15,000 ਦੀ ਰੇਂਜ ’ਚ 5 ਲੇਟੈਸਟ ਸਮਾਰਟਫੋਨ, ਸ਼ਾਨਦਾਰ ਫੀਚਰ ਤੇ ਦਮਦਾਰ ਬੈਟਰੀ
ਸੈਮਸੰਗ ਤੋਂ ਲੈ ਕੇ ਓਪੋ ਤੱਕ ਇਸ ਸਾਲ ਬਹੁਤ ਸਾਰੀਆਂ ਕੰਪਨੀਆਂ ਨੇ 15,000 ਰੁਪਏ ਤੋਂ ਘੱਟ ਦੀ ਕੀਮਤ 'ਚ ਸ਼ਾਨਦਾਰ ਫੋਨ ਲਾਂਚ ਕੀਤੇ ਹਨ, ਜਿਸ ’ਚ ਤੁਹਾਨੂੰ ਲੇਟੈਸਟ ਫੀਚਰਸ ਮਿਲਣਗੇ। ਜੇ ਤੁਸੀਂ ਵੀ 15,000 ਰੁਪਏ ਤੋਂ ਘੱਟ ਦੀ ਕੀਮਤ 'ਚ ਨਵਾਂ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਬਾਜ਼ਾਰ ’ਚ ਬਹੁਤ ਸਾਰੇ ਆਪਸ਼ਨ ਹਨ, ਪਰ ਅਸੀਂ ਤੁਹਾਨੂੰ ਲੇਟੈਸਟ ਆਪਸ਼ਨਾਂ ਬਾਰੇ ਦੱਸ ਰਹੇ ਹਾਂ, ਜਿਸ ਤੋਂ ਬਾਅਦ ਤੁਸੀਂ ਆਪਣੀ ਪਸੰਦ ਦਾ ਫੋਨ ਘਰ ਲਿਆ ਸਕਦੇ ਹੋ।
Download ABP Live App and Watch All Latest Videos
View In App1. Redmi Note 10: Redmi Note 10 'ਚ 6.43 ਇੰਚ ਦੀ ਸੁਪਰ AMOLED ਡਿਸਪਲੇਅ ਦਿੱਤੀ ਗਈ ਹੈ। ਇਹ MIUI 12 ਬੇਸਡ Android 11 ਓਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਪਰਫਾਰਮੈਂਸ ਲਈ ਕਵਾਲਕਮ ਸਨੈਪਡ੍ਰੈਗਨ 678 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ’ਚ 6GB ਰੈਮ ਅਤੇ 64GB ਇੰਟਰਨਲ ਸਟੋਰੇਜ਼ ਹੈ, ਜਿਸ ਨੂੰ ਮਾਈਕਰੋ ਐਸਡੀ ਕਾਰਡ ਦੀ ਮਦਦ ਨਾਲ 512GB ਤਕ ਵਧਾਇਆ ਜਾ ਸਕਦਾ ਹੈ। Redmi Note 10 ’ਚ 48 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ। ਇਸ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਪਾਵਰ ਲਈ ਫੋਨ ’ਚ 5020mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 33W ਫਾਸਟ ਚਾਰਜਿੰਗ ਲਈ ਸਪੋਰਟ ਦੇ ਨਾਲ ਆਉਂਦੀ ਹੈ। ਇਸ ਫੋਨ ਦੀ 4GB ਰੈਮ ਤੇ 64GB ਇੰਟਰਨਲ ਸਟੋਰੇਜ਼ ਦੇ ਵੇਰੀਐਂਟ ਦੀ ਕੀਮਤ 11,999 ਰੁਪਏ ਹੈ।
2. Samsung Galaxy F12: ਇਸ 'ਚ 6.5 ਇੰਚ ਦੀ ਐਚਡੀ ਪਲੱਸ ਇਨਫਿਨਿਟੀ ਵੀ ਡਿਸਪਲੇਅ ਦਿੱਤੀ ਗਈ ਹੈ, ਜੋ 90Hz ਰਿਫਰੈਸ਼ ਰੇਟ ਦੇ ਨਾਲ ਆਉਂਦੀ ਹੈ। ਫੋਨ ਐਂਡਰਾਇਡ 11 ਓਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਹ ਫੋਨ Exynos 850 ਪ੍ਰੋਸੈਸਰ ਨਾਲ ਲੈਸ ਹੈ। ਇਸ 'ਚ 4GB ਰੈਮ ਅਤੇ 64GB ਇੰਟਰਨਲ ਸਟੋਰੇਜ਼ ਹੈ, ਜਿਸ ਨੂੰ ਮਾਈਕ੍ਰੋ ਐਸਡੀ ਕਾਰਡ ਦੀ ਮਦਦ ਨਾਲ ਵੀ ਵਧਾਇਆ ਜਾ ਸਕਦਾ ਹੈ। Samsung Galaxy F12 ਦਾ ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਦਾ ਹੈ। Galaxy F12 ਦੇ 4GB ਰੈਮ ਤੇ 64GB ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 10,999 ਰੁਪਏ ਹੈ, ਜਦਕਿ ਇਸ ਦੇ 4GB ਰੈਮ ਅਤੇ 128GB ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 11,999 ਰੁਪਏ ਰੱਖੀ ਗਈ ਹੈ।
