਰਟ ਬਟਨ ਦੁਆਲੇ 7.4 ਕੈਰੇਟ ਦੇ ਸਿੰਗਲ ਕੱਟ ਹੀਰੇ ਲਾਏ ਗਏ ਹਨ।
Gold Striker iPhone 3GS Supreme: ਇਸ ਫ਼ੋਨ ਦੀ ਕੀਮਤ 0.32 ਕਰੋੜ ਰੁਪਏ ਤੇ ਇਸ ਨੂੰ ਵੀ ਬ੍ਰਿਟਿਸ਼ ਦੇ ਸਭ ਤੋਂ ਮਸ਼ਹੂਰ ਡਿਜ਼ਾਈਨਰ Stuart Hughe ਤੇ ਉਨ੍ਹਾਂ ਦੀ ਕੰਪਨੀ Gold Striker ਨੇ ਤਿਆਰ ਕੀਤਾ ਹੈ। ਇਸ ਵਿੱਚ 271 ਗ੍ਰਾਮ ਦੇ 22 ਕੈਰੇਟ ਦੇ ਠੋਸ ਸੋਨੇ ਤੇ 200 ਹੀਰਿਆਂ ਦੀ ਵਰਤੋਂ ਕੀਤੀ ਗਈ ਹੈ। ਫ਼ੋਨ ਵਿੱਚ Apple ਦੇ ਲੋਗੋ ਉੱਤੇ 53 ਹੀਰੇ ਤੇ ਸਟਾਰਟ ਬਟਨ ਵਿੱਚ ਵੱਡਾ ਹੀਰਾ ਲਾਇਆ ਗਿਆ ਹੈ।
iPhone 3G Kinga Button: ਆਸਟ੍ਰੇਲੀਆ ਦੇ ਮਸ਼ਹੂਰ ਜਿਊਲਰਜ਼ Peter Alisson ਨੇ ਇਹ ਫ਼ੋਨ ਤਿਆਰ ਕੀਤਾ ਹੈ। ਇਸ ਦੀ ਕੀਮਤ 0.25 ਕਰੋੜ ਰੁਪਏ ਹੈ। ਇਸ ਦੇ ਸਟਾਰਟ ਬਟਨ ਉੱਤੇ ਇੱਕ ਵੱਡਾ ਹੀਰਾ ਲਾਇਆ ਗਿਆ ਹੈ। ਇਸ ਵਿੱਚ 18 ਕੈਰੇਟ ਦੇ ਪੀਲੇ, ਸਫ਼ੇਦ ਤੇ ਰੋਜ਼ ਗੋਲਡ ਦੀ ਵਰਤੋਂ ਕੀਤੀ ਗਈ ਹੈ। ਇਸ ਫ਼ੋਨ ਦੀ ਸਾਈਡ ਸਟ੍ਰਿਪ ਵਿੱਚ 138 ਹੀਰੇ ਜੜੇ ਹੋਏ ਹਨ।