3. Oppo A15s: ਇਸ ਫੋਨ ’ਚ 6.52 ਇੰਚ ਦੀ HD+ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਸਕ੍ਰੀਨ ਰੈਜ਼ੋਲਿਊਸ਼ਨ 720 x 1600 ਪਿਕਸਲ ਹੈ। ਫੋਨ ਐਂਡਰਾਇਡ 10 ਓਐਸ 'ਤੇ ਅਧਾਰਤ ਹੈ, ਜੋ MediTek Helio P35 ਪ੍ਰੋਸੈਸਰ ’ਤੇ ਕੰਮ ਕਰਦਾ ਹੈ। ਸਮਾਰਟਫੋਨ ਨੂੰ ਪਾਵਰ ਬੈਕਅਪ ਲਈ 4,230mAh ਦੀ ਬੈਟਰੀ ਮਿਲੇਗੀ। ਤੁਸੀਂ ਮਾਈਕ੍ਰੋ ਐਸਡੀ ਕਾਰਡ ਨਾਲ ਇਸ ਦੀ ਸਟੋਰੇਜ ਨੂੰ ਹੋਰ ਵਧਾ ਸਕਦੇ ਹੋ। ਇਸ ਫੋਨ ’ਚ ਸਕਵੇਅਰ ਸ਼ੇਪ ’ਚ ਏਆਈ ਟ੍ਰਿਪਲ ਰੀਅਰ ਕੈਮਰਾ ਸੈਟਅਪ ਹੈ, ਜਿਸ ’ਚ 13 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਫੋਨ ਦੀ ਕੀਮਤ 12,490 ਰੁਪਏ ਹੈ।
4. POCO M3: ਫੋਨ ’ਚ 6.53 ਇੰਚ ਦੀ FHD+ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਸਟੈਂਡਰਡ 60Hz ਦਾ ਰਿਫਰੈਸ਼ ਰੇਟ ਹੈ। ਫੋਨ 'ਚ ਤੁਹਾਨੂੰ ਸਨੈਪਡ੍ਰੈਗਨ 662 ਪ੍ਰੋਸੈਸਰ ਮਿਲੇਗਾ। POCO M3 ਐਂਡਰਾਇਡ 10 'ਤੇ ਆਧਾਰਿਤ MIUI 12 ਨਾਲ ਆਉਂਦਾ ਹੈ। ਫੋਨ ਨੂੰ ਮਜ਼ਬੂਤ ਬਣਾਉਣ ਲਈ ਇਸ 'ਚ 6,000mAh ਦੀ ਬੈਟਰੀ ਦਿੱਤੀ ਗਈ ਹੈ, ਜੋ 18W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। POCO M3 ਵਿਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ’ਚ 48MP ਦਾ ਪ੍ਰਾਇਮਰੀ ਕੈਮਰਾ, 2MP ਡੈਪਥ ਅਤੇ 2MP ਮੈਕਰੋ ਲੈਂਜ਼ ਹੈ। ਇਸ ਤੋਂ ਇਲਾਵਾ 8MP ਸੈਲਫੀ ਕੈਮਰਾ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ 4G LTE, dual-band WI-Fi, Bluetooth 5.0, GPS ਅਤੇ USB Type-C port ਜਿਹੇ ਫੀਚਰਸ ਦਿੱਤੇ ਗਏ ਹਨ। ਇਸ ਦੇ 6GB ਰੈਮ ਅਤੇ 128GB ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 11,999 ਰੁਪਏ ਹੈ।
5. Realme V15 5G: ਇਸ ਫੋਨ 'ਚ 6.4-ਇੰਚ ਦੀ FHD+ਸੁਪਰ AMOLED ਡਿਸਪਲੇਅ ਹੈ, ਜੋ 180Hz ਟੱਚ ਸੈਂਪਲਿੰਗ ਰੇਟ ਦੇ ਨਾਲ ਹੈ। ਫੋਨ ’ਚ MediaTek Dimensity 800U ਦਾ ਪ੍ਰੋਸੈਸਰ ਹੈ। ਫੋਟੋਗ੍ਰਾਫੀ ਲਈ ਫੋਨ ’ਚ 64MP ਪ੍ਰਾਇਮਰੀ ਕੈਮਰਾ, 8 MP ਵਾਈਡ ਐਂਗਲ, 2MP ਮੈਕਰੋ ਕੈਮਰਾ ਅਤੇ ਸੈਲਫੀ ਲਈ 16MP ਦਾ ਫਰੰਟ ਕੈਮਰਾ ਹੈ। ਫੋਨ 'ਚ ਤੁਹਾਨੂੰ 4310mAh ਦੀ ਬੈਟਰੀ ਮਿਲੇਗੀ, ਜਿਸ ’ਚ 50W ਫਾਸਟ ਚਾਰਜਿੰਗ ਦਾ ਸਪੋਰਟ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਸਿਰਫ 18 ਮਿੰਟ ’ਚ 50 ਫੀਸਦੀ ਤੱਕ ਚਾਰਜ ਕਰ ਸਕਦੀ ਹੈ। ਫੋਨ ਵਿੱਚ ਸੁਪਰ ਪਾਵਰ ਸੇਵਿੰਗ ਮੋਡ, ਡਿਊਲ ਸਿਮ ਸਪੋਰਟ, ਡਿਊਲ 5G, USB ਟਾਈਪ-ਸੀ ਪੋਰਟ, 4G LTE ਅਤੇ ਬਲੂਟੁੱਥ 5.1 ਸਪੋਰਟ ਹੈ। ਇਹ ਫੋਨ ਐਂਡਰਾਇਡ 10 ਬੇਸਡ Realme UI 'ਤੇ ਕੰਮ ਕਰਦਾ ਹੈ। ਇਹ ਫੋਨ ਜਲਦੀ ਹੀ ਭਾਰਤ ਵਿੱਚ ਲਾਂਚ ਹੋਣ ਜਾ ਰਿਹਾ ਹੈ। ਇਸ ਫੋਨ ਦੀ ਕੀਮਤ ਲਗਭਗ 15000 ਰੁਪਏ ਹੋ ਸਕਦੀ ਹੈ।